ਪਹਿਰਾਵੇ ਨੂੰ ਲੈ ਕੇ ਕੰਨੜ ਅਦਾਕਾਰਾ ''ਤੇ ਹੋਇਆ ਹਮਲਾ, ਵੀਡੀਓ ਵਾਇਰਲ

Saturday, Sep 05, 2020 - 08:07 PM (IST)

ਪਹਿਰਾਵੇ ਨੂੰ ਲੈ ਕੇ ਕੰਨੜ ਅਦਾਕਾਰਾ ''ਤੇ ਹੋਇਆ ਹਮਲਾ, ਵੀਡੀਓ ਵਾਇਰਲ

ਬੈਂਗਲੁਰੂ - ਵਰਕਆਉਟ ਕਾਸਟਿਊਮ ਨੂੰ ਲੈ ਕੇ ਕੰਨੜ ਅਦਾਕਾਰਾ ਸਮਯੁਕਤਾ ਹੇਗੜੇ ਨੂੰ ਕਾਂਗਰਸੀ ਨੇਤਾ ਕਵਿਤਾ ਰੈੱਡੀ ਅਤੇ ਉਨ੍ਹਾਂ ਦੇ ਸਮਰਥਕਾਂ ਨਾਲ ਝੜਪ ਅਤੇ ਇਤਰਾਜ਼ਯੋਗ ਸ਼ਬਦਾਂ ਦਾ ਸਾਹਮਣਾ ਕਰਨਾ ਪਿਆ ਹੈ। ਬੈਂਗਲੁਰੂ ਦੇ ਇੱਕ ਪਾਰਕ 'ਚ ਵਰਕਆਉਟ ਕਰਨ ਪਹੁੰਚੀ ਅਦਾਕਾਰਾ ਨੂੰ ਉਸ ਸਮੇਂ ਨਾਜ਼ੁਕ ਸਥਿਤੀ ਦਾ ਸਾਹਮਣਾ ਕਰਨਾ ਪਿਆ ਜਦੋਂ ਕਵਿਤਾ ਰੈੱਡੀ ਨੇ ਉਨ੍ਹਾਂ ਦੇ ਕੱਪੜਿਆਂ ਨੂੰ ਲੈ ਕੇ ਨਿੰਦਾ ਕੀਤੀ ਅਤੇ ਇਤਰਾਜ਼ਯੋਗ ਸ਼ਬਦ ਕਹੇ। ਇੰਨਾ ਹੀ ਨਹੀਂ, ਸਮਯੁਕਤਾ ਹੇਗੜੇ ਮੁਤਾਬਕ ਕਾਂਗਰਸੀ ਨੇਤਾ ਅਤੇ ਉਨ੍ਹਾਂ ਦੇ ਸਮਰਥਕਾਂ ਨੇ ਗਾਲ੍ਹ ਕੱਢੀ ਅਤੇ ਫਿਰ ਹਮਲਾ ਕਰ ਦਿੱਤਾ। ਇਸ ਘਟਨਾ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ ਜੋ ਹੁਣ ਵਾਇਰਲ ਹੋ ਗਿਆ ਹੈ।

ਕੰਨੜ ਅਦਾਕਾਰਾ ਨਾਲ ਕਾਂਗਰਸੀ ਨੇਤਾ ਨੇ ਕੀਤੀ ਬਦਸਲੂਕੀ
ਅਦਾਕਾਰਾ ਸਮਯੁਕਤਾ ਹੇਗੜੇ ਨੇ ਆਪਣੇ ਅਧਿਕਾਰਕ ਟਵਿੱਟਰ ਹੈਂਡਲ 'ਤੇ ਕਾਂਗਰਸੀ ਨੇਤਾ ਕਵਿਤਾ ਰੈੱਡੀ ਨਾਲ ਹੋਏ ਵਿਵਾਦ ਦਾ ਵੀਡੀਓ ਪੋਸਟ ਕੀਤਾ ਹੈ। ਕੈਪਸ਼ਨ 'ਚ ਉਨ੍ਹਾਂ ਨੇ ਲਿਖਿਆ, 'ਸਾਡੇ ਦੇਸ਼ ਦਾ ਭਵਿੱਖ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਅਸੀਂ ਅੱਜ ਕੀ ਕਰਦੇ ਹਾਂ। ਆਗਰਾ ਝੀਲ 'ਚ ਕਵਿਤਾ ਰੈੱਡੀ ਵੱਲੋਂ ਸਾਡੇ ਨਾਲ ਦੁਰਵਿਵਹਾਰ ਅਤੇ ਮਜ਼ਾਕ ਕੀਤਾ ਗਿਆ।'  ਅਦਾਕਾਰਾ ਨੇ ਆਪਣੇ ਟਵੀਟ 'ਚ ਬੈਂਗਲੁਰੂ ਸਿਟੀ ਪੁਲਸ ਅਤੇ ਬੈਂਗਲੁਰੂ ਪੁਲਸ ਕਮਿਸ਼ਨਰ ਕਮਲ ਪੰਤ ਨੂੰ ਟੈਗ ਕਰ ਇਸ ਮਾਮਲੇ 'ਤੇ ਨੋਟਿਸ ਲੈਣ ਦੀ ਬੇਨਤੀ ਕੀਤੀ ਹੈ।

ਡਰੱਗ ਸਕੈਂਡਲ ਮਾਮਲੇ 'ਚ ਫਸਾਉਣ ਦੀ ਦਿੱਤੀ ਧਮਕੀ
ਸਮਯੁਕਤਾ ਵੱਲੋਂ ਸ਼ੇਅਰ ਕੀਤੇ ਗਏ ਵੀਡੀਓ 'ਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਕਾਂਗਰਸੀ ਨੇਤਾ ਅਤੇ ਉਨ੍ਹਾਂ ਦੇ  ਸਮਰਥਕ ਕੰਨੜ ਅਦਾਕਾਰਾ ਨਾਲ ਬਹਿਸ ਕਰ ਰਹੇ ਹਨ, ਥੋੜ੍ਹੀ ਹੀ ਦੇਰ ਬਾਅਦ ਉਹ ਅਦਾਕਾਰਾ ਅਤੇ ਉਨ੍ਹਾਂ ਦੇ ਦੋ ਦੋਸਤਾਂ ਨਾਲ ਝੜਪ ਅਤੇ ਕੁੱਟਮਾਰ ਕਰਨ ਲੱਗ ਜਾਂਦੇ ਹਨ। ਸਮਯੁਕਤਾ ਨੇ ਦੋਸ਼ ਲਗਾਇਆ ਹੈ ਕਿ ਜਨਾਨਾ ਆਗੂ ਨਾਲ ਮੌਜੂਦ 10 ਲੋਕਾਂ ਨੇ ਉਨ੍ਹਾਂ ਨੂੰ ਧਮਕੀ ਦੇਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਕਿਹਾ ਕਿ ਉਹ ਡਰੱਗ ਸਕੈਂਡਲ ਮਾਮਲੇ 'ਚ ਸਮਯੁਕਤਾ ਦਾ ਨਾਮ ਵੀ ਸ਼ਾਮਲ ਕਰਵਾ ਦੇਣਗੇ।


author

Inder Prajapati

Content Editor

Related News