ਆਸਾਮ ਦੀ ਪੁਲਸ ਨੇ ਵੱਡੀ ਮਾਤਰਾ ''ਚ ਬਰਾਮਦ ਕੀਤਾ ਹਥਿਆਰ ਤੇ ਗੋਲਾ-ਬਾਰੂਦ ਦਾ ਜਖੀਰਾ

Monday, Aug 12, 2024 - 06:46 PM (IST)

ਆਸਾਮ ਦੀ ਪੁਲਸ ਨੇ ਵੱਡੀ ਮਾਤਰਾ ''ਚ ਬਰਾਮਦ ਕੀਤਾ ਹਥਿਆਰ ਤੇ ਗੋਲਾ-ਬਾਰੂਦ ਦਾ ਜਖੀਰਾ

ਗੁਹਾਟੀ (ਭਾਸ਼ਾ) - ਆਸਾਮ ਦੇ ਸੋਨਿਤਪੁਰ ਜ਼ਿਲ੍ਹੇ ਦੇ ਇਕ ਪਿੰਡ ਵਿਚ ਪੁਲਸ ਨੇ ਵੱਡੀ ਮਾਤਰਾ ਵਿਚ ਹਥਿਆਰਾਂ ਅਤੇ ਗੋਲਾ-ਬਾਰੂਦ ਦਾ ਇਕ ਜਖੀਰਾ ਬਰਾਮਦ ਕੀਤਾ ਹੈ। ਇਕ ਚੋਟੀ ਦੇ ਪੁਲਸ ਅਧਿਕਾਰੀ ਨੇ ਸੋਮਵਾਰ ਨੂੰ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਸਮੱਗਰੀ ਉਸ ਸਮੇਂ ਜ਼ਮੀਨ ’ਚ ਲੁਕਾਈ ਹੋਈ ਸੀ, ਜਦੋਂ ਅੱਤਵਾਦੀ ਸਮੂਹ ‘ਨੈਸ਼ਨਲ ਡੈਮੋਕ੍ਰੇਟਿਕ ਫਰੰਟ ਆਫ ਬੋਡੋਲੈਂਡ’ (ਐੱਨ. ਡੀ. ਐੱਫ. ਬੀ.) ਸਰਗਰਮ ਸੀ। ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ’ਤੇ ਇਕ ਪੋਸਟ ’ਚ ਡੀ. ਜੀ. ਪੀ. ਜੀ. ਪੀ. ਸਿੰਘ ਨੇ ਦੱਸਿਆ ਕਿ ਚੀਨ ਦੇ 5 ਹੈਂਡ ਗ੍ਰੇਨੇਡ, 5 ਹੈਂਡਮੇਡ ਗ੍ਰੇਨੇਡ, ਇਕ ਪਿਸਤੌਲ, ਇਕ ਰਿਵਾਲਵਰ ਅਤੇ 5 ਡੈਟੋਨੇਟਰ ਬਰਾਮਦ ਕੀਤੇ ਗਏ ਹਨ।

ਇਹ ਵੀ ਪੜ੍ਹੋ - ਕਾਰ ਸਿਖਦਿਆਂ ਇਕੱਠਿਆਂ ਡੁੱਬੀਆਂ 3 ਪੀੜ੍ਹੀਆਂ, ਪਿਓ, ਪੁੱਤ ਤੇ ਪੋਤੇ ਦੀ ਮੌਤ, ਘਟਨਾ ਦੇਖ ਸਹਿਮੇ ਲੋਕ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

rajwinder kaur

Content Editor

Related News