ਮੰਤਰੀ ਨੇ ਪਤਨੀਆਂ ਨੂੰ ਦਿੱਤੀ ਸਲਾਹ : ਪਤੀਆਂ ਨੂੰ ਘਰ ''ਚ ਹੀ ਸ਼ਰਾਬ ਪੀਣ ਲਈ ਕਹੋ

Sunday, Jun 30, 2024 - 09:11 AM (IST)

ਮੰਤਰੀ ਨੇ ਪਤਨੀਆਂ ਨੂੰ ਦਿੱਤੀ ਸਲਾਹ : ਪਤੀਆਂ ਨੂੰ ਘਰ ''ਚ ਹੀ ਸ਼ਰਾਬ ਪੀਣ ਲਈ ਕਹੋ

ਭੋਪਾਲ- ਮੱਧ ਪ੍ਰਦੇਸ਼ ਦੇ ਮੰਤਰੀ ਨਾਰਾਇਣ ਸਿੰਘ ਕੁਸ਼ਵਾਹਾ ਨੇ ਪਤਨੀਆਂ ਨੂੰ ਸਲਾਹ ਦਿੱਤੀ ਹੈ ਕਿ ਉਹ ਆਪਣੇ ਪਤੀਆਂ ਨੂੰ ਘਰ 'ਚ ਹੀ ਸ਼ਰਾਬ ਪੀਣ ਲਈ ਕਹਿਣ ਤਾਂ ਜੋ ਉਹ ਸ਼ਰਮ ਮਹਿਸੂਸ ਕਰਨ ਅਤੇ ਹੌਲੀ-ਹੌਲੀ ਸ਼ਰਾਬ ਪੀਣ ਦੀ ਆਦਤ ਛੱਡ ਦੇਣ।ਉਨ੍ਹਾਂ ਭੋਪਾਲ 'ਚ 'ਨਸ਼ਾ ਮੁਕਤੀ ਅਭਿਆਨ' ਨਾਲ ਸਬੰਧਤ ਇਕ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਇਹ ਟਿੱਪਣੀ ਕੀਤੀ, ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ ਹੈ।

ਇਹ ਖ਼ਬਰ ਵੀ ਪੜ੍ਹੋ- Kalki 2898 AD: ਅਦਾਕਾਰ ਰਜਨੀਕਾਂਤ ਨੇ ਕਲਕੀ ਫ਼ਿਲਮ ਨੂੰ ਦੱਸਿਆ ਸ਼ਾਨਦਾਰ, ਕਿਹਾ ਇੰਤਜ਼ਾਰ ਹੈ ਦੂਜੇ ਭਾਗ ਦਾ

ਸਮਾਗਮ ਨੂੰ ਸੰਬੋਧਨ ਕਰਦਿਆਂ ਰਾਜ ਦੇ ਸਮਾਜਿਕ ਨਿਆਂ ਮੰਤਰੀ ਨੇ ਕਿਹਾ ਕਿ ਇਸ ਨਸ਼ਾ ਛੁਡਾਊ ਉਪਰਾਲੇ 'ਚ ਸਭ ਤੋਂ ਵੱਡਾ ਯੋਗਦਾਨ ਮਾਵਾਂ ਤੇ ਭੈਣਾਂ ਦੇ ਨਾਲ ਹੀ ਪਤਨੀਆਂ ਦਾ ਵੀ ਹੈ। ਪਤਨੀਆਂ ਪਹਿਲਾਂ ਆਪਣੇ ਪਤੀਆਂ ਨੂੰ ਕਹਿਣ ਕਿ ਉਹ ਬਾਹਰ ਜਾ ਕੇ ਸ਼ਰਾਬ ਨਾ ਪੀਣ।

ਇਹ ਖ਼ਬਰ ਵੀ ਪੜ੍ਹੋ- ਹਿਨਾ ਖਾਨ ਦੀ ਬ੍ਰੈਸਟ ਕੈਂਸਰ ਦੀ ਪੋਸਟ 'ਤੇ ਅਦਾਕਾਰਾ ਮਹਿਮਾ ਚੌਧਰੀ ਨੇ ਕੀਤਾ ਕੁਮੈਂਟ, ਕਿਹਾ ਤੁਸੀਂ ਬਹੁਤ ਬਹਾਦਰ ਹੋ

ਜੇ ਉਨ੍ਹਾਂ ਪੀਣੀ ਹੀ ਹੈ ਤਾਂ ਘਰ 'ਚ ਹੀ ਪੀਣ। ਵਿਰੋਧੀ ਧਿਰ ਕਾਂਗਰਸ ਨੇ ਕੁਸ਼ਵਾਹਾ ਦੇ ਬਿਆਨ ਦੀ ਨਿੰਦਾ ਕਰਦੇ ਹੋਏ ਉਨ੍ਹਾਂ ਨੂੰ ਮੁਆਫੀ ਮੰਗਣ ਲਈ ਕਿਹਾ ਹੈ। ਕਾਂਗਰਸ ਨੇ ਕਿਹਾ ਕਿ ਕੁਸ਼ਵਾਹਾ ਦੇ ਸੁਝਾਅ ਨਾਲ ਘਰੇਲੂ ਹਿੰਸਾ ਦੀਆਂ ਘਟਨਾਵਾਂ ਵਧਣਗੀਆਂ।


author

Priyanka

Content Editor

Related News