ਓਵੈਸੀ ਨੇ ਮਮਤਾ ਤੋਂ ਪੁੱਛਿਆ- ਬੰਗਾਲ ''ਚ 18 ਲੋਕ ਸਭਾ ਸੀਟਾਂ ਕਿਵੇਂ ਜਿੱਤ ਗਈ ਭਾਜਪਾ

11/19/2019 5:33:51 PM

ਨਵੀਂ ਦਿੱਲੀ— ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੀ 'ਘੱਟ ਗਿਣਤੀ ਕੱਟੜਤਾ' ਨੂੰ ਲੈ ਕੇ ਦਿੱਤੀ ਗਈ ਹਿਦਾਇਤ 'ਤੇ ਆਲ ਇੰਡੀਆ ਮਜਲਿਸ-ਏ-ਇਤੇਹਾਦੁਲ ਮੁਸਲਮੀਨ (ਏ.ਆਈ.ਐੱਮ.ਆਈ.ਐੱਮ.) ਨੇਤਾ ਅਸਦੁਦੀਨ ਓਵੈਸੀ ਨੇ ਪੁੱਛਿਆ ਕਿ ਬੰਗਾਲ 'ਚ ਭਾਜਪਾ 18 ਲੋਕ ਸਭਾ ਸੀਟਾਂ ਕਿਵੇਂ ਜਿੱਤ ਗਈ? ਉਨ੍ਹਾਂ ਨੇ ਟਵੀਟ ਕਰ ਕੇ ਮਮਤਾ ਨੂੰ ਜਵਾਬ ਦਿੱਤਾ ਅਤੇ ਕਿਹਾ ਕਿ ਬੰਗਾਲ 'ਚ ਮੁਸਲਮਾਨਾਂ ਨੂੰ ਮੂਲਭੂਤ ਮਨੁੱਖੀ ਸਹੂਲਤਾਂ ਨਹੀਂ ਮਿਲਣ 'ਤੇ ਸਵਾਲ ਚੁੱਕਣਾ ਧਾਰਮਿਕ ਕੱਟੜਤਾ ਨਹੀਂ ਹੈ। ਓਵੈਸੀ ਨੇ ਟਵੀਟ ਕੀਤਾ,''ਕਹਿਣਾ ਹੈ ਕਿ ਬੰਗਾਲ ਦੇ ਮੁਸਲਮਾਨਾਂ ਦਾ ਕਿਸੇ ਵੀ ਘੱਟ ਗਿਣਤੀ ਦੇ ਮਨੁੱਖੀ ਵਿਕਾਸ ਇੰਡੈਕਸ 'ਚ ਸਭ ਤੋਂ ਖਰਾਬ 'ਚੋਂ ਇਕ ਹੋਣਾ ਧਾਰਮਿਕ ਕੱਟੜਤਾ ਨਹੀਂ ਹੈ।'' ਉਨ੍ਹਾਂ ਨੇ ਮਮਤਾ ਨੂੰ ਮਈ 'ਚ ਆਏ ਲੋਕ ਸਭਾ ਚੋਣਾਂ ਨਤੀਜਿਆਂ 'ਚ ਬੰਗਾਲ 'ਚ ਭਾਜਪਾ ਨੂੰ ਮਿਲੀ ਵੱਡੀ ਸਫ਼ਲਤਾ ਦੀ ਵੀ ਯਾਦ ਦਿਵਾਈ ਅਤੇ ਪੁੱਛਿਆ,''ਜੇਕਰ ਦੀਦੀ ਅਸੀਂ ਕੁਝ 'ਹੈਦਰਾਬਾਦੀਆਂ' ਤੋਂ ਚਿੰਤਤ ਹਾਂ ਤਾਂ ਉਨ੍ਹਾਂ ਨੂੰ ਸਾਨੂੰ ਦੱਸਣਾ ਚਾਹੀਦਾ ਹੈ ਕਿ ਭਾਜਪਾ ਬੰਗਾਲ ਦੀਆਂ 42 'ਚੋਂ 18 ਸੀਟਾਂ ਕਿਵੇਂ ਜਿੱਤ ਗਈ?''

ਮਮਤਾ ਬੈਨਰਜੀ ਨੇ ਦਿੱਤਾ ਸੀ ਇਹ ਬਿਆਨ
ਦੱਸਣਯੋਗ ਹੈ ਕਿ ਲੋਕ ਸਭਾ ਸੰਸਦ ਮੈਂਬਰ ਅਸਦੁਦਨੀ ਓਵੈਸੀ ਦੀ ਇਹ ਪ੍ਰਕਿਰਿਆ ਮਮਤਾ ਬੈਨਰਜੀ ਦੇ ਉਸ ਬਿਆਨ 'ਤੇ ਆਈ ਹੈ, ਜਿਸ 'ਚ ਉਨ੍ਹਾਂ ਨੇ ਕਿਹਾ ਸੀ ਕਿ ਪਹਿਲੀ ਵਾਰ ਘੱਟ ਗਿਣਤੀ ਦਰਮਿਆਨ ਕੱਟੜਪੰਥੀ ਹੋਣ ਦੀ ਗੱਲ ਕਹਿੰਦੇ ਹੋਏ ਅਜਿਹੇ ਤੱਤਾਂ ਨੂੰ ਤਵਜੋਂ ਨਹੀਂ ਦੇਣ ਦੀ ਹਿਦਾਇਤ ਦਿੱਤੀ ਸੀ। ਮਮਤਾ ਨੇ ਹਿੰਦੂ ਬਹੁ ਗਿਣਤੀ ਆਬਾਦੀ ਵਾਲੀ ਇਲਾਕਾ ਕੂਚ ਬਿਹਾਰ ਜਾਂ ਉਨ੍ਹਾਂ ਦੀ ਪਾਰਟੀ ਦਾ ਨਾਂ ਲਏ ਬਿਨਾਂ ਕਿਹਾ ਸੀ,''ਮੈਂ ਦੇਖ ਰਹੀ ਹਾਂ ਕਿ ਘੱਟ ਗਿਣਤੀਆਂ ਦਰਮਿਆਨ ਕਈ ਕੱਟੜਪੰਥੀ ਹਨ। ਇਨ੍ਹਾਂ ਦਾ ਟਿਕਾਣਾ ਹੈਦਰਾਬਾਦ 'ਚ ਹੈ। ਤੁਸੀਂ ਲੋਕ ਇਨ੍ਹਾਂ 'ਤੇ ਧਿਆਨ ਨਾ ਦਿਓ।'' ਹਾਲਾਂਕਿ ਹੈਦਰਾਬਾਦ ਦੇ ਜ਼ਿਕਰ ਤੋਂ ਸਪੱਸ਼ਟ ਹੈ ਕਿ ਮਮਤਾ ਦੇ ਨਿਸ਼ਾਨੇ 'ਤੇ ਕੌਣ ਸੀ। ਇਹੀ ਕਾਰਨ ਹੈ ਕਿ ਓਵੈਸੀ ਨੇ ਵੀ ਸਾਹਮਣੇ ਆਉਣ 'ਚ ਦੇਰ ਨਹੀਂ ਕੀਤੀ।


DIsha

Content Editor

Related News