ਅਰਵਿੰਦ ਕੇਜਰੀਵਾਲ ਨੇ ਦਿਲਚਸਪ ਵੀਡੀਓ ਸ਼ੇਅਰ ਕਰ ਬੀਜੇਪੀ ''ਤੇ ਵਿੰਨ੍ਹਿਆ ਨਿਸ਼ਾਨਾ

01/09/2020 9:38:59 PM

ਨਵੀਂ ਦਿੱਲੀ — ਆਮ ਆਦਮੀ ਪਾਰਟੀ ਨੇਤਾ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਆਪਣੇ ਪਾਰਟੀ ਟਵਿਟਰ ਹੈਂਡਲ 'ਤੇ ਇਕ ਵੱਡੀ ਹੀ ਦਿਲਚਸਪ ਵੀਡੀਓ ਸ਼ੇਅਰ ਕੀਤੀ ਹੈ ਜਿਸ ਦੇ ਜ਼ਰੀਏ ਉਨ੍ਹਾਂ ਨੇ ਕਾਂਗਰਸ ਤੇ ਬੀਜੇਪੀ 'ਤੇ ਜੰਮ ਕੇ ਹਮਲਾ ਕੀਤਾ ਹੈ। ਇਸ 'ਚ ਇਕ ਸੀਮੈਂਟ ਦੇ ਇਕ ਵਿਗਿਆਪਨ ਦੇ ਜ਼ਰੀਏ ਇਹ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਆਮ ਆਦਮੀ ਪਾਰਟੀ ਇਕ ਅਜਿਹੀ ਮਜ਼ਬੂਤ ਕੰਧ ਹੈ ਜਿਸ ਨੂੰ ਕਾਂਗਰਸ ਅਤੇ ਬੀਜੇਪੀ ਦੀ ਕਾਫੀ ਕੋਸ਼ਿਸ਼ ਤੋਂ ਬਾਅਦ ਵੀ ਨਹੀਂ ਡਿੱਗ ਸਕੀ।

ਵੀਡੀਓ ਦੇ ਅਖੀਰ 'ਚ ਕਿਹਾ ਗਿਆ ਹੈ ਕਿ ਕੇਜਰੀ 'ਵਾਲ' (ਕੇਜਰੀਵਾਲ) ਕੰਧ ਟੁੱਟੇਗੀ ਕਿਵੇ, ਸੱਚਾਈ ਅਤੇ ਈਮਾਨਦਾਰੀ ਨਾਲ ਜੋ ਬਣੀ ਹੈ। ਇਹ ਵੀਡੀਓ ਕਾਫੀ ਦਿਲਚਸਪ ਅੰਦਾਜ 'ਚ ਬਣਾਈ ਗਈ ਹੈ। ਇਸ 'ਚ ਇਕ ਕੰਧ ਦਿਖਾਈ ਗਈ ਹੈ ਜੋ ਕੇਜਰੀਵਾਲ ਨੂੰ ਦਰਸ਼ਾਉਂਦੀ ਹੈ ਅਤੇ ਉਸ ਕੰਧ ਨੂੰ ਤੋੜਨ ਲਈ ਦੋਵੇਂ ਪਾਸੇ ਕਈ ਲੋਕ ਪੂਰੀ ਕੋਸ਼ਿਸ਼ ਕਰਦੇ ਹਨ ਪਰ ਉਹ ਸਫਲ ਨਹੀਂ ਹੁੰਦੇ।

ਬੀਜੇਪੀ ਦਾ ਪਲਟਵਾਰ
ਦਿਲਚਸਪ ਗੱਲ ਇਹ ਹੈ ਕਿ ਭਾਰਤੀ ਜਨਤਾ ਪਾਰਟੀ ਦਿੱਲੀ ਨੇ ਵੀ ਇਸ 'ਤੇ ਪਲਟਵਾਰ ਕਰਦੇ ਹੋਏ ਇਸੇ ਤਰ੍ਹਾਂ ਦਾ ਇਕ ਬੇਹੱਦ ਹੀ ਮਜ਼ੇਦਾਰ ਵੀਡੀਓ ਪੋਸਟ ਕੀਤਾ ਹੈ। ਜਿਸ 'ਚ ਉਸੇ ਕੰਧ ਨੂੰ ਬੀਜੇਪੀ ਦੱਸਿਆ ਗਿਆ ਹੈ ਜਦਕਿ ਤੋੜਨ ਵਾਲਿਆਂ ਨੂੰ ਟੁੱਕੜੇ ਟੁੱਕੜੇ ਗੈਂਗ ਅਤੇ ਆਪ ਪਾਰਟੀ ਦੱਸਿਆ ਗਿਆ ਹੈ।

 


Inder Prajapati

Content Editor

Related News