CM ਕੇਜਰੀਵਾਲ ਨੂੰ ਥੱਪੜ ਮਾਰਨ ਵਾਲਾ ਸਖਸ਼ ਨਿਕਲਿਆ ''ਆਪ'' ਸਮਰਥਕ, ਪਤਨੀ ਨੇ ਕੀਤਾ ਇਨਕਾਰ
Sunday, May 05, 2019 - 08:50 AM (IST)

ਨਵੀਂ ਦਿੱਲੀ-ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਥੱਪੜ ਮਾਰਨ ਵਾਲੇ ਸਖਸ਼ ਦੀ ਪਹਿਚਾਣ ਕੀਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਸਖਸ਼ ਦਾ ਨਾਂ ਸੁਰੇਸ਼ ਹੈ, ਜਿਸ ਦੀ ਉਮਰ 33 ਸਾਲ ਹੈ। ਸੁਰੇਸ਼ ਕੈਲਾਸ਼ ਪਾਰਕ ਦਾ ਰਹਿਣ ਵਾਲਾ ਹੈ ਅਤੇ ਸਪੇਅਰ ਪਾਰਟ ਦਾ ਕੰਮ ਕਰਦਾ ਹੈ। ਦਿੱਲੀ ਪੁਲਸ ਦੇ ਮਾਹਿਰਾਂ ਮੁਤਾਬਕ ਦੋਸ਼ੀ ਸੁਰੇਸ਼ ਨੇ ਪੁੱਛ-ਗਿੱਛ 'ਚ ਦੱਸਿਆ ਹੈ ਕਿ ਉਹ 'ਆਮ ਆਦਮੀ ਪਾਰਟੀ' ਦਾ ਸਮਰਥਕ ਹੈ। ਇਸ ਦੌਰਾਨ ਦੋਸ਼ੀ ਸੁਰੇਸ਼ ਦੀ ਪਤਨੀ ਮਮਤਾ ਨੇ ਦੱਸਿਆ ਹੈ ਕਿ ਉਸ ਦਾ ਪਤੀ ਕਿਸੇ ਰਾਜਨੀਤਿਕ ਪਾਰਟੀ ਨਾਲ ਕੋਈ ਲੈਣ ਦੇਣ ਨਹੀਂ ਹੈ। ਪਤਨੀ ਮਮਤਾ ਦਾ ਕਹਿਣਾ ਹੈ ਕਿ ਸੁਰੇਸ਼ ਕਾਫੀ ਸਮੇਂ ਤੋਂ ਸੀ. ਐੱਮ. ਕੇਜਰੀਵਾਲ ਨਾਲ ਨਾਰਾਜ਼ ਸੀ। ਉਹ ਘਰ ਤੋਂ ਕੁਝ ਕਹਿ ਕੇ ਨਹੀਂ ਗਿਆ ਸੀ ਪਰ ਵਿਧਾਇਕ ਕੁਝ ਦਿਨ ਪਹਿਲਾਂ ਉਸ ਦੇ ਕੋਲ ਆਏ ਸੀ ਅਤੇ ਉਨ੍ਹਾਂ ਨੇ ਮੋਦੀ ਜੀ ਬਾਰੇ ਕੁਝ ਬੁਰੇ ਸ਼ਬਦ ਬੋਲੇ ਸੀ ਜਿਸ ਨੂੰ ਲੈ ਕੇ ਸੁਰੇਸ਼ ਕਾਫੀ ਨਰਾਜ਼ ਸੀ।
ਡੀ. ਸੀ. ਪੀ. ਵੈਸਟ ਡਿਸਟ੍ਰਿਕਟ ਮੋਨਿਕਾ ਭਾਰਦਵਾਜ ਨੇ ਦੱਸਿਆ ਹੈ ਕਿ ਉਸ ਨੂੰ ਹਿਰਾਸਤ 'ਚ ਲੈ ਕੇ ਥਾਣੇ ਲਿਆਂਦਾ ਗਿਆ ਹੈ ਬਾਕੀ ਹੁਣ ਪੁੱਛ-ਗਿੱਛ ਕੀਤੀ ਜਾ ਰਹੀ ਹੈ ਅਤੇ ਕੁਝ ਦੇਰ 'ਚ ਇਹ ਪਤਾ ਚੱਲ ਜਾਵੇਗਾ ਕਿ ਉਸ ਨੇ ਅਜਿਹੀ ਹਰਕਤ ਕਿਉ ਕੀਤੀ ਹੈ।
ਦੱਸਣਯੋਗ ਹੈ ਕਿ ਅਰਵਿੰਦ ਕੇਜਰੀਵਾਲ ਸ਼ਨੀਵਾਰ ਨੂੰ ਨਵੀਂ ਦਿੱਲੀ ਲੋਕ ਸਭਾ ਖੇਤਰ ਦੇ ਮੋਤੀ ਨਗਰ ਵਿਧਾਨ ਸਭਾ 'ਚ ਚੋਣ ਪ੍ਰਚਾਰ ਕਰ ਰਹੇ ਸੀ। ਰੋਡ ਸ਼ੋਅ ਦੌਰਾਨ ਸੁਰੇਸ਼ ਅਚਾਨਕ ਸੀ. ਐੱਮ. ਕੇਜਰੀਵਾਲ ਦੀ ਜੀਪ ਦੀ ਬੋਨਟ 'ਤੇ ਚੜ੍ਹ ਗਿਆ ਅਤੇ ਉਸ ਨੇ ਥੱਪੜ ਮਾਰ ਦਿੱਤਾ। ਇਸ ਤੋਂ ਬਾਅਦ ਸਮਰਥਕਾਂ ਨੇ ਉਸ ਨੂੰ ਫੜ੍ਹ ਲਿਆ। ਇਸ ਤੋਂ ਬਾਅਦ ਪੁਲਸ ਨੇ ਹਿਰਾਸਤ 'ਚ ਕਰ ਲਿਆ।