ਕੇਜਰੀਵਾਲ ਦੀ ਗ੍ਰਿਫ਼ਤਾਰੀ ਮਗਰੋਂ ਪਤਨੀ ਸੁਨੀਤਾ ਨੇ ਤੋੜੀ ਚੁੱਪੀ, ਪਤੀ ਦੇ ਜੇਲ੍ਹ ਤੋਂ ਭੇਜੇ ਸੰਦੇਸ਼ ਨੂੰ ਕੀਤਾ ਸਾਂਝਾ
Saturday, Mar 23, 2024 - 06:32 PM (IST)
ਨਵੀਂ ਦਿੱਲੀ- ਸ਼ਰਾਬ ਘਪਲੇ ਮਾਮਲੇ ਵਿਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਗ੍ਰਿਫ਼ਤਾਰ ਕਰ ਲਿਆ ਹੈ। ਕੇਜਰੀਵਾਲ 28 ਮਾਰਚ ਤੱਕ ਈਡੀ ਦੀ ਹਿਰਾਸਤ ਵਿਚ ਰਹਿਣਗੇ। ਕੇਜਰੀਵਾਲ ਦੀ ਗ੍ਰਿਫ਼ਤਾਰੀ ਮਗਰੋਂ ਉਨ੍ਹਾਂ ਦੀ ਪਤਨੀ ਸੁਨੀਤਾ ਕੇਜਰੀਵਾਲ ਨੇ ਚੁੱਪੀ ਤੋੜੀ ਹੈ। ਪਤਨੀ ਸੁਨੀਤਾ ਨੇ ਲਾਈਵ ਹੋ ਕੇ ਆਪਣੀ ਗੱਲ ਰੱਖੀ। ਸੁਨੀਤਾ ਨੇ ਕਿਹਾ ਕਿ ਕੇਜਰੀਵਾਲ ਵਲੋਂ ਜੇਲ੍ਹ ਵਿਚੋਂ ਸੰਦੇਸ਼ ਭੇਜਿਆ ਗਿਆ ਹੈ। ਉਨ੍ਹਾਂ ਕਿਹਾ ਕਿ ਮੈਂ ਭਾਵੇਂ ਅੰਦਰ ਰਹਾਂ ਜਾਂ ਬਾਹਰ ਹਰ ਪਲ ਦੇਸ਼ ਦੀ ਸੇਵਾ ਕਰਦਾ ਰਹਾਂਗਾ। ਮੇਰੀ ਜ਼ਿੰਦਗੀ ਦਾ ਇਕ-ਇਕ ਪਲ ਦੇਸ਼ ਲਈ ਸਮਰਪਿਤ ਹੈ। ਇਸ ਧਰਤੀ 'ਤੇ ਮੇਰਾ ਜੀਵਨ ਹੀ ਸੰਘਰਸ਼ ਲਈ ਹੋਇਆ ਹੈ। ਅੱਗੇ ਵੀ ਮੇਰੀ ਜ਼ਿੰਦਗੀ ਵਿਚ ਵੱਡੇ-ਵੱਡੇ ਸੰਘਰਸ਼ ਲਿਖੇ ਹਨ, ਇਸ ਲਈ ਇਹ ਗ੍ਰਿਫ਼ਤਾਰੀ ਮੈਨੂੰ ਹੈਰਾਨ ਨਹੀਂ ਕਰਦੀ।
ਇਹ ਵੀ ਪੜ੍ਹੋ- ਕੇਜਰੀਵਾਲ ਨੇ ACP AK ਸਿੰਘ ਨੂੰ ਹਟਾਉਣ ਦੀ ਕੀਤੀ ਮੰਗ, ਲਾਇਆ ਬਦਸਲੂਕੀ ਦਾ ਦੋਸ਼ (ਵੀਡੀਓ)
देशवासियों के लिए जेल से अरविंद केजरीवाल का संदेश। https://t.co/PLYu7sT3nz
— AAP (@AamAadmiParty) March 23, 2024
ਕੇਜਰੀਵਾਲ ਦੀ ਪਤਨੀ ਨੇ ਸੰਦੇਸ਼ ਵਿਚ ਅੱਗੇ ਕਿਹਾ ਕਿ ਤੁਹਾਡੇ ਤੋਂ ਮੈਨੂੰ ਬਹੁਤ ਪਿਆਰ ਮਿਲਿਆ। ਪਿਛਲੇ ਜਨਮ ਵਿਚ ਮੈਂ ਬਹੁਤ ਪੁੰਨ ਦੇ ਕੰਮ ਕੀਤੇ ਹੋਣਗੇ, ਜੋ ਮੈਂ ਭਾਰਤ ਵਰਗੇ ਮਹਾਨ ਦੇਸ਼ ਵਿਚ ਪੈਦਾ ਹੋਇਆ। ਸਾਨੂੰ ਮਿਲ ਕੇ ਭਾਰਤ ਨੂੰ ਫਿਰ ਤੋਂ ਮਹਾਨ ਬਣਾਉਣਾ ਹੈ। ਭਾਰਤ ਨੂੰ ਫਿਰ ਤੋਂ ਦੁਨੀਆ ਦਾ ਸ਼ਕਤੀਸ਼ਾਲੀ ਅਤੇ ਨੰਬਰ-1 ਦੇਸ਼ ਬਣਾਉਣਾ ਹੈ। ਭਾਰਤ ਦੇ ਅੰਦਰ ਅਤੇ ਬਾਹਰ ਕਈ ਅਜਿਹੀਆਂ ਸ਼ਕਤੀਆਂ ਹਨ, ਜੋ ਭਾਰਤ ਨੂੰ ਕਮਜ਼ੋਰ ਕਰ ਰਹੀਆਂ ਹਨ। ਸਾਨੂੰ ਸੁਚੇਤ ਰਹਿ ਕੇ ਇਨ੍ਹਾਂ ਸ਼ਕਤੀਆਂ ਨੂੰ ਪਛਾਣਨਾ ਹੈ ਅਤੇ ਹਰਾਉਣਾ ਹੈ। ਭਾਰਤ ਵਿਚ ਹੀ ਬਹੁਤ ਸਾਰੀਆਂ ਤਾਕਤਾਂ ਹਨ, ਜੋ ਦੇਸ਼ ਭਗਤ ਹਨ ਅਤੇ ਭਾਰਤ ਨੂੰ ਅੱਗੇ ਵਧਾਉਣਾ ਚਾਹੁੰਦੀਆਂ ਹਨ, ਇਨ੍ਹਾਂ ਤਾਕਤਾਂ ਨਾਲ ਜੁੜਨਾ ਹੈ ਅਤੇ ਇਨ੍ਹਾਂ ਨੂੰ ਮਜ਼ਬੂਤ ਕਰਨਾ ਹੈ।
ਇਹ ਵੀ ਪੜ੍ਹੋ- ‘ਆਪ’ ਦੇ ਇਕ ਹੋਰ ਵਿਧਾਇਕ 'ਤੇ ED ਦਾ ਸ਼ਿਕੰਜਾ, ਗੁਲਾਬ ਸਿੰਘ ਯਾਦਵ ਦੇ ਘਰ 'ਚ ਕੀਤੀ ਛਾਪੇਮਾਰੀ
ਸੁਨੀਤਾ ਕੇਜਰੀਵਾਲ ਨੇ ਮੁੱਖ ਮੰਤਰੀ ਦਾ ਸੰਦੇਸ਼ ਪੜ੍ਹਦਿਆਂ ਕਿਹਾ ਕਿ ਦਿੱਲੀ ਦੀਆਂ ਮੇਰੀਆਂ ਮਾਵਾਂ-ਭੈਣਾਂ ਸੋਚ ਰਹੀਆਂ ਹੋਣਗੀਆਂ ਕਿ ਕੇਜਰੀਵਾਲ ਤਾਂ ਅੰਦਰ ਚੱਲਾ ਗਿਆ ਪਤਾ ਨਹੀਂ 1000 ਰੁਪਏ ਮਿਲਣਗੇ ਜਾਂ ਨਹੀਂ। ਅਜਿਹੀਆਂ ਸਲਾਖਾਂ ਨਹੀਂ ਬਣੀਆਂ, ਜੋ ਤੁਹਾਡੇ ਭਰਾ ਅਤੇ ਪੁੱਤਰ ਨੂੰ ਸਲਾਖਾਂ ਅੰਦਰ ਰੱਖ ਸਕੇ। ਮੈਂ ਜਲਦ ਬਾਹਰ ਆਵਾਗਾਂ ਤੇ ਆਪਣਾ ਵਾਅਦਾ ਪੂਰਾ ਕਰਾਂਗਾ। ਕੀ ਅੱਜ ਤੱਕ ਅਜਿਹਾ ਹੋਇਆ ਕਿ ਕੇਜਰੀਵਾਲ ਨੇ ਕੋਈ ਵਾਅਦਾ ਕੀਤਾ ਅਤੇ ਉਹ ਪੂਰਾ ਨਹੀਂ ਹੋਇਆ। ਤੁਹਾਡਾ ਭਰਾ ਲੋਹੇ ਦਾ ਬਣਿਆ ਹੋਇਆ ਹੈ, ਇਕ ਬੇਨਤੀ ਹੈ ਕਿ ਮੰਦਰ ਜ਼ਰੂਰ ਜਾਣਾ ਅਤੇ ਭਗਵਾਨ ਤੋਂ ਮੇਰੇ ਲਈ ਆਸ਼ੀਰਵਾਦ ਮੰਗਣਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8