‘ਕਿਸਾਨ ਅੰਦੋਲਨ’ ਲਈ ਮੇਰੀ ਜਾਨ ਵੀ ਚਲੀ ਜਾਵੇ ਪਰ ਕਿਸਾਨਾਂ ਦਾ ਸਾਥ ਨਹੀਂ ਛੱਡਾਂਗਾ: ਕੇਜਰੀਵਾਲ

Sunday, Apr 04, 2021 - 04:37 PM (IST)

‘ਕਿਸਾਨ ਅੰਦੋਲਨ’ ਲਈ ਮੇਰੀ ਜਾਨ ਵੀ ਚਲੀ ਜਾਵੇ ਪਰ ਕਿਸਾਨਾਂ ਦਾ ਸਾਥ ਨਹੀਂ ਛੱਡਾਂਗਾ: ਕੇਜਰੀਵਾਲ

ਜੀਂਦ- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅੱਜ ਯਾਨੀ ਕਿ ਐਤਵਾਰ ਨੂੰ ਹਰਿਆਣਾ ਦੇ ਜੀਂਦ ’ਚ ਪੁੱਜੇ। ਇੱਥੇ ਉਨ੍ਹਾਂ ਨੇ ਕਿਸਾਨ ਮਹਾਪੰਚਾਇਤ ’ਚ ਸ਼ਿਰਕਤ ਕੀਤੀ। ਆਪਣੇ ਸੰਬੋਧਨ ’ਚ ਕੇਜਰੀਵਾਲ ਨੇ ਦਿੱਲੀ ਦੀਆਂ ਸਰਹੱਦਾਂ ’ਤੇ ਚੱਲ ਰਹੇ ਕਿਸਾਨ ਅੰਦੋਲਨ ਦੀ ਗੱਲ ਕੀਤੀ। ਕੇਜਰੀਵਾਲ ਨੇ ਕਿਸਾਨ ਅੰਦੋਲਨ ’ਚ ਸ਼ਹੀਦ ਹੋਏ ਕਿਸਾਨਾਂ ਨੂੰ ਨਮਨ ਕੀਤਾ। ਉਨ੍ਹਾਂ ਨੇ ਕਿਹਾ ਕਿ ਹੁਣ ਸਾਡੀ ਜ਼ਿੰਮੇਵਾਰੀ ਹੈ, ਪੂਰੇ ਦੇਸ਼ ਦੀ ਜ਼ਿੰਮੇਵਾਰੀ ਹੈ, ਮੇਰੀ ਜ਼ਿੰਮੇਵਾਰੀ ਹੈ ਕਿ ਉਨ੍ਹਾਂ ਦੀ ਸ਼ਹਾਦਤ ਬੇਕਾਰ ਨਹੀਂ ਹੋਣੀ ਚਾਹੀਦੀ। ਸਾਨੂੰ ਸਾਰਿਆਂ ਨੂੰ ਇਕਜੁੱਟ ਹੋ ਕੇ ਅਖ਼ੀਰ ਤੱਕ ਲੜਨਾ ਹੈ। ਜਿਸ ਦੇਸ਼ ਅੰਦਰ ਕਿਸਾਨਾਂ ਦਾ ਸਨਮਾਨ ਨਹੀਂ ਹੈ, ਉਹ ਦੇਸ਼ ਕਦੇ ਤਰੱਕੀ ਨਹੀਂ ਕਰ ਸਕਦਾ। ਇਹ ਗੱਲ ਉਨ੍ਹਾਂ ਨੇ ਕੱਲ੍ਹ ਰੋਹਤਕ ’ਚ ਹੋਏ ਕਿਸਾਨਾਂ ’ਤੇ ਲਾਠੀਚਾਰਜ ਨੂੰ ਲੈ ਕੇ ਆਖੀ। ਦੱਸ ਦੇਈਏ ਕਿ ਜੀਂਦ ਸਥਿਤ ਹੁੱਡਾ ਗਰਾਊਂਡ ’ਚ ਕਿਸਾਨ ਮਹਾਪੰਚਾਇਤ ਹੋਈ।

ਇਹ ਵੀ ਪੜ੍ਹੋ- ਜੰਤਰ-ਮੰਤਰ ’ਤੇ ‘ਆਪ’ ਦਾ ਪ੍ਰਦਰਸ਼ਨ; ਭਾਜਪਾ ’ਤੇ ਵਰ੍ਹੇ ਕੇਜਰੀਵਾਲ, ਕਿਹਾ- ‘ਚੰਗੇ ਕੰਮ ਕਰੋ’

ਭਾਵੇਂ ਜਾਨ ਵੀ ਚੱਲੀ ਜਾਵੇ ਪਰ ਕਿਸਾਨਾਂ ਦਾ ਸਾਥ ਨਹੀਂ ਛੱਡਾਂਗਾ—
ਕੇਜਰੀਵਾਲ ਨੇ ਕਿਹਾ ਕਿ ਕਿਸਾਨ ਅੰਦੋਲਨ ਦਾ ਸਮਰਥਨ ਕਰਨ ਲਈ ਕੇਂਦਰ ਇਕ ਕਾਨੂੰਨ ਲੈ ਕੇ ਆਈ ਹੈ। ਕਿਸਾਨ ਅੰਦੋਲਨ ਦਾ ਸਮਰਥਨ ਕਰਨ ਨੂੰ ਲੈ ਕੇ ਉਹ ਲੋਕ ਸਾਨੂੰ ਸਜ਼ਾ ਦੇ ਰਹੇ ਹਨ। ਸੰਸਦ ਨੇ ਇਕ ਬਿੱਲ ਪਾਸ ਕੀਤਾ ਹੈ ਕਿ ਦਿੱਲੀ ’ਚ ਚੁਣੀ ਹੋਈ ਸਰਕਾਰ, ਚੁਣੇ ਹੋਏ ਮੁੱਖ ਮੰਤਰੀ ਦੀ ਕੋਈ ਸ਼ਕਤੀ ਨਹੀਂ ਰਹੇਗੀ। ਸਾਰੀ ਸ਼ਕਤੀ ਲੈਫਟੀਨੈਂਟ ਗਵਰਨਰ ਦੀ। ਇਹ ਕਿਹੋ ਜਿਹਾ ਕਾਨੂੰਨ ਜਿਸ ਸਰਕਾਰ ਨੂੰ ਜਨਤਾ ਨੇ ਜਿਤਾਇਆ, ਉਸ ਦੀ ਕੋਈ ਸ਼ਕਤੀ ਨਹੀਂ। ਸੰਸਦ ’ਚ ਜਦੋਂ ਇਸ ਬਿੱਲ ’ਤੇ ਚਰਚਾ ਕੀਤੀ ਜਾ ਰਹੀ ਸੀ ਤਾਂ ਭਾਜਪਾ ਦੇ ਇਕ-ਇਕ ਸੰਸਦ ਮੈਂਬਰ ਨੇ ਬੋਲਿਆ ਸੀ ਕਿ ਦਿੱਲੀ ਦੇ ਮੁੱਖ ਮੰਤਰੀ ਨੇੇ ਕਿਸਾਨਾਂ ਦਾ ਸਮਰਥਨ ਕੀਤਾ, ਇਸ ਲਈ ਕੇਜਰੀਵਾਲ ਨੂੰ ਇਹ ਸਜ਼ਾ ਦਿੱਤੀ ਜਾ ਰਹੀ ਹੈ। ਕਿਸਾਨ ਅੰਦੋਲਨ ’ਚ ਸਾਡੇ 300 ਕਿਸਾਨ ਭਰਾ ਸ਼ਹੀਦ ਹੋ ਗਏ। ਇਸ ਕਿਸਾਨ ਅੰਦੋਲਨ ਲਈ ਜੇਕਰ ਕੇਜਰੀਵਾਲ ਦੀ ਜਾਨ ਵੀ ਚੱਲੀ ਜਾਵੇ  ਤਾਂ ਉਹ ਪਿੱਛੇ ਨਹੀਂ ਹੱਟਣਗੇ। ਉਨ੍ਹਾਂ ਨੇ ਕੇਂਦਰ ਸਰਕਾਰ ਨੂੰ ਕਿਹਾ ਕਿ ਉਹ ਤੁਹਾਡੀ ਕਿਸੇ ਵੀ ਸਜ਼ਾ ਤੋਂ ਨਹੀਂ ਡਰਦੇ। ਕੇਜਰੀਵਾਲ ਨੇ ਅੱਗੇ ਕਿਹਾ ਕਿ ਜੋ ਵੀ ਕਿਸਾਨ ਅੰਦੋਲਨ ਦੇ ਨਾਲ ਹੈ, ਉਹ ਦੇਸ਼ ਭਗਤ ਹੈ। ਜੋ ਵਿਅਕਤੀ ਕਿਸਾਨ ਅੰਦੋਲਨ ਦੇ ਖ਼ਿਲਾਫ਼ ਹੈ, ਉਹ ਦੇਸ਼ ਦਾ ਗੱਦਾਰ ਹੈ। ਇਸ ਕਿਸਾਨ ਅੰਦੋਲਨ ਨੂੰ ਸਫ਼ਲ ਬਣਾਉਣ ਲਈ ਕੇਜਰੀਵਾਲ ਨੂੰ ਜੋ ਵੀ ਕੁਰਬਾਨੀ ਦੇਣੀ ਪਵੇਗੀ, ਮੈਂ ਹਰ ਕੁਰਬਾਨੀ ਦੇਣ ਲਈ ਤਿਆਰ ਹਾਂ। 

ਇਹ ਵੀ ਪੜ੍ਹੋ: ਭਾਜਪਾ ਇਕ ਬਿੱਲ ਰਾਹੀਂ ਚੁਣੀ ਹੋਈ ਦਿੱਲੀ ਸਰਕਾਰ ਦੀਆਂ ਸ਼ਕਤੀਆਂ ਘੱਟ ਕਰਨਾ ਚਾਹੁੰਦੀ ਹੈ : ਕੇਜਰੀਵਾਲ

ਖੁਸ਼ੀ ਹੈ, ਕਿਸਾਨ ਅੰਦੋਲਨ ਅੱਜ ਵੀ ਜ਼ਿੰਦਾ ਹੈ-
ਕੇਜਰੀਵਾਲ ਨੇ ਕਿਹਾ ਕਿ ਜਦੋਂ ਕਿਸਾਨ ਦਿੱਲੀ ਪੁੱਜੇ ਤਾਂ ਕੇਂਦਰ ਸਰਕਾਰ ਨੇ ਦਿੱਲੀ ਦੇ 9 ਵੱਡੇ ਸਟੇਡੀਅਮ ਨੂੰ ਜੇਲ੍ਹਾਂ ’ਚ ਤਬਦੀਲ ਕਰਨ ਬਾਰੇ ਸੋਚਿਆ। ਜਿਵੇਂ ਹੀ ਕਿਸਾਨ ਦਿੱਲੀ ਪਹੁੰਚਣਗੇ ਤਾਂ ਇਨ੍ਹਾਂ ਕਿਸਾਨਾਂ ਨੂੰ ਇਸ ’ਚ ਬੰਦ ਕਰ ਦੇਵਾਂਗੇ, ਇਹ ਸਰਕਾਰ ਨੇ ਸਾਜਿਸ਼ ਰਚੀ ਸੀ। ਪਰ ਸਟੇਡੀਅਮ ਨੂੰ ਕਾਨੂੰਨ ਬਣਾਉਣ ਦੀ ਸ਼ਕਤੀ ਦਿੱਲੀ ਦੇ ਮੁੱਖ ਮੰਤਰੀ ਦੀ ਹੈ, ਇਹ ਗੱਲ ਕਾਨੂੰਨ ’ਚ ਲਿਖੀ ਸੀ। ਕੇਂਦਰ ਵਾਲਿਆਂ ਨੇ ਮੇਰੇ ’ਤੇ ਇੰਨਾ ਦਬਾਅ ਬਣਾਇਆ ਕਿ ਇਹ ਜੇਲ੍ਹ ਬਣਾ ਦਿਓ ਪਰ ਮੈਂ ਨਹੀਂ ਮੰਨਿਆ। ਮੈਂ ਕਿਹਾ ਕਿ ਕਿਸਾਨਾਂ ਦਾ ਅੰਦੋਲਨ ਸਹੀ ਹੈ, ਕਿਸਾਨਾਂ ਦੀ ਮੰਗ ਜਾਇਜ਼ ਹੈ। ਦਿੱਲੀ ਸਰਕਾਰ ਵਲੋਂ ਕਿਸਾਨਾਂ ਨੂੰ ਹਰ ਸੰਭਵ ਮਦਦ ਕੀਤੀ ਗਈ। ਮੈਨੂੰ ਖੁਸ਼ੀ ਹੈ ਕਿ 4 ਮਹੀਨੇ ਬੀਤਣ ਮਗਰੋਂ ਵੀ ਕਿਸਾਨ ਅੰਦੋਲਨ ਅੱਜ ਵੀ ਜ਼ਿੰਦਾ ਹੈ।

ਇਹ ਵੀ ਪੜ੍ਹੋ: ਲੋਕ ਸਭਾ ’ਚ NCT ਬਿੱਲ 2021 ਨੂੰ ਦਿੱਤੀ ਗਈ ਮਨਜ਼ੂਰੀ

ਪੂਰਾ ਦੇਸ਼ ਕਿਸਾਨਾਂ ਨਾਲ ਹੈ-
ਕੇਜਰੀਵਾਲ ਨੇ ਕਿਹਾ ਕਿ ਮੈਂ ਕਿਸਾਨਾਂ ਦਾ ਸਮਰਥਨ ਕਰਦਾ ਹਾਂ ਅਤੇ ਕਰਦਾ ਰਹਾਂਗਾ। ਜਦੋਂ ਤੋਂ ਕੇਂਦਰ ਸਰਕਾਰ ਨੇ ਤਿੰਨੋਂ ਕਾਲੇ ਕਾਨੂੰਨ ਪਾਸ ਕੀਤੇ, ਪੂਰੇ ਦੇਸ਼ ਦੇ ਕਿਸਾਨ ਪਰੇਸ਼ਾਨ ਹਨ। ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਨੇ ਅੱਗੇ ਵੱਧ ਕੇ ਪੂਰੇ ਦੇਸ਼ ਦੇ ਕਿਸਾਨਾਂ ਦੀ ਅਗਵਾਈ ਕੀਤੀ। ਸਾਰਾ ਦੇਸ਼ ਕਿਸਾਨਾਂ ਨਾਲ ਹੈ। ਕੇਜਰੀਵਾਲ ਨੇ ਅੱਗੇ ਕਿਹਾ ਕਿ ਹੋ ਸਕਦਾ ਹੈ ਕਿ ਮਹਾਰਾਸ਼ਟਰ ਦਾ ਕਿਸਾਨ, ਤਾਮਿਲਨਾਡੂ ਦਾ ਕਿਸਾਨ, ਦਿੱਲੀ ਦੇ ਬਾਰਡਰ ’ਤੇ ਨਾ ਪਹੁੰਚ ਸਕੇ। ਇਹ ਨਾ ਸੋਚਣਾ ਕਿ ਉਹ ਤੁਹਾਡੇ ਨਾਲ ਨਹੀਂ ਹਨ। ਰੋਜ਼ ਸਵੇਰ ਇਸ ਦੇਸ਼ ਦਾ ਹਰ ਕਿਸਾਨ, ਦਿੱਲੀ ਦੇ ਬਾਰਡਰ ’ਤੇ ਬੈਠੇ ਕਿਸਾਨਾਂ ਲਈ ਪ੍ਰਾਰਥਨਾ ਕਰਦਾ ਹਾਂ ਕਿ ਕਿਸਾਨ ਅੰਦੋਲਨ ਸਫ਼ਲ ਹੋਣਾ ਚਾਹੀਦਾ ਹੈ। ਜਦੋਂ ਤੋਂ ਇਹ ਅੰਦੋਲਨ ਸ਼ੁਰੂ ਹੋਇਆ ਹੈ, ਦਿੱਲੀ ਸਰਕਾਰ ਕਿਸਾਨਾਂ ਦਾ ਸਾਥ ਦੇ ਰਹੀ ਹੈ। 

ਇਹ ਵੀ ਪੜ੍ਹੋ: ਖੇਤੀ ਕਾਨੂੰਨਾਂ ’ਤੇ ਸੁਪਰੀਮ ਕੋਰਟ ਵਲੋਂ ਬਣਾਈ 3 ਮੈਂਬਰੀ ਕਮੇਟੀ ਨੇ ਚੁੱਪ-ਚਪੀਤੇ ਸੌਂਪੀ ਰਿਪੋਰਟ

ਇਹ ਵੀ ਪੜ੍ਹੋ: 5 ਪੇਜਾਂ ਦੇ ਬਿੱਲ ਰਾਹੀਂ ਸੀਮਿਤ ਹੋਣਗੀਆਂ ‘ਦਿੱਲੀ ਵਿਧਾਨ ਸਭਾ ਦੀਆਂ ਸ਼ਕਤੀਆਂ’

 

 

 


 


author

Tanu

Content Editor

Related News