ਕੋਰੋਨਾ ਕਾਰਨ ਦਿੱਲੀ ’ਚ ਹਾਹਾਕਾਰ, ਕੇਜਰੀਵਾਲ ਨੇ ਕੀਤਾ ‘ਵੀਕੈਂਡ ਕਰਫਿਊ’ ਦਾ ਐਲਾਨ

Thursday, Apr 15, 2021 - 01:51 PM (IST)

ਕੋਰੋਨਾ ਕਾਰਨ ਦਿੱਲੀ ’ਚ ਹਾਹਾਕਾਰ, ਕੇਜਰੀਵਾਲ ਨੇ ਕੀਤਾ ‘ਵੀਕੈਂਡ ਕਰਫਿਊ’ ਦਾ ਐਲਾਨ

ਨਵੀਂ ਦਿੱਲੀ— ਪੂਰੇ ਦੇਸ਼ ’ਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਵੱਧਦਾ ਹੀ ਜਾ ਰਿਹਾ ਹੈ। ਦਿੱਲੀ ’ਚ ਵੀ ਕੋਰੋਨਾ ਦੇ ਕੇਸ ਵੱਧ ਰਹੇ ਹਨ, ਜਿਸ ਨੂੰ ਵੇਖਦੇ ਹੋਏ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਯਾਨੀ ਕਿ ਵੀਰਵਾਰ ਨੂੰ ‘ਵੀਕੈਂਡ ਕਰਫਿਊ’ ਲਾਉਣ ਦਾ ਐਲਾਨ ਕੀਤਾ ਹੈ। ਕੇਜਰੀਵਾਲ ਵਲੋਂ ਇਹ ਐਲਾਨ ਉੱਪ ਰਾਜਪਾਲ ਅਨਿਲ ਬੈਜਲ ਅਤੇ ਹੋਰ ਅਧਿਕਾਰੀਆਂ ਨਾਲ ਬੈਠਕ ਮਗਰੋਂ ਕੀਤਾ ਗਿਆ। ਇਹ ਵੀਕੈਂਡ ਕਰਫਿਊ ਸ਼ੁੱਕਰਵਾਰ ਰਾਤ 10 ਵਜੇ ਸ਼ੁਰੂ ਹੋਵੇਗਾ ਅਤੇ ਸੋਮਵਾਰ ਸਵੇਰੇ 6 ਵਜੇ ਤੱਕ ਜਾਰੀ ਰਹੇਗਾ। 

ਇਹ ਵੀ ਪੜ੍ਹੋ: ਦੇਸ਼ ’ਚ ਵਧਿਆ ‘ਕੋਰੋਨਾ’ ਦਾ ਖ਼ੌਫ, 24 ਘੰਟਿਆਂ ’ਚ ਆਏ ਰਿਕਾਰਡ 2 ਲੱਖ ਨਵੇਂ ਕੇਸ

➡️Only essential services to operate
➡️Curfew passes for marriages & other permitted activities
➡️Gym, pools, malls, to be closed
➡️Cinema halls allowed at 30% capacity
➡️1 weekly market allowed per day per zone
➡️Only Take-aways; No Dine in restaurants pic.twitter.com/6MxXJJ12uq

— AAP (@AamAadmiParty) April 15, 2021

 

ਵੀਕੈਂਡ ਕਰਫਿਊ ’ਚ ਕੀ-ਕੀ ਹੋਵੇਗਾ-
ਵੀਕੈਂਡ ਕਰਫਿਊ ਨੂੰ ਲੈ ਕੇ ਅਰਵਿੰਦ ਕੇਜਰੀਵਾਲ ਨੇ ਐਲਾਨ ਕੀਤਾ ਹੈ ਕਿ ਜ਼ਰੂਰੀ ਸੇਵਾਵਾਂ ਨੂੰ ਖੁੱਲ੍ਹਿਆ ਰੱਖਿਆ ਜਾਵੇਗਾ। ਜਿਨ੍ਹਾਂ ਵਿਆਹਾਂ ਦੀਆਂ ਤਾਰੀਖਾਂ ਤੈਅ ਹਨ, ਉਨ੍ਹਾਂ ਨੂੰ ਕਰਫਿਊ ਪਾਸ ਦਿੱਤੇ ਜਾਣਗੇ। ਇਸ ਤੋਂ ਇਲਾਵਾ ਮਾਲਜ਼, ਜਿਮ, ਸਪਾ, ਬਾਜ਼ਾਰ ਬੰਦ ਰਹਿਣਗੀਆਂ। ਰੈਸਟੋਰੈਂਟਾਂ ’ਚ ਬੈਠ ਕੇ ਖਾਣਾ ਖਾਣ ਦੀ ਇਜਾਜ਼ਤ ਨਹੀਂ ਹੋਵੇਗੀ। ਸਿਰਫ ਰੈਸਟੋਰੈਂਟਾਂ ਤੋਂ ਹੋਮ ਡਿਲਿਵਰੀ ਕੀਤੀ ਜਾਵੇ। ਸਿਨੇਮਾ ਹਾਲ ਵੀ 30 ਫ਼ੀਸਦੀ ਦੇ ਹਿਸਾਬ ਨਾਲ ਚੱਲ ਸਕਣਗੇ। 

ਇਹ ਵੀ ਪੜ੍ਹੋ: ਭਾਰਤੀਆਂ ਨੂੰ ਸਪੁਤਨਿਕ-ਵੀ ਸਮੇਤ ਦਿੱਤੀਆਂ ਜਾਣਗੀਆਂ 3 ਵੈਕਸੀਨਾਂ, ਜਾਣੋ ਕਿਵੇਂ ਕੋਰੋਨਾ ਨਾਲ ਲੜਦੀਆਂ ਹਨ

ਕੇਜਰੀਵਾਲ ਨੇ ਅਪੀਲ ਕੀਤੀ ਹੈ ਕਿ ਲੋਕ ਵੀਕੈਂਡ ’ਚ ਘਰਾਂ ’ਚ ਹੀ ਰਹਿਣ ਦੀ ਕੋਸ਼ਿਸ਼ ਕਰਨ। ਉਨ੍ਹਾਂ ਕਿਹਾ ਕਿ 5 ਦਿਨ ਹੀ ਕੰਮ ਕਰੋ। ਪ੍ਰਾਈਵੇਟ ਦਫਤਰਾਂ ਦੇ ਕਾਮੇ ਘਰਾਂ ’ਚ ਬੈਠ ਕੇ ਹੀ ਕੰਮ ਕਰਨਗੇ। ਦੱਸ ਦੇਈਏ ਕਿ ਵੀਕੈਂਡ ਕਰਫਿਊ ਲਾਉਣ ਦਾ ਫ਼ੈਸਲਾ ਉਦੋਂ ਕੀਤਾ ਗਿਆ, ਜਦੋਂ ਦਿੱਲੀ ਵਿਚ ਪਿਛਲੇ ਦਿਨੀਂ 17,282 ਕੇਸ ਦਰਜ ਕੀਤੇ ਗਏ ਹਨ, ਜੋ ਕਿ ਹੁਣ ਤੱਕ ਦਾ ਰਿਕਾਰਡ ਹੈ। ਦਿੱਲੀ ’ਚ ਕੋਰੋਨਾ ਕੇਸਾਂ ਦਾ ਅੰਕੜਾ 7,67,438 ਤੱਕ ਪਹੁੰਚ ਗਿਆ ਹੈ। ਹੁਣ ਤੱਕ 11, 540 ਲੋਕ ਕੋਰੋਨਾ ਕਾਰਨ ਆਪਣੀ ਜਾਨ ਗੁਆ ਚੁੱਕੇ ਹਨ। ਪਿਛਲੇ 24 ਘੰਟਿਆਂ ਦੌਰਾਨ 104 ਮੌਤਾਂ ਹੋਈਆਂ ਹਨ। ਦਿੱਲੀ ’ਚ ਸਰਗਰਮ ਕੇਸਾਂ ਦੀ ਗਿਣਤੀ 50,736 ਹੈ।

ਇਹ ਵੀ ਪੜ੍ਹੋ: ਕੋਰੋਨਾ ਦੇ ਖ਼ੌਫ ਦਰਮਿਆਨ ਰਾਹਤ ਦੀ ਖ਼ਬਰ, ਅਕਤੂਬਰ ਤੱਕ ਭਾਰਤ ਨੂੰ ਮਿਲ ਸਕਦੀਆਂ ਹਨ 5 ਹੋਰ ‘ਕੋਵਿਡ ਵੈਕਸੀਨ’

ਇਹ ਵੀ ਪੜ੍ਹੋ: ਕੋਰੋਨਾ ਕਾਲ ਦੀ ਡਰਾਵਣੀ ਤਸਵੀਰ, ਮਰੀਜ਼ਾਂ ਨਾਲ ਭਰੇ ਹਸਪਤਾਲ, ਬਾਹਰ ‘ਐਂਬੂਲੈਂਸ’ ਦੀਆਂ ਲੱਗੀਆਂ ਲਾਈਨਾਂ

ਨੋਟ- ਕੇਜਰੀਵਾਲ ਦੇ ‘ਵੀਕੈਂਡ ਕਰਫਿਊ’ ਲਾਉਣ ਦੇ ਫ਼ੈਸਲੇ ਨਾਲ ਤੁਸੀਂ ਸਹਿਮਤ ਹੋ? ਕੁਮੈਂਟ ਬਾਕਸ ’ਚ ਦਿਓ ਰਾਏ


author

Tanu

Content Editor

Related News