ਰਾਮਲੱਲਾ ਦੇ ਮੂਰਤੀਕਾਰ ਅਰੁਣ ਯੋਗੀਰਾਜ ਦਾ ਬੇਂਗਲੁਰੂ ''ਚ ਕੀਤਾ ਗਿਆ ਸ਼ਾਨਦਾਰ ਸਵਾਗਤ

Thursday, Jan 25, 2024 - 04:39 AM (IST)

ਬੈਂਗਲੁਰੂ — ਅਯੁੱਧਿਆ 'ਚ ਨਵੇਂ ਬਣੇ ਰਾਮ ਮੰਦਰ 'ਚ ਰਾਮ ਲੱਲਾ ਦੀ ਮੂਰਤੀ ਬਣਾਉਣ ਵਾਲੇ ਅਰੁਣ ਯੋਗੀਰਾਜ ਦਾ ਬੁੱਧਵਾਰ ਨੂੰ ਬੈਂਗਲੁਰੂ ਪਹੁੰਚਣ 'ਤੇ ਸ਼ਾਨਦਾਰ ਸਵਾਗਤ ਕੀਤਾ ਗਿਆ। ਯੋਗੀਰਾਜ ਦੀ ਮੂਰਤੀ ਅਯੁੱਧਿਆ ਟੈਂਪਲ ਟਰੱਸਟ ਦੁਆਰਾ ਚੁਣੀਆਂ ਗਈਆਂ ਤਿੰਨ ਮੂਰਤੀਆਂ ਵਿੱਚੋਂ ਇੱਕ ਸੀ। ਜਿਵੇਂ ਹੀ ਮੂਰਤੀਕਾਰ ਕੇਮਪੇਗੌੜਾ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਪਹੁੰਚਿਆ, ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਵੱਡੀ ਗਿਣਤੀ ਵਰਕਰ ਉਨ੍ਹਾਂ ਦੇ ਸਵਾਗਤ ਲਈ ਹਾਰਾਂ ਨਾਲ ਇਕੱਠੇ ਹੋਏ। ਉਨ੍ਹਾਂ 'ਜੈ ਸ਼੍ਰੀ ਰਾਮ' ਅਤੇ 'ਯੋਗੀਰਾਜ ਜ਼ਿੰਦਾਬਾਦ' ਦੇ ਨਾਅਰਿਆਂ ਨਾਲ ਉਨ੍ਹਾਂ 'ਤੇ ਫੁੱਲਾਂ ਦੀ ਵਰਖਾ ਕੀਤੀ। ਵਰਕਰਾਂ ਨੇ ਕਿਹਾ ਕਿ ਮੂਰਤੀਕਾਰ ਨੇ ਭਗਵਾਨ ਰਾਮ ਦੀ ਮੂਰਤੀ ਬਣਾ ਕੇ ਰਾਜ ਅਤੇ ਆਪਣੇ ਸ਼ਹਿਰ ਮੈਸੂਰ ਦਾ ਮਾਣ ਵਧਾਇਆ ਹੈ। ਹਵਾਈ ਅੱਡੇ 'ਤੇ ਮੌਜੂਦ ਯੋਗੀਰਾਜ ਦੀ ਪਤਨੀ ਵਿਜੇਤਾ ਨੇ ਕਿਹਾ ਕਿ ਉਹ ਬਹੁਤ ਖੁਸ਼ ਹੈ ਕਿ ਉਨ੍ਹਾਂ ਦੇ ਪਤੀ ਨੇ ਇਤਿਹਾਸ ਰਚਿਆ ਹੈ।

PunjabKesari

ਇਹ ਵੀ ਪੜ੍ਹੋ - ਰਾਮਲੱਲਾ ਦੀਆਂ ਦੋ ਹੋਰ ਮੂਰਤੀਆਂ ਦੀਆਂ ਤਸਵੀਰਾਂ ਆਈਆਂ ਸਾਹਮਣੇ, ਤੁਸੀਂ ਵੀ ਕਰੋ ਦਰਸ਼ਨ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


Inder Prajapati

Content Editor

Related News