ਇੰਟਰਵਿਊ ਦੇ ਬਹਾਨੇ ਗੁੜਗਾਓਂ ਬੁਲਾ ਕੇ ਭੋਜਪੁਰੀ ਅਦਾਕਾਰਾ ਨਾਲ ਜਬਰ-ਜ਼ਨਾਹ

Friday, Jul 21, 2023 - 01:44 PM (IST)

ਇੰਟਰਵਿਊ ਦੇ ਬਹਾਨੇ ਗੁੜਗਾਓਂ ਬੁਲਾ ਕੇ ਭੋਜਪੁਰੀ ਅਦਾਕਾਰਾ ਨਾਲ ਜਬਰ-ਜ਼ਨਾਹ

ਗੁੜਗਾਓਂ (ਧਰਮਿੰਦਰ) - ਭੋਜਪੁਰੀ ਅਦਾਕਾਰਾ ਹੋਣ ਦਾ ਦਾਅਵਾ ਕਰਨ ਵਾਲੀ 24 ਸਾਲਾ ਲੜਕੀ ਨੇ ਇੰਸਟਾਗ੍ਰਾਮ ਫਰੈਂਡ ’ਤੇ ਇੰਟਰਵਿਊ ਦੇ ਬਹਾਨੇ ਗੁੜਗਾਓਂ ਸੱਦ ਕੇ ਜਬਰ-ਜ਼ਨਾਹ ਕੀਤੇ ਜਾਣ ਦਾ ਮਾਮਲਾ ਦਰਜ ਕਰਵਾਇਆ ਹੈ। ਪੀੜਤਾ ਦੀ ਸ਼ਿਕਾਇਤ ’ਤੇ ਉਦਯੋਗ ਵਿਹਾਰ ਥਾਣਾ ਪੁਲਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਫਿਲਹਾਲ ਦਿੱਲੀ ਦੀ ਰਹਿਣ ਵਾਲੀ ਲੜਕੀ ਨੇ ਪੁਲਸ ਨੂੰ ਦੱਸਿਆ ਕਿ ਉਹ ਭੋਜਪੁਰੀ ਅਦਾਕਾਰਾ ਹੈ ਅਤੇ ਸੋਸ਼ਲ ਮੀਡੀਆ ’ਤੇ ਵੀਡੀਓ ਪੋਸਟ ਕਰਦੀ ਹੈ। ਇੰਸਟਾਗ੍ਰਾਮ ’ਤੇ ਉਸਦਾ ਇਕ ਪ੍ਰੋਫਾਈਲ ਹੈ ਜਿਸ ਦੇ ਬਹੁਤ ਸਾਰੇ ਫਾਲੋਅਰਸ ਹਨ ਅਤੇ ਉਹ ਅਕਸਰ ਇਸ ’ਤੇ ਆਪਣੇ ਵੀਡੀਓ ਪੋਸਟ ਕਰਦੀ ਰਹਿੰਦੀ ਹੈ। ਕੁਝ ਦਿਨ ਪਹਿਲਾਂ ਉਹ ਇੰਸਟਾਗ੍ਰਾਮ ਦੇ ਜ਼ਰੀਏ ਮਹੇਸ਼ ਪਾਂਡੇ ਨਾਂ ਦੇ ਵਿਅਕਤੀ ਦੇ ਸੰਪਰਕ ’ਚ ਆਈ ਸੀ, ਜਿਸ ਨੇ ਉਸ ਨੂੰ ਭੋਜਪੁਰੀ ਫ਼ਿਲਮ ਇੰਡਸਟਰੀ ’ਚ ਕੰਮ ਕਰਨ ਦੀ ਪੇਸ਼ਕਸ਼ ਕੀਤੀ ਸੀ।

ਇਹ ਖ਼ਬਰ ਵੀ ਪੜ੍ਹੋ : ਵਿਆਹ ਦੇ 6 ਸਾਲ ਬਾਅਦ ਪਹਿਲੀ ਵਾਰ ਮਾਤਾ-ਪਿਤਾ ਬਣੇ ਇਸ਼ਿਤਾ ਦੱਤਾ ਤੇ ਵਤਸਲ ਸੇਠ, ਪੁੱਤਰ ਨੂੰ ਦਿੱਤਾ ਜਨਮ

29 ਜੂਨ ਨੂੰ ਉਸ ਨੇ ਇੰਟਰਵਿਊ ਦੇ ਬਹਾਨੇ ਲੜਕੀ ਨੂੰ ਗੁਰੂਗ੍ਰਾਮ ਦੇ ਉਦਯੋਗ ਵਿਹਾਰ ਇਲਾਕੇ ਦੇ ਇਕ ਹੋਟਲ ਵਿਚ ਸਦਿਆ। ਹੋਟਲ ਪਹੁੰਚ ਣ ’ਤੇ ਮਹੇਸ਼ ਨੇ ਉਸਨੂੰ ਕੁਝ ਸਵਾਲ ਪੁੱਛਣ ਮਗਰੋਂ ਸ਼ਰਾਬ ਪੀਣੀ ਸ਼ੁਰੂ ਕਰ ਦਿੱਤੀ। ਜਦੋਂ ਉਹ ਬਾਹਰ ਜਾਣ ਲੱਗੀ ਤਾਂ ਉਸ ਨੇ ਉਸ ਨੂੰ ਫੜ ਲਿਆ ਅਤੇ ਉਸ ਨਾਲ ਜਬਰ-ਜ਼ਨਾਹ ਕੀਤਾ। 

ਵਿਰੋਧ ਕਰਨ ’ਤੇ ਮਹੇਸ਼ ਨੇ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ। ਦੋਸ਼ੀ ਨੇ ਆਪਣੇ ਕੁਝ ਦੋਸਤਾਂ ਨਾਲ ਮਿਲ ਕੇ ਉਸ ਨੂੰ ਫੋਨ ਕੀਤਾ ਅਤੇ ਅਸ਼ਲੀਲ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਕਰਨ ਦੀ ਧਮਕੀ ਦਿੱਤੀ। ਸ਼ਿਕਾਇਤ ਤੋਂ ਬਾਅਦ ਉਦਯੋਗ ਵਿਹਾਰ ਪੁਲਸ ਸਟੇਸ਼ਨ ’ਚ ਮਹੇਸ਼ ਪਾਂਡੇ ਖਿਲਾਫ ਐੱਫ. ਆਈ. ਆਰ. ਦਰਜ ਕੀਤੀ। ਮੁਲਜ਼ਮ ਗੁਰੂਗ੍ਰਾਮ ਦੇ ਚੱਕਰਪੁਰ ਇਲਾਕੇ ਦਾ ਰਹਿਣ ਵਾਲਾ ਦੱਸਿਆ ਜਾਂਦਾ ਹੈ।

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।

 


author

sunita

Content Editor

Related News