ਹਨੂੰਮਾਨ ਦੇ ਭੇਸ 'ਚ ਨੱਚਦੇ ਹੋਏ ਨੌਜਵਾਨ ਦੀ ਸਟੇਜ 'ਤੇ ਹੀ ਹੋਈ ਮੌਤ, ਲੋਕ ਸਮਝਦੇ ਰਹੇ ਐਕਟਿੰਗ
Sunday, Sep 04, 2022 - 01:55 PM (IST)
ਮੈਨਪੁਰੀ- ਉੱਤਰ ਪ੍ਰਦੇਸ਼ ਦੇ ਮੈਨਪੁਰੀ ’ਚ ਗਣੇਸ਼ ਚਤੁਰਥੀ ਦੇ ਮੌਕੇ ਪ੍ਰਸਾਰਿਤ ਪ੍ਰੋਗਰਾਮ ’ਚ ਦਿਲ ਦਾ ਦੌਰਾ ਪੈਣ ਕਾਰਨ ਅਚਾਨਕ ਇਕ ਸ਼ਖਸ ਦੀ ਮੌਤ ਹੋ ਗਈ। ਉਸ ਦੀ ਮੌਤ ਮਗਰੋਂ ਪੰਡਾਲ ’ਚ ਭਾਜੜ ਮਚ ਗਈ। ਦਰਅਸਲ ਇਹ ਸ਼ਖ਼ਸ ਗਣੇਸ਼ ਚਤੁਰਥੀ ਪ੍ਰੋਗਰਾਮ ’ਚ ਹਨੂੰਮਾਨ ਦੇ ਭੇਸ ’ਚ ਨੱਚ ਰਿਹਾ ਸੀ। ਨੱਚਦਾ-ਨੱਚਦਾ ਉਹ ਅਚਾਨਕ ਡਿੱਗ ਗਿਆ। ਉੱਥੇ ਮੌਜੂਦ ਲੋਕਾਂ ਨੇ ਉਸ ਨੂੰ ਇਲਾਜ ਲਈ ਜ਼ਿਲ੍ਹਾ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਅਤੇ ਦੱਸਿਆ ਕਿ ਦਿਲ ਦਾ ਦੌਰਾ ਪੈਣ ਕਾਰਨ ਉਸ ਦੀ ਮੌਤ ਹੋ ਗਈ ਹੈ।
ਇਹ ਵੀ ਪੜ੍ਹੋ- ਹਿਮਾਚਲ ਦੇ ਸਰਕਾਰੀ ਸਕੂਲ ’ਚ ਦੁਨੀਆ ਦਾ ਸਭ ਤੋਂ ਵੱਡਾ ਡਿਜੀਟਲ ‘ਇੰਕ ਪੈਨ’ ਸਥਾਪਤ, ਜਾਣੋ ਖ਼ਾਸੀਅਤ
ਦੱਸ ਦੇਈਏ ਕਿ ਗਣੇਸ਼ ਉਤਸਵ ਦੇ ਚੱਲਦੇ ਪੂਰੇ ਦੇਸ਼ ’ਚ ਭਗਵਾਨ ਗਣੇਸ਼ ਦੀਆਂ ਮੂਰਤੀਆਂ ਸਥਾਪਤ ਕੀਤੀਆਂ ਗਈਆਂ ਹਨ। ਮੈਨਪੁਰੀ ਦੇ ਕੋਤਵਾਲੀ ਖੇਤਰ ਦੇ ਬੰਸ਼ੀਗੌਰਾ ਸਥਿਤ ਸ਼ਿਵ ਮੰਦਰ ’ਚ ਵੀ ਭਗਵਾਨ ਗਣੇਸ਼ ਦੀ ਮੂਰਤੀ ਸਥਾਪਤ ਕੀਤੀ ਗਈ ਸੀ। ਇੱਥੇ ਗਣੇਸ਼ ਚਤੁਰਥੀ ਨੂੰ ਲੈ ਕੇ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਸੀ, ਜਿਸ ’ਚ 35 ਸਾਲਾ ਰਵੀ ਸ਼ਰਮਾ ਹਨੂੰਮਾਨ ਦੇ ਰੂਪ ’ਚ ਪੰਡਾਲ ’ਚ ਨੱਚ ਰਿਹਾ ਸੀ।
ਇਹ ਵੀ ਪੜ੍ਹੋ- ਸੰਤ ਦਾ ਐਲਾਨ; ਅੰਕਿਤਾ ਦੇ ਕਾਤਲ ਸ਼ਾਹਰੁਖ ਨੂੰ ਜ਼ਿੰਦਾ ਸਾੜਨ ਵਾਲੇ ਨੂੰ ਦਿਆਂਗਾ 11 ਲੱਖ ਰੁਪਏ ਦਾ ਇਨਾਮ
ਇਸ ਦੌਰਾਨ ਰਵੀ ਸ਼ਰਮਾ ਅਚਾਨਕ ਮੂੰਹ ਭਾਰ ਸਟੇਜ ’ਤੇ ਹੀ ਡਿੱਗ ਪਿਆ। ਭਜਨ ’ਚ ਰੁੱਝੇ ਭਗਤਾਂ ਨੂੰ ਪਹਿਲਾਂ ਲੱਗਾ ਕਿ ਰਵੀ ਅਭਿਨੈ (ਐਕਟਿੰਗ) ਕਰ ਰਿਹਾ ਹੈ। ਲੋਕ ਤਾੜੀਆਂ ਵਜਾਉਂਦੇ ਰਹੇ ਅਤੇ ਭਜਨ ਪ੍ਰੋਗਰਾਮ ਵੀ ਜਾਰੀ ਰਿਹਾ। ਥੋੜ੍ਹੀ ਦੇਰ ਤੱਕ ਰਵੀ ਦੇ ਸਰੀਰ ’ਚ ਕੋਈ ਹਲ-ਚਲ ਨਹੀਂ ਹੋਈ ਤਾਂ ਲੋਕਾਂ ਨੇ ਉਸ ਨੂੰ ਉਠਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਨਹੀਂ ਉੱਠਿਆ। ਬੇਹੋਸ਼ੀ ਦੀ ਹਾਲਤ ’ਚ ਉਸ ਨੂੰ ਛੇਤੀ ਮੈਨਪੁਰੀ ਜ਼ਿਲ੍ਹਾ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ।
ਇਹ ਵੀ ਪੜ੍ਹੋ- ਆਸਥਾ: ਜਲੰਧਰ ਦੇ ਸ਼ਰਧਾਲੂ ਨੇ ਮਾਤਾ ਚਿੰਤਪੂਰਨੀ ਨੂੰ ਚੜ੍ਹਾਇਆ ਸੋਨੇ ਦਾ ਮੁਕੁਟ ਤੇ ਚਾਂਦੀ ਦਾ ਛੱਤਰ
ਇਸ ਘਟਨਾ ਬਾਬਤ ਜਾਣਕਾਰੀ ਰਵੀ ਦੇ ਪਰਿਵਾਰ ਨੂੰ ਦਿੱਤੀ ਗਈ ਅਤੇ ਉਨ੍ਹਾਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਪਰਿਵਾਰ ਵਾਲੇ ਹਸਪਤਾਲ ਤੋਂ ਬਿਨਾਂ ਪੋਸਟਮਾਰਟਮ ਕਰਵਾਏ ਹੀ ਲਾਸ਼ ਘਰ ਲੈ ਆਏ। ਪਰਿਵਾਰ ਵਾਲਿਆਂ ਨੇ ਲਾਸ਼ ਨੂੰ ਘਰ ਲਿਆ ਕੇ ਉਸ ਦਾ ਅੰਤਿਮ ਸੰਸਕਾਰ ਕਰ ਦਿੱਤਾ।
ਇਹ ਵੀ ਪੜ੍ਹੋ- NGT ਨੇ ਬੰਗਾਲ ਸਰਕਾਰ ਨੂੰ ਲਾਇਆ 3500 ਕਰੋੜ ਰੁਪਏ ਦਾ ਜੁਰਮਾਨਾ, ਜਾਣੋ ਵਜ੍ਹਾ