ਦੱਖਣੀ ਕਸ਼ਮੀਰ ''ਚ ਆਰਮੀ ਟਰੱਕ ਪਲਟਿਆ, 17 ਜ਼ਖਮੀ

10/06/2018 3:01:53 PM

ਸ਼੍ਰੀਨਗਰ— ਫੌਜ ਦਾ ਇਕ ਟਰੱਕ ਦੱਖਣੀ ਕਸ਼ਮੀਰ ਵਿਚ ਦੁਰਘਟਨਾ ਦਾ ਸ਼ਿਕਾਰ ਹੋ ਗਿਆ। ਟਰੱਕ ਵਿਚ ਸਵਾਰ 17 ਫੌਜੀ ਜਖ਼ਮੀ ਹੋ ਗਏ। ਜਾਣਕਾਰੀ ਮੁਤਾਬਕ ਹਾਦਸਾ ਕਨੀਪੋਰਾ ਪਿੰਡ ਕੋਲ ਵਾਪਰਿਆ।  ਖਬਰਾਂ ਮੁਤਾਬਕ ਟਰੱਕ ਬੇਕਾਬੂ ਹੋ ਕੇ ਪਲਟ ਗਿਆ ਜਿਸ ਕਾਰਨ ਉਸ 'ਚ ਸਵਾਰ ਨੌਜਵਾਨਾਂ ਨੂੰ ਕਾਫ਼ੀ ਸੱਟਾਂ ਆਈਆਂ। ਜਖ਼ਮੀਆਂ ਨੂੰ ਫੌਜੀ ਹਸਪਤਾਲ ਭਰਤੀ ਕੀਤਾ ਗਿਆ। ਜਾਣਕਾਰੀ ਮੁਤਾਬਕ ਹਾਦਸਾ ਸ਼ੁੱਕਰਵਾਰ ਰਾਤ ਨੂੰ ਹੋਇਆ।


Related News