7 ਸਾਬਕਾ ਫੌਜ ਅਧਿਕਾਰੀ ਭਾਜਪਾ 'ਚ ਹੋਏ ਸ਼ਾਮਲ

Saturday, Apr 27, 2019 - 03:12 PM (IST)

7 ਸਾਬਕਾ ਫੌਜ ਅਧਿਕਾਰੀ ਭਾਜਪਾ 'ਚ ਹੋਏ ਸ਼ਾਮਲ

ਨਵੀਂ ਦਿੱਲੀ— ਲੋਕ ਸਭਾ ਚੋਣਾਂ ਲਈ ਚੱਲ ਰਹੇ ਪ੍ਰਚਾਰ ਦਰਮਿਆਨ 7 ਸਾਬਕਾ ਸੀਨੀਅਰ ਫੌਜ ਅਧਿਕਾਰੀ ਸ਼ਨੀਵਾਰ ਨੂੰ ਇੱਥੇ ਭਾਰਤੀ ਜਨਤਾ ਪਾਰਟੀ 'ਚ ਸ਼ਾਮਲ ਹੋ ਗਏ। ਲੈਫਟੀਨੈਂਟ ਜਨਰਲ ਜੇ.ਬੀ.ਐੱਸ. ਯਾਦਵ, ਲੈਫਟੀਨੈਂਟ ਜਨਰਲ ਆਰ.ਐੱਨ.ਸਿੰਘ, ਐੱਸ.ਕੇ. ਪਤਯਾਲ, ਸੁਨਿਤ ਕੁਮਾਰ, ਨਿਤਿਨ ਕੋਹਲੀ, ਆਰ.ਕੇ. ਤ੍ਰਿਪਾਠੀ ਅਤੇ ਵਿੰਗ ਕਮਾਂਡਰ ਨਵਨੀਤ ਮੈਗਾਨ ਭਾਜਪਾ ਹੈੱਡ ਕੁਆਰਟਰ 'ਚ ਪਾਰਟੀ 'ਚ ਸ਼ਾਮਲ ਹੋਏ। ਇਸ ਮੌਕੇ ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਹਾਜ਼ਰ ਸੀ। ਸੀਤਾਰਮਨ ਨੇ ਸਾਬਕਾ ਫੌਜ ਅਧਿਕਾਰੀਆਂ ਦੇ ਪਾਰਟੀ 'ਚ ਸ਼ਾਮਲ ਹੋਣ 'ਤੇ ਖੁਸ਼ੀ ਜ਼ਾਹਰ ਕਰਦੇ ਹੋਏ ਕਿਹਾ ਕਿ ਇਨ੍ਹਾਂ ਅਧਿਕਾਰੀਆਂ ਨੇ ਫੌਜ 'ਚ ਮਹਾਨ ਯੋਗਦਾਨ ਦਿੱਤਾ ਹੈ।
PunjabKesariਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਸਾਬਕਾ ਅਧਿਕਾਰੀਆਂ ਦੇ ਪ੍ਰਸ਼ਾਸਨਿਕ ਅਨੁਭਵ, ਅਨੁਸ਼ਾਸਨ ਅਤੇ ਸਿੱਖਿਆ ਗਿਆਨ ਨਾਲ ਭਾਜਪਾ ਪਾਰਟੀ ਨੂੰ ਫਾਇਦਾ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਉਹ ਰਾਸ਼ਟਰੀ ਸੁਰੱਖਿਆ ਅਤੇ ਰਾਸ਼ਟਰ ਨਿਰਮਾਣ ਨਾਲ ਜੁੜੀਆਂ ਨੀਤੀਆਂ 'ਚ ਮਾਰਗ ਦਰਸ਼ਨ ਕਰ ਸਕਦੇ ਹਨ।'' ਜੇ.ਬੀ.ਐੱਸ. ਯਾਦਵ ਨੇ ਕਿਹਾ,''ਸਾਬਕਾ ਫੌਜੀ ਵੀ ਦੇਸ਼ ਦੀ ਸੇਵਾ ਕਰਨਾ ਚਾਹੁੰਦੇ ਹਨ। ਅਸੀਂ ਭਾਵੇਂ ਹੀ ਰਿਟਾਇਰਡ ਹੋ ਗਏ ਹਾਂ ਪਰ ਅਸੀਂ ਥੱਕੇ ਨਹੀਂ ਹਾਂ।'' ਉਨ੍ਹਾਂ ਨੇ ਕਿਹਾ ਕਿ ਦੇਸ਼ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੁਰੱਖਿਆ ਹੱਥਾਂ 'ਚ ਹੈ।​​​​​​​PunjabKesari


author

DIsha

Content Editor

Related News