ਮਿਲਟਰੀ ਹਸਪਤਾਲ ਨੇ ਬਚਾਈ 12 ਸਾਲਾ ਕੋਰੋਨਾ ਵਾਇਰਸ ਪੀੜਤ ਦੀ ਜਾਨ

Tuesday, Jul 07, 2020 - 09:18 PM (IST)

ਮਿਲਟਰੀ ਹਸਪਤਾਲ ਨੇ ਬਚਾਈ 12 ਸਾਲਾ ਕੋਰੋਨਾ ਵਾਇਰਸ ਪੀੜਤ ਦੀ ਜਾਨ

ਜੰਮੂ— ਜੰਮੂ-ਕਸ਼ਮੀਰ 'ਚ ਜੰਮੂ ਦੇ ਇਕ ਮਿਲਟਰੀ ਹਸਪਤਾਲ ਨੇ ਕੋਰੋਨਾ ਵਾਇਰਸ ਨਾਲ ਸੰਕ੍ਰਮਿਤ 12 ਸਾਲਾ ਲੜਕੇ ਦੀ ਜਾਨ ਬਚਾ ਲਈ ਹੈ। ਇਹ 12 ਸਾਲਾ ਲਡ਼ਕਾ ਕੋਰੋਨਾ ਵਾਇਰਸ ਨਾਲ ਪੀੜਤ ਹੋਣ ਪਿੱਛੋਂ ਗੰਭੀਰ ਬੀਮਾਰ ਹੋ ਗਿਆ ਸੀ, ਜਿਸ ਦੀ ਜ਼ਿੰਦਗੀ ਖਤਰੇ ਨਾਲ ਜੂਝ ਰਹੀ ਸੀ।

ਇਕ ਬੁਲਾਰੇ ਨੇ ਮੰਗਲਵਾਰ ਨੂੰ ਦੱਸਿਆ ਕਿ ਆਰ. ਐੱਸ. ਪੁਰਾ ਦੇ ਲੜਕੇ ਨੂੰ ਬਹੁਤ ਗੰਭੀਰ ਹਾਲਤ 'ਚ ਹਸਪਤਾਲ 'ਚ ਦਾਖ਼ਲ ਕਰਾਇਆ ਗਿਆ ਸੀ ਅਤੇ ਜਾਂਚ ਕਰਨ 'ਤੇ ਉਹ ਕੋਵਿਡ-19 ਨਾਲ ਸੰਕ੍ਰਮਿਤ ਪਾਇਆ ਗਿਆ।

ਉਨ੍ਹਾਂ ਦੱਸਿਆ, ''ਹਸਪਤਾਲ 'ਚ ਦਾਖ਼ਲ ਹੋਣ ਦੇ ਸਮੇਂ ਲੜਕੇ ਨੂੰ ਤੇਜ਼ ਬੁਖ਼ਾਰ ਸੀ ਅਤੇ ਉਸ ਨੂੰ ਸਾਹ ਲੈਣ 'ਚ ਦਿੱਕਤ ਹੋ ਰਹੀ ਸੀ। ਉਸ ਨੂੰ ਛਾਤੀ 'ਚ ਵੀ ਦਰਦ ਦੀ ਸ਼ਿਕਾਇਤ ਸੀ ਅਤੇ ਉਹ ਸਦਮੇ 'ਚ ਸੀ।'' ਬੁਲਾਰੇ ਨੇ ਕਿਹਾ ਕਿ ਉਸ ਨੂੰ ਨਿਮੋਨੀਆ ਅਤੇ ਏ. ਆਰ. ਡੀ. ਐੱਸ. ਹੋ ਗਿਆ ਸੀ, ਜੋ ਇਕ ਜਾਨਲੇਵਾ ਸਥਿਤੀ ਹੈ। ਉਨ੍ਹਾਂ ਦੱਸਿਆ ਕਿ ਫੌਜ ਦੇ ਡਾਕਟਰਾਂ ਦੀ ਇਕ ਟੀਮ ਨੇ ਉਸ ਦਾ ਇਲਾਜ ਕੀਤਾ। ਬੁਲਾਰੇ ਨੇ ਦੱਸਿਆ, ''ਲੜਕੇ ਨੂੰ 7 ਦਿਨ ਤੱਕ ਵੈਂਟੀਲੇਟਰ 'ਤੇ ਰੱਖਿਆ ਗਿਆ। ਬੱਚਿਆਂ ਦਾ ਇਲਾਜ ਕਰਨ ਵਾਲੇ ਮਾਹਰ ਅਤੇ ਉਨ੍ਹਾਂ ਦੀ ਟੀਮ ਵੱਲੋਂ ਸਮੇਂ 'ਤੇ ਇਲਾਜ ਕਰਨ ਨਾਲ ਲੜਕੇ ਦੀ ਜਾਨ ਬਚ ਗਈ।'' ਬੁਲਾਰੇ ਨੇ ਦੱਸਿਆ ਕਿ ਲੜਕੇ ਦੇ ਮਾਪਿਆਂ ਨੇ ਮਿਲਟਰੀ ਹਸਪਤਾਲ ਜੰਮੂ ਦੇ ਫਰੰਟਲਾਈਨ ਯੋਧਿਆਂ ਦਾ ਧੰਨਵਾਦ ਕੀਤਾ ਹੈ।


author

Sanjeev

Content Editor

Related News