ਅੱਤਵਾਦੀਆਂ ਨਾਲ ਮੁਕਾਬਲੇ ਦੌਰਾਨ ਜ਼ਖ਼ਮੀ ਹੋਏ ਆਰਮੀ ਡੌਗ ਦੀ ਗਈ ਜਾਨ

Thursday, Oct 13, 2022 - 11:18 PM (IST)

ਅੱਤਵਾਦੀਆਂ ਨਾਲ ਮੁਕਾਬਲੇ ਦੌਰਾਨ ਜ਼ਖ਼ਮੀ ਹੋਏ ਆਰਮੀ ਡੌਗ ਦੀ ਗਈ ਜਾਨ

ਨੈਸ਼ਨਲ ਡੈਸਕ : ਜੰਮੂ-ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ’ਚ ਸੁਰੱਖਿਆ ਦਸਤਿਆਂ ਅਤੇ ਅੱਤਵਾਦੀਆਂ ਵਿਚਾਲੇ ਮੁਕਾਬਲੇ ਦੌਰਾਨ ਗੋਲੀਆਂ ਲੱਗਣ ਨਾਲ ਜ਼ਖ਼ਮੀ ਹੋਏ ਆਰਮੀ ਡੌਗ ਜ਼ੂਮ (Zoom) ਦੀ ਜਾਨ ਚਲੀ ਗਈ। ਜ਼ਿਕਰਯੋਗ ਹੈ ਕਿ ਮੁਕਾਬਲੇ ’ਚ ਲਸ਼ਕਰ-ਏ-ਤੋਇਬਾ ਦੇ ਦੋ ਅੱਤਵਾਦੀ ਮਾਰੇ ਗਏ ਸਨ ਜਿਸ ਵਿਚ ਇਸ ਮੁਕਾਬਲੇ ’ਚ ਜ਼ੂਮ ਨੇ ਬੇਹੱਦ ਅਹਿਮ ਕਿਰਦਾਰ ਨਿਭਾਇਆ।

ਇਹ ਖ਼ਬਰ ਵੀ ਪੜ੍ਹੋ - ਮਾਈਨਿੰਗ ਮਾਫ਼ੀਆ ਤੇ ਪੁਲਸ ਦੀ ਗੋਲੀਬਾਰੀ ’ਚ BJP ਨੇਤਾ ਦੀ ਪਤਨੀ ਦੀ ਮੌਤ

ਦਰਅਸਲ, ਅੱਤਵਾਦੀਆਂ ਦੀ ਮੌਜੂਦਗੀ ਦੀ ਜਾਣਕਾਰੀ ਮਿਲਣ ’ਤੇ ਸੁਰੱਖਿਆ ਦਸਤਿਆਂ ਦੱਖਣੀ ਕਸ਼ਮੀਰ ਸਥਿਤ ਤਾਂਗਪਾਵਾ ਇਲਾਕੇ ਵਿਚ ਐਤਵਾਰ ਦੇਰ ਰਾਤ ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ। ਇਸ ਲਈ ਸੋਮਵਾਰ ਦੀ ਸਵੇਰ ਨੂੰ ਫ਼ੌਜ ਨੇ ਖੋਜੀ ਕੁੱਤੇ ਜੂਮ ਨੂੰ ਉਸ ਘਰ ਅੰਦਰ ਭੇਜਿਆ, ਜਿੱਥੇ ਅੱਤਵਾਦੀ ਲੁੱਕੇ ਹੋਏ ਸਨ। ਇਸ ਦੌਰਾਨ ਅੱਤਵਾਦੀਆਂ ਨੇ ਉਸ ਦੇ ਉੱਪਰ ਫਾਈਰਿੰਗ ਕੀਤੀ ਅਤੇ ਉਹ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਿਆ।

ਇਹ ਖ਼ਬਰ ਵੀ ਪੜ੍ਹੋ - ਹਿਜਾਬ ਪਾਬੰਦੀ 'ਤੇ ਸੁਪਰੀਮ ਕੋਰਟ ਦੇ ਜੱਜਾਂ 'ਚ ਮਤਭੇਦ, ਵੱਡੀ ਬੈਂਚ ਕਰੇਗੀ ਫ਼ੈਸਲਾ

ਅਧਿਕਾਰੀਆਂ ਨੇ ਦੱਸਿਆ ਕਿ ਮੁਹਿੰਮ ’ਚ ਉਸ ਨੂੰ ਅੱਤਵਾਦੀਆਂ ਦੀਆਂ ਦੋ ਗੋਲੀਆਂ ਲੱਗੀਆਂ ਸਨ। ਜੂਮ ਦਾ ਪਸ਼ੂ ਹਸਪਤਾਲ ਸ਼੍ਰੀਨਗਰ ’ਚ ਇਲਾਜ ਚੱਲ ਰਿਹਾ ਸੀ। ਫ਼ੌਜ ਦੇ ਅਧਿਕਾਰੀਆਂ ਨੇ ਦੱਸਿਆ ਕਿ ਜੂਮ ਦੀ ਜਾਬਾਂਜ਼ੀ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਗੋਲੀਆਂ ਨਾਲ ਜ਼ਖਮੀ ਹੋਣ ਮਗਰੋਂ ਉਹ ਲਗਾਤਾਰ ਅੱਤਵਾਦੀਆਂ ਨਾਲ ਲੜਦਾ ਰਿਹਾ। ਉਥੇ ਹੀ ਫ਼ੌਜ ਨੂੰ ਮਦਦ ਮਿਲੀ ਅਤੇ ਫ਼ੌਜ ਨੇ ਦੋਹਾਂ ਅੱਤਵਾਦੀਆਂ ਨੂੰ ਮਾਰ ਮੁਕਾਇਆ।


author

Anuradha

Content Editor

Related News