ਮਣੀਪੁਰ ’ਚ ਹਥਿਆਰ ਤੇ ਗੋਲਾ-ਬਾਰੂਦ ਦਾ ਜ਼ਖੀਰਾ ਬਰਾਮਦ

Wednesday, Nov 06, 2024 - 05:36 PM (IST)

ਮਣੀਪੁਰ ’ਚ ਹਥਿਆਰ ਤੇ ਗੋਲਾ-ਬਾਰੂਦ ਦਾ ਜ਼ਖੀਰਾ ਬਰਾਮਦ

ਇੰਫਾਲ- ਸੁਰੱਖਿਆ ਫੋਰਸਾਂ ਨੇ ਮਣੀਪੁਰ ਦੇ ਤੇਂਗਨੋਪਾਲ ਜ਼ਿਲ੍ਹੇ ’ਚ ਤਲਾਸ਼ੀਆਂ ਦੀ ਇਕ ਮੁਹਿੰਮ ਦੌਰਾਨ ਹਥਿਆਰ ਤੇ ਗੋਲਾ-ਬਾਰੂਦ ਦਾ ਜ਼ਖੀਰਾ ਬਰਾਮਦ ਕੀਤਾ। ਪੁਲਸ ਨੇ ਇਕ ਬਿਆਨ ’ਚ ਬੁੱਧਵਾਰ ਕਿਹਾ ਕਿ ਬਰਾਮਦ ਸਾਮਾਨ ’ਚ 2 ਪਿਸਤੌਲ, 3 ਸਥਾਨਕ ਪੱਧਰ ’ਤੇ ਬਣੀਆਂ ਤੋਪਾਂ , 7.62 ਐੱਮ.ਐੱਮ. ਪਿਸਤੌਲ ਦੇ 8 ਕਾਰਤੂਸ, ਇਕ ਹੋਰ ਪਿਸਤੌਲ ਦੇ 2 ਕਾਰਤੂਸ, 9 ਆਈ. ਈ. ਡੀ., 8 ਗ੍ਰੇਨੇਡ, 36 ਹੈਂਡ ਗ੍ਰੇਨੇਡ ਤੇ 2 ਵਾਕੀ-ਟਾਕੀ ਸੈੱਟ ਸ਼ਾਮਲ ਹਨ।

ਸੁਰੱਖਿਆ ਏਜੰਸੀਆਂ ਮਿਆਂਮਾਰ ਨਾਲ ਲੱਗਦੇ ਸਰਹੱਦੀ ਜ਼ਿਲ੍ਹੇ ਤੇਂਗਨੋਪਾਲ ਨੂੰ ਗੈਰ-ਕਾਨੂੰਨੀ ਹਥਿਆਰਾਂ ਅਤੇ ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ ਲਈ ਇਕ ਪ੍ਰਮੁੱਖ ਮਾਰਗ ਮੰਨਦੀਆਂ ਹਨ। ਇਲਾਕੇ ਦੇ ਸੰਘਣੇ ਜੰਗਲ ਅਕਸਰ ਅਜਿਹੀਆਂ ਸਰਗਰਮੀਆਂ ਲਈ ਲੁਕਣ ਵਾਲੀ ਥਾਂ ਵਜੋਂ ਵਜੋਂ ਕੰਮ ਕਰਦੇ ਹਨ।


author

Tanu

Content Editor

Related News