ਸੋਨੀਪਤ : ਆੜ੍ਹਤੀਆਂ ਨੇ ਰੁਪਏ ਦੇਣ ਦਾ ਬਣਾਇਆ ਦਬਾਅ, ਕਿਸਾਨ ਨੇ ਕੀਤੀ ਖ਼ੁਦਕੁਸ਼ੀ

Tuesday, May 31, 2022 - 11:17 AM (IST)

ਸੋਨੀਪਤ : ਆੜ੍ਹਤੀਆਂ ਨੇ ਰੁਪਏ ਦੇਣ ਦਾ ਬਣਾਇਆ ਦਬਾਅ, ਕਿਸਾਨ ਨੇ ਕੀਤੀ ਖ਼ੁਦਕੁਸ਼ੀ

ਸੋਨੀਪਤ (ਭਾਸ਼ਾ)- ਹਰਿਆਣਾ ਦੇ ਸੋਨੀਪਤ ਜ਼ਿਲ੍ਹੇ ਦੇ ਨਿਆਤ ਪਿੰਡ ਦੇ ਇਕ ਕਿਸਾਨ ਨੇ ਆੜ੍ਹਤੀਆਂ ਵਲੋਂ ਰੁਪਏ ਦੇਣ ਦਾ ਦਬਾਅ ਦੇਣ ਤੋਂ ਪਰੇਸ਼ਾਨ ਹੋ ਕੇ ਖ਼ੁਦਕੁਸ਼ੀ ਕਰ ਲਈ। ਪੁਲਸ ਨੇ ਇਸ ਦੀ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਕਿਸਾਨ ਦੀ ਲਾਸ਼ ਖੇਤ 'ਚ ਜਾਮੁਨ ਦੇ ਦਰੱਖਤ 'ਤੇ ਪਰਨੇ ਨਾਲ ਲਟਕੀ ਮਿਲੀ। ਪੁਲਸ ਨੂੰ ਕਿਸਾਨ ਦੀ ਲਾਸ਼ ਕੋਲੋਂ ਸੁਸਾਈਡ ਨੋਟ ਮਿਲਿਆ ਹੈ, ਜਿਸ 'ਚ ਉਸ ਨੇ ਖ਼ੁਦਕੁਸ਼ੀ ਦਾ ਕਾਰਨ ਲਿਖ ਰੱਖਿਆ ਸੀ।

ਇਹ ਵੀ ਪੜ੍ਹੋ : ਖ਼ੌਫਨਾਕ ਵਾਰਦਾਤ! ਮਾਂ ਨੇ ਆਪਣੇ 6 ਬੱਚਿਆਂ ਨੂੰ ਖੂਹ 'ਚ ਸੁੱਟਿਆ, ਮੌਤ

ਕਿਸਾਨ ਦੇ ਭਰਾ ਦੀ ਸ਼ਿਕਾਇਤ 'ਤੇ ਸਦਰ ਥਾਣਾ ਗੋਹਾਨਾ ਦੀ ਪੁਲਸ ਨੇ 2 ਲੋਕਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਸ ਨੇ ਦੱਸਿਆ ਕਿ ਮਰਨ ਵਾਲੇ ਦੀ ਪਛਾਣ ਦਿਲਬਾਗ਼ ਸਿੰਘ ਦੇ ਰੂਪ 'ਚ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਪੁਲਸ ਵਲੋਂ ਕਾਰਵਾਈ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਤਲਾਕ ਤੋਂ ਪਹਿਲਾਂ ਮਾਂ-ਪਿਓ ਨਾਲ ਛੁੱਟੀਆਂ ਮਨਾਉਣ ਗਏ ਸਨ ਬੱਚੇ, ਨੇਪਾਲ ਜਹਾਜ਼ ਹਾਦਸੇ ਨੇ ਹਮੇਸ਼ਾ ਲਈ ਕੀਤੇ ਵੱਖ


author

DIsha

Content Editor

Related News