ਚੀਨ ਨੂੰ ਝਟਕਾ, Apple  ਨੇ 6 ਮਹੀਨਿਆਂ 'ਚ ਭਾਰਤ ਤੋਂ ਨਿਰਯਾਤ ਕੀਤੇ 50,454 ਕਰੋੜ ਰੁਪਏ ਦੇ iPhone

Wednesday, Oct 30, 2024 - 12:26 PM (IST)

ਚੀਨ ਨੂੰ ਝਟਕਾ, Apple  ਨੇ 6 ਮਹੀਨਿਆਂ 'ਚ ਭਾਰਤ ਤੋਂ ਨਿਰਯਾਤ ਕੀਤੇ 50,454 ਕਰੋੜ ਰੁਪਏ ਦੇ iPhone

ਨਵੀਂ ਦਿੱਲੀ- ਆਈਫੋਨ ਬਣਾਉਣ ਵਾਲੀ ਕੰਪਨੀ ਐਪਲ ਦਾ ਚੀਨ ਤੋਂ ਮੋਹ ਭੰਗ ਹੁੰਦਾ ਜਾ ਰਿਹਾ ਹੈ। ਐਪਲ ਨੇ ਭਾਰਤ ਤੋਂ 6 ਬਿਲੀਅਨ ਡਾਲਰ (ਲਗਭਗ 50,454 ਕਰੋੜ ਰੁਪਏ) ਦੇ ਆਈਫੋਨ ਨਿਰਯਾਤ ਕਰਕੇ ਚੀਨ ਦੀ ਚਿੰਤਾ ਵਧਾ ਦਿੱਤੀ ਹੈ। ਇਹ ਅੰਕੜੇ ਚੀਨ 'ਚ ਟੈਨਸ਼ਨ ਵਧਾਉਣ ਲਈ ਕਾਫੀ ਹਨ। ਭਾਰਤ ਵਿੱਚ ਐਪਲ ਦਾ ਕਾਰੋਬਾਰ ਵਧ ਰਿਹਾ ਹੈ। ਇਸ ਸਾਲ ਸਤੰਬਰ ਤੱਕ 6 ਮਹੀਨਿਆਂ ਵਿੱਚ ਭਾਰਤ ਤੋਂ ਐਪਲ ਆਈਫੋਨ ਨਿਰਯਾਤ ਵਿੱਚ ਇੱਕ ਤਿਹਾਈ ਵਾਧਾ ਦਰਜ ਕੀਤਾ ਗਿਆ ਹੈ। ਦੇਸ਼ ਤੋਂ ਆਈਫੋਨ ਨਿਰਯਾਤ 'ਚ ਇਹ ਵਾਧਾ ਮੈਨਿਊਫੈਕਚਰਿੰਗ ਦੇ ਵਿਸਥਾਰ ਅਤੇ ਚੀਨ 'ਤੇ ਘੱਟਦੀ ਨਿਰਭਰਤਾ ਨੂੰ ਦਰਸਾਉਂਦਾ ਹੈ।

ਇਹ ਵੀ ਪੜ੍ਹੋੋ: PM ਜਸਟਿਨ ਟਰੂਡੋ ਲਈ ਖੜ੍ਹੀ ਹੋਈ ਨਵੀਂ ਮੁਸੀਬਤ, ਵਿਰੋਧੀ ਪਾਰਟੀ ਨੇ ਕਰ 'ਤਾ ਇਹ ਐਲਾਨ

ਜੇਕਰ ਇਹਨਾਂ ਅੰਕੜਿਆਂ ਦੀ ਪਿਛਲੇ ਸਾਲ ਨਾਲ ਤੁਲਨਾ ਕੀਤੀ ਜਾਵੇ ਤਾਂ ਇਹ ਪਿਛਲੇ ਸਾਲ ਦੇ ਮੁਕਾਬਲੇ ਇੱਕ ਤਿਹਾਈ (33 ਫ਼ੀਸਦੀ) ਜ਼ਿਆਦਾ ਹੈ। ਇਹ ਇਸ ਗੱਲ ਦਾ ਸੰਕੇਤ ਮੰਨਿਆ ਜਾ ਰਿਹਾ ਹੈ ਕਿ ਵਿੱਤੀ ਸਾਲ 2024 'ਚ ਆਈਫੋਨ ਦਾ ਸਾਲਾਨਾ ਨਿਰਯਾਤ ਲਗਭਗ 10 ਬਿਲੀਅਨ ਡਾਲਰ ਨੂੰ ਪਾਰ ਸਕਦਾ ਹੈ। ਐਪਲ ਭਾਰਤ 'ਚ ਤੇਜ਼ੀ ਨਾਲ ਆਪਣੇ ਮੈਨਿਊਫੈਕਚਰਿੰਗ ਨੈੱਟਵਰਕ ਦਾ ਵਿਸਥਾਰ ਕਰ ਰਿਹਾ ਹੈ। ਜਿੱਥੇ ਕੰਪਨੀ ਲੋਕਲ ਸਬਸਿਡੀ, ਸਕਿੱਲਡ ਵਰਕਫੋਰਸ ਅਤੇ ਭਾਰਤ ਦੀ ਤਕਨਾਲੋਜੀ ਸਮਰੱਥਾ ਵਿੱਚ ਤਰੱਕੀ ਦਾ ਪੂਰਾ ਲਾਭ ਲੈ ਰਹੀ ਹੈ।

ਇਹ ਵੀ ਪੜ੍ਹੋ: ਸਪੇਨ 'ਚ ਅਚਾਨਕ ਆਇਆ ਹੜ੍ਹ, ਰੁੜ ਗਈਆਂ ਕਈ ਕਾਰਾਂ, ਕਈ ਲੋਕ ਲਾਪਤਾ

ਅਮਰੀਕਾ ਅਤੇ ਚੀਨ ਦੇ ਸਬੰਧ ਵੀ ਚੰਗੇ ਨਹੀਂ ਹਨ। ਇਸ ਕਾਰਨ ਵੀ ਐਪਲ ਚਾਹੁੰਦਾ ਹੈ ਕਿ ਉਨ੍ਹਾਂ ਦੇ ਹੋਰ ਉਤਪਾਦ ਭਾਰਤ ਵਿੱਚ ਬਣਾਏ ਜਾਣ। ਦੱਖਣੀ ਭਾਰਤ ਵਿੱਚ ਫੌਕਸਕਾਨ ਟੈਕਨਾਲੋਜੀ ਗਰੁੱਪ ਅਤੇ ਪੇਗਾਟ੍ਰੋਨ ਕਾਰਪੋਰੇਸ਼ਨ ਅਤੇ ਭਾਰਤੀ ਕੰਪਨੀ ਟਾਟਾ ਇਲੈਕਟ੍ਰਾਨਿਕਸ ਆਈਫੋਨ ਨੂੰ ਅਸੈਂਬਲ ਕਰਦੀ ਹੈ। Foxconn ਦੀ ਸਥਾਨਕ ਇਕਾਈ, ਜੋ ਕਿ ਚੇਨਈ ਦੇ ਬਾਹਰੀ ਇਲਾਕੇ ਵਿਚ ਸਥਿਤ ਹੈ, ਭਾਰਤ ਵਿੱਚ ਪ੍ਰਮੁੱਖ ਸਪਲਾਇਰ ਹੈ ਅਤੇ ਦੇਸ਼ ਦੇ ਆਈਫੋਨ ਨਿਰਯਾਤ ਦਾ ਅੱਧਾ ਹਿੱਸਾ ਇਸ ਦਾ ਹੈ।

ਇਹ ਵੀ ਪੜ੍ਹੋ: ਭਾਰਤੀ ਸੈਲਾਨੀਆਂ ਨੂੰ ਆਕਰਸ਼ਿਤ ਕਰਨ ਲਈ ਇਸ ਦੇਸ਼ ਨੇ ਬਣਾਈ ਇਹ ਯੋਜਨਾ

ਸਾਲਟ-ਟੂ-ਸਾਫਟਵੇਅਰ ਸਮੂਹ ਟਾਟਾ ਗਰੁੱਪ ਦੀ ਇਲੈਕਟ੍ਰੋਨਿਕਸ ਨਿਰਮਾਣ ਇਕਾਈ ਨੇ ਅਪ੍ਰੈਲ ਤੋਂ ਸਤੰਬਰ ਤੱਕ ਕਰਨਾਟਕ ਰਾਜ ਵਿੱਚ ਆਪਣੀ ਫੈਕਟਰੀ ਤੋਂ ਲਗਭਗ 1.7 ਬਿਲੀਅਨ ਡਾਲਰ ਦੇ ਆਈਫੋਨ ਨਿਰਯਾਤ ਕੀਤੇ ਹਨ। ਲੋਕਾਂ ਮੁਤਾਬਕ ਟਾਟਾ ਨੇ ਪਿਛਲੇ ਸਾਲ ਵਿਸਟ੍ਰੋਨ ਕਾਰਪੋਰੇਸ਼ਨ ਤੋਂ ਇਸ ਇਕਾਈ ਨੂੰ ਖਰੀਦਿਆ ਸੀ, ਜਿਸ ਨਾਲ ਉਹ ਐਪਲ ਦੇ ਸਭ ਤੋਂ ਜ਼ਿਆਦਾ ਵਿਕਣ ਵਾਲੇ ਉਤਪਾਦ ਦਾ ਪਹਿਲਾ ਭਾਰਤੀ ਅਸੈਂਬਲਰ ਬਣ ਗਿਆ।

ਇਹ ਵੀ ਪੜ੍ਹੋ: ਭਾਰਤ-ਚੀਨ ਸਮਝੌਤੇ 'ਤੇ ਅਮਰੀਕਾ ਦਾ ਬਿਆਨ, ਕਿਹਾ- ਇਸ 'ਚ ਸਾਡੀ ਕੋਈ ਭੂਮਿਕਾ ਨਹੀਂ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

cherry

Content Editor

Related News