...ਜਦੋਂ ਭਾਸ਼ਣ ਦਿੰਦੇ ਹੋਏ ਦੁਨੀਆ ਨੂੰ ਅਲਵਿਦਾ ਕਹਿ ਗਏ ''ਮਿਜ਼ਾਈਲ ਮੈਨ'' ਅਬਦੁੱਲ ਕਲਾਮ

07/27/2019 2:10:21 PM

ਨਵੀਂ ਦਿੱਲੀ— ਭਾਰਤ ਦੇ ਸਾਬਕਾ ਰਾਸ਼ਟਰਪਤੀ ਅਤੇ ਮਿਜ਼ਾਈਲ ਮੈਨ ਨਾਲ ਜਾਣੇ ਜਾਂਦੇ ਏ. ਪੀ. ਜੇ. ਅਬਦੁੱਲ ਕਲਾਮ ਨੂੰ ਸਾਡਾ ਸਲਾਮ। ਅੱਜ ਉਨ੍ਹਾਂ ਦੀ ਚੌਥੀ ਬਰਸੀ ਹੈ ਅਤੇ ਪੂਰਾ ਰਾਸ਼ਟਰ ਸ਼ਰਧਾ ਪੂਰਵਕ ਉਨ੍ਹਾਂ ਨੂੰ ਸ਼ਰਧਾਂਜਲੀ ਦੇ ਰਿਹਾ ਹੈ। ਅਬਦੁੱਲ ਜੀ ਦਾ ਦਿਹਾਂਤ 27 ਜੁਲਾਈ 2015 ਨੂੰ 83 ਸਾਲ ਦੀ ਉਮਰ 'ਚ ਹੋਇਆ। ਉਨ੍ਹਾਂ ਦਾ ਪੂਰਾ ਨਾਂ ਅਵੁਲ ਪਕਿਰ ਜੈਨੁਲੱਲਾਬਦੀਨ ਅਬਦੁੱਲ ਕਲਾਮ ਸੀ। ਉਨ੍ਹਾਂ ਨੇ ਇਕ ਵਿਗਿਆਨਕ ਅਤੇ ਇੰਜੀਨੀਅਰ ਦੇ ਤੌਰ 'ਤੇ ਰੱਖਿਆ ਖੋਜ ਤੇ ਵਿਕਾਸ ਸੰਗਠਨ (ਡੀ. ਆਰ. ਡੀ. ਓ.) ਅਤੇ ਇਸਰੋ ਦੇ ਕਈ ਮਹੱਤਵਪੂਰਨ ਪ੍ਰਾਜੈਕਟਾਂ 'ਤੇ ਕੰਮ ਕੀਤਾ, ਜਿਸ ਕਾਰਨ ਉਨ੍ਹਾਂ ਨੂੰ ਮਿਜ਼ਾਈਲ ਮੈਨ ਕਿਹਾ ਜਾਂਦਾ ਹੈ। 27 ਜੁਲਾਈ 2015 ਨੂੰ ਸ਼ਿਲਾਂਗ ਵਿਚ ਭਾਸ਼ਣ ਦਿੰਦੇ ਸਮੇਂ ਦਿਲ ਦਾ ਦੌਰਾ ਪੈਣ ਕਾਰਨ ਉਨ੍ਹਾਂ ਦਾ ਦਿਹਾਂਤ ਹੋ ਗਿਆ। 

Image result for apj abdul kalam
ਅਬਦੁੱਲ ਕਲਾਮ ਦਾ ਜਨਮ 15 ਅਕਤੂਬਰ 1931 ਨੂੰ ਤਾਮਿਲਨਾਡੂ ਦੇ ਰਾਮੇਸ਼ਵਰ 'ਚ ਹੋਇਆ ਸੀ। ਅਬਦੁੱਲ ਬਚਪਨ ਤੋਂ ਹੀ ਆਤਮ ਨਿਰਭਰ ਸਨ। ਮੋਮਬੱਤੀ ਦੀ ਰੌਸ਼ਨੀ ਵਿਚ ਉਹ ਪੜ੍ਹਾਈ ਕਰਦੇ ਸਨ, ਕਿਉਂਕਿ ਉਨ੍ਹਾਂ ਦਿਨੀਂ ਉਨ੍ਹਾਂ ਦੇ ਘਰ ਵਿਚ ਬਿਜਲੀ ਨਹੀਂ ਸੀ। ਸ਼ਿਖਰਾਂ ਨੂੰ ਛੂਹਣ ਲਈ ਅਬਦੁੱਲ ਜੀ ਨੇ ਸੜਕਾਂ 'ਤੇ ਅਖਬਾਰ ਤਕ ਵੇਚੀ। ਕੌਣ ਜਾਣਦਾ ਸੀ ਕਿ ਇਹ ਲੜਕਾ ਵੱਡਾ ਹੋ ਕੇ ਦੇਸ਼ ਦਾ ਚੋਟੀ ਦਾ ਵਿਗਿਆਨਕ ਬਣੇਗਾ ਅਤੇ ਰਾਸ਼ਟਰਪਤੀ ਅਹੁਦੇ ਦੀ ਸ਼ੋਭਾ ਵਧਾਏਗਾ। ਅਬਦੁੱਲ ਜੀ ਕਰੋੜਾਂ ਨੌਜਵਾਨਾਂ  ਲਈ ਪ੍ਰੇਰਣਾ ਸਰੋਤ ਸਨ। ਉਨ੍ਹਾਂ ਨੇ ਕਈ ਕਿਤਾਬਾਂ ਵੀ ਲਿਖੀਆਂ।

Related image

ਅਬਦੁੱਲ ਕਲਾਮ ਕਹਿੰਦੇ ਸਨ, ''ਸੁਪਨੇ ਉਹ ਨਹੀਂ ਜੋ ਤੁਸੀਂ ਸੁੱਤੇ ਹੋਏ ਦੇਖਦੇ ਹੋ ਸੁਪਨੇ ਉਹ ਹਨ ਜੋ ਤੁਹਾਨੂੰ ਸੌਂਣ ਨਹੀਂ ਦਿੰਦੇ।'' ਸਾਲ 1962 'ਚ ਕਲਾਮ ਇਸਰੋ ਪੁੱਜੇ। ਇਨ੍ਹਾਂ ਦੇ ਹੀ ਪ੍ਰਾਜੈਕਟ ਡਾਇਰੈਕਟਰ ਰਹਿੰਦੇ ਹੋਏ ਭਾਰਤ ਨੇ ਆਪਣਾ ਪਹਿਲਾ ਸੈਟੇਲਾਈਟ ਲਾਂਚ ਯਾਨ ਐੱਸ. ਐੱਲ. ਵੀ-3 ਬਣਾਇਆ। 1992 ਤੋਂ 1999 ਤਕ ਅਬਦੁੱਲ ਰੱਖਿਆ ਮੰਤਰੀ ਦੇ ਰੱਖਿਆ ਸਲਾਹਕਾਰ ਵੀ ਰਹੇ। ਅਬਦੁੱਲ ਜੀ ਨੂੰ 1981 ਵਿਚ ਭਾਰਤ ਸਰਕਾਰ ਨੇ ਪਦਮ ਭੂਸ਼ਣ ਅਤੇ ਫਿਰ 1990 ਵਿਚ ਪਦਮ ਵਿਭੂਸ਼ਣ ਅਤੇ 1997 'ਚ ਦੇਸ਼ ਦੇ ਸਰਵਉੱਚ ਨਾਗਰਿਕ ਸਨਮਾਨ ਭਾਰਤ ਰਤਨ ਨਾਲ ਸਨਮਾਨਿਤ ਕੀਤਾ ਗਿਆ।


Tanu

Content Editor

Related News