‘ਅਗਨੀ-ਪ੍ਰਾਈਮ’ ਮਿਜ਼ਾਈਲ ਦਾ ਸਫਲ ਪ੍ਰੀਖਣ
Friday, Apr 05, 2024 - 03:44 PM (IST)
ਨਵੀਂ ਦਿੱਲੀ (ਭਾਸ਼ਾ)- ਭਾਰਤ ਨੇ ਓਡਿਸ਼ਾ ਦੇ ਸਮੁੰਦਰੀ ਕੰਢੇ ਦੇ ਖੇਤਰ ਦੇ ਏ. ਪੀ. ਜੇ. ਅਬਦੁਲ ਕਲਾਮ ਟਾਪੂ ਤੋਂ ਪ੍ਰਮਾਣੂ ਹਥਿਆਰ ਲਿਜਾਣ ਦੇ ਸਮਰੱਥ ਨਵੀਂ ਪੀੜ੍ਹੀ ਦੀ ਬੈਲਿਸਟਿਕ ਮਿਜ਼ਾਈਲ ‘ਅਗਨੀ-ਪ੍ਰਾਈਮ’ ਦਾ ਸਫਲ ਪ੍ਰੀਖਣ ਕੀਤਾ।
ਇਹ ਵੀ ਪੜ੍ਹੋ: ਸੰਦੇਸ਼ਖਾਲੀ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣਾ ਮੇਰੀ ਗਾਰੰਟੀ : PM ਮੋਦੀ
ਰੱਖਿਆ ਮੰਤਰਾਲੇ ਨੇ ਕਿਹਾ ਕਿ ਮਿਜ਼ਾਈਲ ਦੇ ਭਰੋਸੇਯੋਗ ਪ੍ਰਦਰਸ਼ਨ ਨਾਲ ਪ੍ਰੀਖਣ ਦੇ ਸਾਰੇ ਉਦੇਸ਼ ਹਾਸਲ ਕਰ ਲਏ ਗਏ। ਰਣਨੀਤਕ ਫੋਰਸ ਕਮਾਂਡ (ਐੱਸ. ਐੱਫ. ਸੀ.) ਨੇ ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀ. ਆਰ. ਡੀ. ਓ.) ਦੇ ਨਾਲ ਮਿਲ ਕੇ 1,000 ਤੋਂ 2,000 ਕਿਲੋਮੀਟਰ ਤੱਕ ਦੀ ਮਾਰ ਕਰਨ ਦੀ ਸਮਰੱਥਾ ਵਾਲੀ ਮਿਜ਼ਾਈਲ ਦਾ ਉਡਾਣ ਪ੍ਰੀਖਣ ਕੀਤਾ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਮਿਜ਼ਾਈਲ ਦੇ ਸਫਲ ਪ੍ਰੀਖਣ ਲਈ ਡੀ. ਆਰ. ਡੀ. ਓ., ਐੱਸ. ਐੱਫ. ਸੀ. ਅਤੇ ਹਥਿਆਰਬੰਦ ਫੋਰਸਾਂ ਨੂੰ ਵਧਾਈ ਦਿੱਤੀ।
ਇਹ ਵੀ ਪੜ੍ਹੋ: ਨਾਬਾਲਗ ਦਾ ਜਿਨਸੀ ਸ਼ੋਸ਼ਣ ਕਰਨ ਦੇ ਦੋਸ਼ 'ਚ ਭਾਰਤੀ ਨਾਗਰਿਕ ਗ੍ਰਿਫ਼ਤਾਰ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।