Pics : ਤੂਫਾਨ-ਹਨੇਰੀ ਨੇ ਬੁਝਾਏ ਕਈ ਘਰਾਂ ਦੇ ਚਿਰਾਗ, ਕਈ ਹੋਏ ਜ਼ਖਮੀ

05/04/2018 5:27:35 PM

ਨੈਸ਼ਨਲ ਡੈਸਕ (ਵਸੁਧਾ ਸ਼ਰਮਾ)— ਪਿਛਲੇ 2 ਦਿਨਾਂ 'ਚ ਉੱਤਰੀ ਭਾਰਤ 'ਚ ਹਨੇਰੀ-ਤੂਫਾਨ ਨੇ ਭਿਆਨਕ ਤਬਾਹੀ ਮਚਾਈ। ਯੂ.ਪੀ., ਰਾਜਸਥਾਨ, ਉਤਰਾਖੰਡ, ਮੱਧ ਪ੍ਰਦੇਸ਼ ਅਤੇ ਬੰਗਾਲ 'ਚ ਆਏ ਤੇਜ ਤੂਫਾਨ ਬਾਰਿਸ਼ 'ਚ 100 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਅਤੇ 200 ਦੇ ਲੱਗਭਗ ਲੋਕ ਜ਼ਖਮੀ ਹੋ ਗਏ। ਇਸ ਭਿਆਨਕ ਤੂਫਾਨ ਕਾਰਨ ਸੈਂਕੜਿਆਂ ਲੋਕ ਬੇਘਰ ਹੋ ਗਏ। ਇਹ ਤੂਫਾਨ ਆਪਣੇ ਨਾਲ ਦਰੱਖਤ, ਬਿਜਲੀ ਦੇ ਖੰਭਿਆਂ ਨੂੰ ਵੀ ਪੁੱਟ ਲੈ ਗਿਆ। ਇਸ ਹਾਦਸੇ ਦੀਆਂ ਦਰਦਨਾਕ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਤੂਫਾਨ ਨੇ ਕਿਵੇਂ ਲੋਕਾਂ ਦੇ ਆਸ਼ੀਆਨੇ ਉਜਾੜੇ।

PunjabKesari
ਬੁੱਧਵਾਰ ਰਾਤ ਆਏ ਤੂਫਾਨ ਬਾਰਿਸ਼ ਕਰਕੇ ਯੂ.ਪੀ. ਅਤੇ ਰਾਜਸਥਾਨ 'ਚ ਤਬਾਹੀ ਮਚਾ ਦਿੱਤੀ। 100 ਕਿ.ਮੀ. ਪ੍ਰਤੀ ਘੰਟੇ ਦੀ ਰਫਤਾਰ ਨਾਲ ਚੱਲੇ ਤੂਫਾਨ 'ਚ ਯੂ.ਪੀ. 'ਚ 92 ਲੋਕਾਂ ਦੀਆਂ ਜਾਨਾਂ ਗਈਆਂ ਅਤੇ 90 ਜ਼ਖਮੀ ਹੋਏ। ਇਸ ਤੋਂ ਇਲਾਵਾ ਆਗਰਾ 'ਚ ਵੀ 50 ਮੌਤਾਂ ਹੋਈਆਂ। ਇਸ ਤੋਂ ਇਲਾਵਾ ਬਰੇਲੀ, ਪੀਲੀਭੀਤ, ਚਿਤਰਕੁਟ, ਰਾਏਬਰੇਲੀ, ਉਨਾਵ, ਮਥੁਰਾ, ਅਮਰੋਹ, ਕੰਨੌਜ, ਬਾਂਦਾ, ਸੰਭਲ ਅਤੇ ਮਿਰਜਾਪੁਰ 'ਚ 1-1 ਲੋਕਾਂ ਦੀ ਮੌਤ ਹੋਣ ਦੀ ਖ਼ਬਰ ਆਈ।

PunjabKesari
ਰਜਸਥਾਨ 'ਚ ਬੀਕਾਨੇਰ, ਭਰਤਪੁਰ, ਅਲਵਰ ਅਤੇ ਧੌਲਾਪੁਰ 'ਚ ਸਭ ਤੋਂ ਜ਼ਿਆਦਾ ਨੁਕਸਾਨ ਪਹੁੰਚਿਆ। ਭਰਤਪੁਰ 'ਚ 19 ਲੋਕਾਂ ਦੀ ਮੌਤ ਹੋ ਗਈ ਨਾਲ ਅਲਵਰ 'ਚ ਮੌਤ ਦਾ ਅੰਕੜਾ 5 ਤੱਕ ਪਹੁੰਚ ਗਿਆ। ਮੌਸਮ ਵਿਭਾਗ ਅਨੁਸਾਰ, ਬੰਗਾਲ ਦੀ ਖਾੜੀ ਤੋਂ ਚੱਲ ਰਹੀ ਹਵਾਵਾਂ ਅਤੇ ਵੈਸਟਰਨ ਡਿਸਟਰਬੈਂਸ ਵਿਚਕਾਰ ਟਕਰਾਅ ਹੋਇਆ। ਇਸ ਦਾ ਨਤੀਜਾ ਦਿੱਲੀ, ਉੱਤਰ ਪ੍ਰਦੇਸ਼, ਰਾਜਸਥਾਨ, ਪੰਜਾਬ, ਹਰਿਆਣਾ, ਮੱਧ ਪ੍ਰਦੇਸ਼ ਅਤੇ ਉਤਰਾਖੰਡ 'ਚ ਤੂਫਾਨ ਦੇ ਰੂਪ 'ਚ ਦੇਖਣ ਨੂੰ ਮਿਲਿਆ।

PunjabKesari
ਤੂਫਾਨ ਇੰਨਾ ਭਿਅੰਕਰ ਸੀ ਕਿ ਜਗ੍ਹਾ-ਜਗ੍ਹਾ ਦਰੱਖਤ ਡਿੱਗ ਗਏ, ਜਿਸ ਕਾਰਨ ਜਾਨ ਮਾਲ ਦਾ ਭਾਰੀ ਨੁਕਸਾਨ ਹੋਇਆ। ਕਈ ਇਲਾਕਿਆਂ 'ਚ ਬਿਜਲੀ ਅਤੇ ਆਵਾਜਾਈ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋਈ। ਰੇਤੀਲੇ ਤੂਫਾਨ ਦਾ ਅਸਰ ਪੰਜਾਬ 'ਚ ਵੀ ਦੇਖਣ ਨੂੰ ਮਿਲਿਆ। ਰਾਜ 'ਚ ਕਿਸਾਨਾਂ ਦੀ ਖੜ੍ਹੀ ਫਸਲ ਤੂਫਾਨ ਦੀ ਭੇਂਟ ਚੜ੍ਹ ਗਈ।
ਮੌਸਮ ਵਿਭਾਗ ਅਨੁਸਾਰ, ਜੰਮੂ ਕਸ਼ਮੀਰ, ਹਿਮਾਚਲ ਪ੍ਰਦੇਸ਼ ਅਤੇ ਉਤਰਾਖੰਡ ਦੇ ਕੁਝ ਇਲਾਕਿਆਂ 'ਚ ਤੇਜ ਹਵਾਵਾਂ ਚਲ ਸਕਦੀਆਂ ਹਨ। ਇਸ ਤੋਂ ਇਲਾਵਾ ਦੇਸ਼ ਦੇ ਸਾਬਕਾ ਵਰਗੇ ਪੱਛਮੀ ਬੰਗਾਲ, ਅਸਾਮ, ਮੇਘਾਲਿਆਂ, ਨਾਗਾਲੈਂਡ, ਮਣੀਪੁਰ, ਮਿਜੋਰਮ, ਓਡੀਸਾ ਅਤੇ ਕੇਰਲ 'ਚ ਮਿੱਟੀ ਨਾਲ ਭਰੀ ਤੇਜ ਹਨੇਰੀ ਅਤੇ ਤੇਜ ਬਾਰਿਸ਼ ਹੋਣ ਦਾ ਸ਼ੱਕ ਹੈ।


Related News