ਅਮਿਤ ਸ਼ਾਹ ਨੂੰ ਮਿਲੇ ਅਨੁਰਾਗ ਠਾਕੁਰ, ਹੜ੍ਹ ਪ੍ਰਭਾਵਿਤ ਹਿਮਾਚਲ ਪ੍ਰਦੇਸ਼ ਦੀ ਤੁਰੰਤ ਸਹਾਇਤਾ ਲਈ ਕੀਤਾ ਧੰਨਵਾਦ

Saturday, Jul 15, 2023 - 01:16 PM (IST)

ਅਮਿਤ ਸ਼ਾਹ ਨੂੰ ਮਿਲੇ ਅਨੁਰਾਗ ਠਾਕੁਰ, ਹੜ੍ਹ ਪ੍ਰਭਾਵਿਤ ਹਿਮਾਚਲ ਪ੍ਰਦੇਸ਼ ਦੀ ਤੁਰੰਤ ਸਹਾਇਤਾ ਲਈ ਕੀਤਾ ਧੰਨਵਾਦ

ਨਵੀਂ ਦਿੱਲੀ (ਬਿਊਰੋ)- ਕੇਂਦਰੀ ਸੂਚਨਾ ਪ੍ਰਸਾਰਣ ਅਤੇ ਯੁਵਾ ਅਤੇ ਖੇਡ ਮੰਤਰੀ ਅਨੁਰਾਗ ਸਿੰਘ ਠਾਕੁਰ ਨੇ ਵੀਰਵਾਰ ਨੂੰ ਦਿੱਲੀ ਵਿਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ ਅਤੇ ਭਾਰੀ ਮੀਂਹ ਦੇ ਕਾਰਣ ਹੜ੍ਹ ਨਾਲ ਪ੍ਰਭਾਵਿਤ ਹਿਮਾਚਲ ਪ੍ਰਦੇਸ਼ ਦੀ ਤੁਰੰਤ ਸਹਾਇਤਾ ਲਈ ਉਨ੍ਹਾਂ ਦਾ ਧੰਨਵਾਦ ਕੀਤਾ।

ਕੇਂਦਰੀ ਗ੍ਰਹਿ ਮੰਤਰੀ ਨਾਲ ਮੁਲਾਕਾਤ ਤੋਂ ਬਾਅਦ ਅਨੁਰਾਗ ਠਾਕੁਰ ਨੇ ਕਿਹਾ ਕਿ ਕੁਦਰਤੀ ਆਫਤਾ ਦੀ ਮਾਰ ਝੱਲ ਰਹੇ ਹਿਮਾਚਲ ਪ੍ਰਦੇਸ਼ ਵਿਚ ਭਾਰੀ ਮੀਂਹ ਕਾਰਣ ਕਾਫ਼ੀ ਨੁਕਸਾਨ ਹੋਇਆ ਹੈ। ਹੁਣ ਤੱਕ ਲਗਭਗ 88 ਲੋਕਾਂ ਦੀ ਦੁਖਦਾਈ ਮੌਤ ਹੋ ਚੁੱਕੀ ਹੈ। ਸੜਕਾਂ ਅਤੇ ਪੁਲ ਨਸ਼ਟ ਹੋ ਚੁੱਕੇ ਹਨ।

ਲੋਕਾਂ ਦੇ ਘਰਾਂ ਅਤੇ ਦੁਕਾਨਾਂ ਨੂੰ ਵੀ ਕਾਫ਼ੀ ਨੁਕਸਾਨ ਪਹੁੰਚਿਆ ਹੈ। ਇਨ੍ਹਾਂ ਸਭ ਤੋਂ ਉੱਭਰਣ ਵਿਚ ਕਾਫ਼ੀ ਸਮਾਂ ਲੱਗੇਗਾ। ਹਿਮਾਚਲ ਦੇ ਹਾਲਾਤ ’ਤੇ ਚਰਚਾ ਕਰਨ ਲਈ ਅੱਜ ਮੈਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ ਅਤੇ ਹਿਮਾਚਲ ਪ੍ਰਦੇਸ਼ ਦੀ ਸਹਾਇਤਾ ਲਈ ਉਨ੍ਹਾਂ ਦਾ ਧੰਨਵਾਦ ਕੀਤਾ।

ਜਿਸ ਤਰ੍ਹਾਂ ਬਿਨ੍ਹਾਂ ਸਮਾਂ ਗਵਾਏ ਐੱਨ. ਡੀ. ਆਰ. ਡੀ. ਏ. ਦੀਆਂ 12 ਟੀਮਾਂ ਨੂੰ ਹਿਮਾਚਲ ਵਿਚ ਰਾਹਤ ਅਤੇ ਬਚਾਅ ਕੰਮਾਂ ਲਈ ਗ੍ਰਹਿ ਮੰਤਰੀ ਨੇ ਲਗਾਇਆ ਉਹ ਸਵਰਗ ਪ੍ਰਤੀ ਉਨ੍ਹਾਂ ਦੀ ਸੰਵੇਦਨਸ਼ੀਲਤਾ ਨੂੰ ਦਿਖਾਂਦਾ ਹੈ। ਜਿੱਥੋਂ ਤੱਕ ਵਿੱਤੀ ਮੱਦਦ ਦੀ ਗੱਲ ਹੈ ਤਾਂ ਕੇਂਦਰੀ ਗ੍ਰਹਿ ਮੰਤਰਾਲਾ ਨੇ ਰਾਜ ਸਰਕਾਰ ਨੂੰ 180.40 ਕਰੋੜ ਦੀ ਪਹਿਲੀ ਕਿਸ਼ਤ ਜਾਰੀ ਕਰ ਦਿੱਤੀ ਹੈ, ਜਿਸਦਾ ਲਾਭ ਰਾਹਤ-ਬਚਾਅ ਅਤੇ ਪੁਨਰਵਾਸ ਕੰਮਾਂ ਨੂੰ ਮਿਲੇਗਾ। ਮੈਂ ਉਨ੍ਹਾਂ ਵਲੋਂ ਹਿਮਾਚਲ ਲਈ ਕੀਤੀਆਂ ਗਈਆਂ ਸਾਰੀਆਂ ਸਹਾਇਤਾਵਾਂ ਲਈ ਧੰਨਵਾਦ ਅਤੇ ਭਵਿੱਖ ਵਿਚ ਹਰਸੰਭਵ ਮੱਦਦ ਲਈ ਬੇਨਤੀ ਕੀਤਾ ਹੈ।

ਅਨੁਰਾਗ ਠਾਕੁਰ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਹਿਮਾਚਲ ਦੇ ਹਾਲਾਤਾਂ ’ਤੇ ਪੂਰੀ ਤਰ੍ਹਾਂ ਨਜ਼ਰ ਬਣਾਈ ਰੱਖੀ ਹੈ। ਉਹ ਵੀ ਹਿਮਾਚਲ ਪ੍ਰਦੇਸ਼ ਦੇ 3 ਦਿਨਾਂ ਦੌਰੇ ’ਤੇ ਨਿਕਲ ਰਹੇ ਹਨ। ਹੜ੍ਹ ਪ੍ਰਭਾਵਿਤ ਹਿੱਸਿਆਂ ਦੀ ਜਾਂਚ ਕਰ ਕੇ ਮੀਂਹ ਨਾਲ ਪ੍ਰਭਾਵਿਤ ਲੋਕਾਂ ਨੂੰ ਮਿਲਣਗੇ, ਉਨ੍ਹਾਂ ਦਾ ਦਰਦ ਵੰਡਾਉਣਗੇ ਅਤੇ ਸਰਕਾਰ ਵਲੋਂ ਹੋ ਸਕਣ ਵਾਲੀ ਹਰਸੰਭਵ ਮੱਦਦ ਦਿਵਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ ਅਤੇ ਵਾਪਿਸ ਆ ਕੇ ਫਿਰ ਤੋਂ ਗ੍ਰਹਿ ਮੰਤਰੀ ਨੂੰ ਜ਼ਮੀਨੀ ਰਿਪੋਰਟ ਸੌਂਪੀ ਜਾਵੇਗੀ। 


author

Rakesh

Content Editor

Related News