ਅਧਿਐਨ 'ਚ ਖ਼ੁਲਾਸਾ: ਭਾਰਤ 'ਚ ਕੋਰੋਨਾ ਵੈਕਸੀਨ ਕਾਰਨ ਬਚੀਆਂ 42 ਲੱਖ ਜਾਨਾਂ, WHO ਨੇ ਕੀਤਾ ਸੀ ਇਹ ਦਾਅਵਾ

06/24/2022 1:20:07 PM

ਲੰਡਨ (ਏਜੰਸੀ)- ਕੋਵਿਡ-19 ਰੋਕੂ ਟੀਕਿਆਂ ਨੇ ਭਾਰਤ ਵਿੱਚ 42 ਲੱਖ ਤੋਂ ਵੱਧ ਜਾਨਾਂ ਬਚਾਈਆਂ ਹਨ। ਇਹ ਜਾਣਕਾਰੀ ‘The Lancet Infectious Diseases’ ਜਰਨਲ ਵਿੱਚ ਪ੍ਰਕਾਸ਼ਿਤ ਇੱਕ ਅਧਿਐਨ ਵਿੱਚ ਦਿੱਤੀ ਗਈ ਹੈ। ਅਧਿਐਨ ਦੇ ਅਨੁਸਾਰ, ਵਿਸ਼ਵ ਪੱਧਰ 'ਤੇ ਗਣਿਤਿਕ ਮਾਡਲਿੰਗ ਅਧਿਐਨਾਂ ਨੇ ਪਾਇਆ ਕਿ ਗਲੋਬਲ ਮਹਾਮਾਰੀ ਦੌਰਾਨ ਕੋਵਿਡ-19 ਰੋਕੂ ਟੀਕਿਆਂ ਦੇ ਬਣਨ ਅਤੇ ਇਸਤੇਮਾਲ ਨਾਲ ਲਾਗ ਕਾਰਨ ਘੱਟੋ-ਘੱਟ 2 ਕਰੋੜ ਲੋਕਾਂ ਦੀ ਜਾਨ ਜਾਣ ਤੋਂ ਬਚੀ।

ਇਹ ਵੀ ਪੜ੍ਹੋ: ਮੰਕੀਪਾਕਸ ਨੂੰ ਗਲੋਬਲ ਐਮਰਜੈਂਸੀ ਐਲਾਨੇ ਜਾਣ 'ਤੇ ਵਿਚਾਰ, WHO ਨੇ ਸੱਦੀ ਹੰਗਾਮੀ ਮੀਟਿੰਗ

ਖੋਜਕਰਤਾਵਾਂ ਨੇ ਕਿਹਾ ਕਿ ਟੀਕਾਕਰਨ ਮੁਹਿੰਮ ਸ਼ੁਰੂ ਹੋਣ ਦੇ ਪਹਿਲੇ ਸਾਲ ਵਿੱਚ, ਕਰੀਬ 1.98 ਕਰੋੜ ਲੋਕਾਂ ਦੀ ਜਾਨ ਟੀਕਿਆਂ ਨਾਲ ਬਚੀ। ਇਹ ਅੰਦਾਜ਼ਾ 185 ਦੇਸ਼ਾਂ ਅਤੇ ਖੇਤਰਾਂ ਵਿੱਚ ਮੌਤਾਂ ਦੇ ਅੰਕੜਿਆਂ 'ਤੇ ਆਧਾਰਿਤ ਹੈ। ਅਧਿਐਨ ਮੁਤਾਬਕ ਜੇਕਰ ਵਿਸ਼ਵ ਸਿਹਤ ਸੰਗਠਨ ਵੱਲੋਂ 2021 ਦੇ ਅੰਤ ਤੱਕ ਹਰੇਕ ਦੇਸ਼ ਦੀ ਲਗਭਗ 40 ਫ਼ੀਸਦੀ ਆਬਾਦੀ ਦਾ ਟੀਕਾਕਰਨ (ਦੋ ਜਾਂ ਦੋ ਤੋਂ ਵੱਧ ਖੁਰਾਕਾਂ ਦੇਣ) ਕਰਨ ਦਾ ਟੀਚਾ ਪੂਰਾ ਹੋ ਜਾਂਦਾ ਤਾਂ 5,99,300 ਹੋਰ ਜਾਨਾਂ ਬਚਾਈਆਂ ਜਾ ਸਕਦੀਆਂ ਸਨ। ਇਹ ਅਧਿਐਨ 8 ਦਸੰਬਰ, 2020 ਤੋਂ 8 ਦਸੰਬਰ, 2021 ਦਰਮਿਆਨ ਟੀਕਿਆਂ ਦੀ ਮਦਦ ਨਾਲ ਬਚਾਏ ਗਏ ਲੋਕਾਂ ਦੀ ਗਿਣਤੀ 'ਤੇ ਆਧਾਰਿਤ ਹੈ।

ਇਹ ਵੀ ਪੜ੍ਹੋ: ਬ੍ਰਿਟੇਨ ਤੋਂ ਆਈ ਦੁਖਦਾਇਕ ਖ਼ਬਰ: ਭਾਰਤੀ ਮੂਲ ਦੇ 13 ਸਾਲਾ ਮੁੰਡੇ ਦੀ ਨਦੀ 'ਚ ਡੁੱਬਣ ਕਾਰਨ ਮੌ

ਅਧਿਐਨ ਦੇ ਪ੍ਰਮੁੱਖ ਲੇਖਕ ਯੂਕੇ ਦੇ 'ਇੰਪੀਰੀਅਲ ਕਾਲਜ ਲੰਡਨ' ਦੇ ਓਲੀਵਰ ਵਾਟਸਨ ਨੇ ਦੱਸਿਆ ਕਿ, 'ਭਾਰਤ ਦੀ ਗੱਲ ਕਰੀਏ ਤਾ ਇਸ ਦੌਰਾਨ ਲਗਭਗ 42,10,000 ਲੋਕਾਂ ਦੀ ਜਾਨ ਬਚਾਈ ਗਈ। ਇਹ ਸਾਡਾ ਇਕ ਅਨੁਮਾਨ ਹੈ, ਇਸ ਅਨੁਮਾਨ ਤਹਿਤ ਇਹ ਸੰਖਿਆ 36,65,000-43,70,000 ਦੇ ਵਿਚਕਾਰ ਹੋ ਸਕਦੀ ਹੈ।' ਉਨ੍ਹਾਂ ਕਿਹਾ ਕਿ ਭਾਰਤ ਲਈ ਅੰਕੜੇ ਇਸ ਅਨੁਮਾਨ 'ਤੇ ਆਧਾਰਿਤ ਹਨ ਕਿ ਗਲੋਬਲ ਮਹਾਮਾਰੀ ਦੌਰਾਨ ਦੇਸ਼ ਵਿਚ 51,60,000 (48,24,000-56,29,000) ਲੋਕਾਂ ਦੀ ਮੌਤ ਹੋ ਸਕਦੀ ਸੀ, ਇਹ ਸੰਖਿਆ ਹੁਣ ਤੱਕ ਦਰਜ ਕੀਤੇ ਗਏ ਮੌਤ ਦੇ ਅਧਿਕਾਰਤ ਅੰਕੜੇ 5,24,941 ਦਾ 10 ਗੁਣਾ ਹੈ। 'ਦਿ ਇਕਨਾਮਿਸਟ' ਦੇ ਅਨੁਮਾਨ ਮੁਤਾਬਕ ਮਈ 2021 ਦੀ ਸ਼ੁਰੂਆਤ ਤੱਕ ਭਾਰਤ 'ਚ ਕੋਵਿਡ-19 ਨਾਲ 23 ਲੱਖ ਲੋਕਾਂ ਦੀ ਮੌਤ ਹੋਈ, ਜਦਕਿ ਅਧਿਕਾਰਤ ਅੰਕੜੇ ਲੱਗਭਗ 2,00,000 ਸੀ। ਉਥੇ ਹੀ ਵਿਸ਼ਵ ਸਿਹਤ ਸੰਗਠਨ ਨੇ ਵੀ ਭਾਰਤ ਵਿੱਚ ਇਨਫੈਕਸ਼ਨ ਕਾਰਨ 47 ਲੱਖ ਲੋਕਾਂ ਦੀ ਮੌਤ ਹੋਣ ਦਾ ਅਨੁਮਾਨ ਲਗਾਇਆ ਸੀ, ਹਾਲਾਂਕਿ ਭਾਰਤ ਸਰਕਾਰ ਨੇ ਇਸ ਅੰਕੜੇ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਹੈ।

ਇਹ ਵੀ ਪੜ੍ਹੋ: ਕਦੇ ਤੇਜ਼ ਦਰਦ ਨਾਲ ਕਰਾਹ ਉੱਠਦੇ ਸੀ ਡੈਨੀਅਲ, ਹੁਣ 3182 ਪੁਸ਼ਅਪਸ ਮਾਰ ਬਣਾਇਆ ਗਿਨੀਜ਼ ਵਰਲਡ ਰਿਕਾਰਡ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੂੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News