ਸਵੀਡਨ ਦੇ ਸਾਇੰਸਦਾਨਾਂ ਲਈ ਅੰਨਾ ਹਜ਼ਾਰੇ ਦਾ ਪਿੰਡ ਬਣਿਆ ਮਿਸਾਲ

11/25/2019 10:18:53 PM

ਸਟਾਕਹੋਮ - ਪੀਣ ਵਾਲੇ ਪਾਣੀ ਦੀ ਕਿੱਲਤ ਨਾਲ ਨਜਿੱਠ ਰਹੇ ਸਵੀਡਨ ਦੇ ਬਾਲਟਿਕ ਸਾਗਰ 'ਚ ਸਥਿਤ ਇਕ ਟਾਪੂ 'ਤੇ ਗ੍ਰਾਊਂਡ ਵਾਟਰ ਰੀਚਾਰਜ ਪ੍ਰਾਜੈਕਟ 'ਚ ਸਮਾਜਿਕ ਵਰਕਰ ਅੰਨਾ ਹਜ਼ਾਰੇ ਦਾ ਪਿੰਡ ਰਾਲੇਗਣ ਸਿਧੀ ਇਕ ਮਿਸਾਲ ਬਣ ਗਿਆ ਹੈ। ਗਰਮੀਆਂ 'ਚ ਪੀਣ ਵਾਲੇ ਪਾਣੀ ਦੀ ਕਿੱਲਤ ਹੋਣੀ ਇਸ ਉੱਤਰੀ ਯੂਰਪੀ ਦੇਸ਼ ਲਈ ਅਸਾਧਾਰਣ ਗੱਲ ਹੈ ਕਿਉਂਕਿ ਇਥੇ ਕੁਦਰਤੀ ਪਾਣੀ ਭਰਪੂਰ ਮਾਤਰਾ 'ਚ ਹੈ। ਸਵੀਡਨ ਦੀ ਮੁੱਖ ਭੂਮੀ 'ਚ ਸਾਫ ਪਾਣੀ ਦੀਆਂ ਵੱਡੀਆਂ-ਵੱਡੀਆਂ ਝੀਲਾਂ ਹਨ, ਜਿਨ੍ਹਾਂ ਤੋਂ ਇਕ ਕਰੋੜ ਲੋਕਾਂ ਦੀ ਆਬਾਦੀ ਨਿਰਵਿਘਨ ਪਾਣੀ ਦੀ ਸਪਲਾਈ ਕੀਤੀ ਜਾਂਦੀ ਹੈ। ਪਰ ਦੱਖਣੀ ਗੌਟਲੈਂਡ ਦੇ ਸਟੋਰਸੁਡ੍ਰੇਟ ਦੀ ਸਥਿਤੀ ਕਾਫੀ ਅਲਗ ਹੈ। ਇਹ ਸਵੀਡਨ ਦਾ ਇਕ ਟਾਪੂ ਹੈ।

ਦੱਸ ਦਈਏ ਕਿ ਇਸ ਇਲਾਕੇ 'ਚ ਆਮ ਤੌਰ 'ਤੇ 900 ਲੋਕਾਂ ਦੀ ਆਬਾਦੀ ਰਹਿੰਦੀ ਹੈ, ਪਰ ਗਰਮੀਆਂ 'ਚ ਵੱਡੀ ਗਿਣਤੀ 'ਚ ਸੈਲਾਨੀ ਉਥੇ ਚਲੇ ਜਾਂਦੇ ਹਨ, ਜਿਸ ਨਾਲ ਗ੍ਰਾਊਂਡ ਵਾਟਰ (ਧਰਾਤਲ ਪਾਣੀ) 'ਤੇ ਕਾਫੀ ਦਬਾਅ ਪੈਂਦਾ ਹੈ। ਇਸ ਕਾਰਨ ਸਥਾਨਕ ਪ੍ਰਸ਼ਾਸਨ ਨੂੰ ਘਰਾਂ ਦੇ ਨਿਰਮਾਣ ਅਤੇ ਉਨ੍ਹਾਂ ਗਤੀਵਿਧੀਆਂ 'ਤੇ ਰੋਕ ਲਾਉਣ ਪਈ ਹੈ, ਜਿਨ੍ਹਾਂ 'ਚ ਪਾਣੀ 'ਤੇ ਨਿਰਭਰਤਾ ਰਹਿੰਦੀ ਹੈ। ਦਰਅਸਲ, ਸਟੋਰਸੁਡ੍ਰੇਟ ਦੀ ਮਿੱਟੀ ਦੀ ਪਰਤ ਪਤਲੀ ਹੈ। ਇਸ ਕਾਰਨ ਮੀਂਹ ਦਾ ਪਾਣੀ ਧਰਤੀ ਦੇ ਅੰਦਰ ਨਹੀਂ ਜਾ ਪਾਉਂਦਾ ਅਤੇ ਧਰਤੀ ਹੇਠਲੇਂ ਪਾਣੀ ਨੂੰ ਰਿਚਾਰਜ ਕਰਨ 'ਚ ਅਸਮਰੱਥ ਰਹਿੰਦਾ ਹੈ। ਮਿੱਟੀ ਦੀ ਪਤਲੀ ਪਰਤ ਕਾਰਨ ਪਾਣੀ ਤੇਜ਼ੀ ਨਾਲ ਸਮੁੰਦਰ 'ਚ ਚਲਾ ਜਾਂਦਾ ਹੈ। ਗ੍ਰਾਊਂਡ ਵਾਟਰ ਰਿਚਾਰਜ ਪ੍ਰਾਜੈਕਟ ਦੀ ਅਗਵਾਈ ਕਰਨ ਵਾਲੇ ਆਈ. ਵੀ. ਐੱਲ. ਸਵੀਡਿਸ਼ ਐਨਵਾਇਰਮੈਂਟਲ ਰਿਚਰਸ ਇੰਸਟੀਚਿਊਟ 'ਚ ਮਾਹਿਰ ਸਟੀਫਨ ਫਿਲਪਸਨ ਨੇ ਇਥੇ ਪੱਤਰਕਾਰਾਂ ਦੇ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਗੌਟਲੈਂਡ ਦੇ ਦੱਖਣੀ ਹਿੱਸੇ 'ਚ ਪੀਣ ਵਾਲੇ ਪਾਣੀ ਦੀ ਜ਼ਿਆਦਾ ਕਿੱਲਤ ਹੈ। ਇਸ ਲਈ ਉਨ੍ਹਾਂ ਨੂੰ ਦੀਪ ਦੇ ਉੱਤਰੀ ਹਿੱਸੇ ਤੋਂ ਪਾਣੀ ਲੈਣਾ ਪੈਂਦਾ ਹੈ। ਅਸੀਂ ਖੇਤਰ 'ਚ ਪਾਣੀ ਦੀ ਸਪਲਾਈ ਲਈ ਇਕ ਟੈਸਟ ਬੇਡ ਸਥਾਪਿਤ ਕੀਤਾ ਹੈ। ਉਨ੍ਹਾਂ ਆਖਿਆ ਕਿ ਜੇਕਰ ਇਹ ਇਥੇ ਕੰਮ ਕਰ ਗਿਆ ਤਾਂ ਇਹ ਦੁਨੀਆ 'ਚ ਕਿਤੇ ਵੀ ਕੰਮ ਕਰ ਸਕਦਾ ਹੈ।

ਆਈ. ਵੀ. ਐੱਲ. 'ਚ ਹੋਰ ਮਾਹਿਰ ਰੂਪਾਲੀ ਦੇਸ਼ਮੁਖ ਨੇ ਮੀਂਹ ਦੇ ਪਾਣੀ ਨੂੰ ਜਮ੍ਹਾ ਕਰਨ ਦੀ ਭਾਰਤੀ ਪੇਂਡੂਆਂ ਦੇ ਰਵਾਇਤੀ ਗਿਆਨ ਦਾ ਇਸਤੇਮਾਲ ਕਰ ਪ੍ਰਾਜੈਕਟ ਸ਼ੁਰੂ ਕਰਨ ਦਾ ਵਿਚਾਰ ਦਿੱਤਾ। ਇਸ ਦੇ ਨਤੀਜਿਆਂ ਦਾ ਅਧਿਐਨ ਕਰਨ ਲਈ ਇਸ ਨੂੰ ਨਵੀਤਮ ਸੂਚਨਾ ਤਕਨਾਲੋਜੀ ਦੇ ਉਪਕਰਣਾਂ ਨਾਲ ਜੋੜਿਆ ਜਾਵੇ। ਮਹਾਰਾਸ਼ਟਰ ਨੇ ਨਾਗਪੁਰ ਨਾਲ ਤਾਲੁੱਕ ਰੱਖਣ ਵਾਲੀ ਦੇਸ਼ਮੁਖ ਨੇ ਦੱਸਿਆ ਕਿ ਰਾਲੇਗਣ ਸਿਧੀ ਅਤੇ ਸਟੋਰਸੁਡ੍ਰੇਟ ਦੀ ਭੂਗੋਲਿਕ ਸਥਿਤੀ 'ਚ ਸਮਾਨਤਾਵਾਂ ਹਨ। ਰਾਲੇਗਣ ਸਿਧੀ 'ਚ ਧਰਾਤਲ ਪਾਣੀ ਇਕੱਠਾ ਕਰਨ ਲਈ ਰਵਾਇਤੀ ਗਿਆਨ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ। ਉਨ੍ਹਾਂ ਆਖਿਆ ਕਿ ਅਸੀਂ ਭਾਰਤ ਦੇ ਇਕ ਛੋਟੇ ਪਿੰਡ ਤੋਂ ਗਿਆਨ ਹਾਸਲ ਕੀਤਾ ਜੋ ਮਹਾਰਾਸ਼ਟਰ ਦੇ ਅੰਨਾ ਹਜ਼ਾਰੇ ਦਾ ਪਿੰਡ ਰਾਲੇਗਣ ਸਿਧੀ ਹੈ। ਅਸੀਂ ਮੀਂਹ ਦੇ ਪਾਣੀ ਨੂੰ ਸਟੋਰ ਕਰਨ ਲਈ ਚੈੱਕ ਬੰਨ੍ਹ, ਧਰਾਤਲ ਪਾਣੀ ਤਲਾਬ ਆਦਿ ਰਵਾਇਤੀ ਤਰੀਕਿਆਂ ਦਾ ਇਸਤੇਮਾਲ ਕਰ ਰਹੇ ਹਾਂ, ਜਿਸ ਦਾ ਸਵੀਡਨ 'ਚ ਕਦੇ ਇਸਤੇਮਾਲ ਨਹੀਂ ਹੋਇਆ ਹੈ।


Khushdeep Jassi

Content Editor

Related News