ਪਿਓ ਨੇ ਨਵਜੰਮੀ ਧੀ ਨੂੰ ਜ਼ਮੀਨ 'ਤੇ ਪਟਕ-ਪਟਕ ਉਤਾਰਿਆ ਮੌਤ ਦੇ ਘਾਟ, ਜਾਣੋ ਵਜ੍ਹਾ

Friday, Sep 20, 2024 - 12:27 PM (IST)

ਪਿਓ ਨੇ ਨਵਜੰਮੀ ਧੀ ਨੂੰ ਜ਼ਮੀਨ 'ਤੇ ਪਟਕ-ਪਟਕ ਉਤਾਰਿਆ ਮੌਤ ਦੇ ਘਾਟ, ਜਾਣੋ ਵਜ੍ਹਾ

ਇਟਾਵਾ (ਭਾਸ਼ਾ)- ਉੱਤਰ ਪ੍ਰਦੇਸ਼ ਦੇ ਇਟਾਵਾ ਜ਼ਿਲ੍ਹੇ ਦੇ ਇਕ ਪਿੰਡ ਵਿਚ ਤਿੰਨ ਧੀਆਂ ਤੋਂ ਬਾਅਦ ਚੌਥੀ ਧੀ ਦੇ ਜਨਮ ਤੋਂ ਪਰੇਸ਼ਾਨ ਪਿਤਾ ਨੇ ਇਕ ਮਹੀਨੇ ਦੀ ਬੱਚੀ ਦਾ ਕਥਿਤ ਤੌਰ 'ਤੇ ਕਤਲ ਕਰ ਦਿੱਤਾ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਸੀਨੀਅਰ ਪੁਲਸ ਕਪਤਾਨ ਸੰਜੇ ਕੁਮਾਰ ਵਰਮਾ ਨੇ ਦੱਸਿਆ ਕਿ ਜ਼ਿਲ੍ਹੇ ਦੇ ਭਰਥਾਣਾ ਥਾਣਾ ਖੇਤਰ ਅਧੀਨ ਪੈਂਦੇ ਪਿੰਡ ਚੰਦਰਪੁਰਾ 'ਚ ਬਬਲੂ ਕੁਮਾਰ ਦਿਵਾਕਰ ਨੇ ਚੌਥਾ ਬੱਚਾ ਵੀ ਧੀ ਹੋਣ ਤੋਂ ਪਰੇਸ਼ਾਨ ਹੋ ਕੇ ਐਤਵਾਰ ਨੂੰ ਨਸ਼ੇ ਦੀ ਹਾਲਤ 'ਚ ਇਕ ਮਹੀਨੇ ਦੀ ਬੱਚੀ ਨੂੰ ਉਸ ਦੀ ਮਾਂ ਦੀ ਗੋਦ 'ਚੋਂ ਖੋਹ ਕੇ ਜ਼ਮੀਨ 'ਤੇ ਪਟਕ ਦਿੱਤਾ। ਉਨ੍ਹਾਂ ਦੱਸਿਆ ਕਿ ਗੰਭੀਰ ਜ਼ਖ਼ਮੀ ਬੱਚੀ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ, ਜਿੱਥੇ ਬੁੱਧਵਾਰ ਨੂੰ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।

ਬਬਲੂ ਦੀ ਪਤਨੀ ਦੀਪੂ ਦੀ ਸ਼ਿਕਾਇਤ ਦੇ ਆਧਾਰ 'ਤੇ ਬਬਲੂ ਖ਼ਿਲਾਫ਼ ਭਾਰਤੀ ਨਿਆਂ ਸੰਹਿਤਾ (ਬੀਐੱਨਐੱਸ) ਦੀ ਧਾਰਾ 105 (ਗੈਰ ਇਰਾਦਤਨ ਕਤਲ) ਦੇ ਤਹਿਤ ਮਾਮਲਾ ਦਰਜ ਕਰ ਲਿਆ। ਵਰਮਾ ਨੇ ਦੱਸਿਆ ਕਿ ਪੁਲਸ ਨੇ ਦੋਸ਼ੀ ਬੱਬਲੂ ਨੂੰ ਵੀਰਵਾਰ ਨੂੰ ਗ੍ਰਿਫ਼ਤਾਰ ਕਰ ਲਿਆ। ਉਨ੍ਹਾਂ ਦੱਸਿਆ ਕਿ ਬੱਬਲੂ ਦੇ 2 ਵਿਆਹ ਹੋਏ ਹਨ, ਉਸ ਦੀ ਪਹਿਲੀ ਪਤਨੀ 'ਚੋਂ 2 ਧੀਆਂ ਸਨ ਅਤੇ ਪਹਿਲੀ ਪਤਨੀ ਦੀ ਮੌਤ ਤੋਂ ਬਾਅਦ ਉਸ ਨੇ ਦੂਜਾ ਵਿਆਹ ਦੀਪੂ ਨਾਲ ਕੀਤਾ। ਉਨ੍ਹਾਂ ਦੱਸਿਆ ਕਿ ਦੀਪੂ ਤੋਂ ਵੀ ਪਹਿਲੀ ਔਲਾਦ ਧੀ ਪੈਦਾ ਹੋਈ। ਤਿੰਨ ਧੀਆਂ ਹੋਣ ਤੋਂ ਬਾਅਦ ਚੌਧੀ ਧੀ ਦਾ ਜਨਮ ਹਾਲ ਹੀ 'ਚ ਹੋਇਆ ਤਾਂ ਇਸ ਤੋਂ ਬੱਬਲੂ ਨਾਰਾਜ਼ ਰਹਿਣ ਲੱਗਾ ਸੀ ਅਤੇ ਸ਼ਰਾਬ ਪੀਣ ਲੱਗਾ ਸੀ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News