ਦੇਵਬੰਦ ''ਚ ਮੁਸਲਿਮ ਕੁੜੀਆਂ ਨਾਲ ਕੁੱਟਮਾਰ ਕਰਕੇ ਉਤਾਰਿਆ ਹਿਜਾਬ, 1 ਮੁਲਜ਼ਮ ਹਿਰਾਸਤ ''ਚ ਲਿਆ
Sunday, Dec 15, 2024 - 12:48 AM (IST)
ਸਹਾਰਨਪੁਰ : ਉੱਤਰ ਪ੍ਰਦੇਸ਼ ਦੇ ਸਹਾਰਨਪੁਰ 'ਚ ਲੜਕੀਆਂ ਦੀ ਕੁੱਟਮਾਰ ਅਤੇ ਉਨ੍ਹਾਂ ਦਾ ਹਿਜਾਬ ਉਤਾਰਨ ਦੀ ਘਟਨਾ ਸਾਹਮਣੇ ਆਈ ਹੈ। ਪੁਲਸ ਮੁਤਾਬਕ ਮੁਸਲਿਮ ਲੜਕੀ ਅਤੇ ਉਸ ਦੀ ਭੈਣ 'ਤੇ ਹੋਏ ਹਮਲੇ ਦੀ ਵੀਡੀਓ ਵੀ ਬਣਾਈ ਗਈ ਸੀ। ਘਟਨਾ ਦੌਰਾਨ ਉਹ ਇਕ ਵਿਅਕਤੀ ਨੂੰ ਰਸਤਾ ਦੱਸਣ ਵਿਚ ਮਦਦ ਕਰ ਰਹੀਆਂ ਸਨ। ਪੁਲਸ ਨੇ ਸ਼ਿਕਾਇਤ 'ਤੇ ਅਣਪਛਾਤੇ ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕਰਕੇ ਇਕ ਨੂੰ ਹਿਰਾਸਤ 'ਚ ਲੈ ਲਿਆ ਹੈ।
ਨਿਊਜ਼ ਏਜੰਸੀ ਮੁਤਾਬਕ ਪੁਲਸ ਨੇ ਸ਼ਨੀਵਾਰ ਨੂੰ ਦੱਸਿਆ ਕਿ ਇਕ ਮੁਸਲਿਮ ਲੜਕੀ ਅਤੇ ਉਸ ਦੀ ਭੈਣ ਨੂੰ ਇਕ ਸਮੂਹ ਨੇ ਕਥਿਤ ਤੌਰ 'ਤੇ ਕੁੱਟਿਆ ਅਤੇ ਹਿੰਦੂ ਪੁਰਸ਼ ਨਾਲ ਹੋਣ ਦੇ ਸ਼ੱਕ 'ਚ ਉਨ੍ਹਾਂ ਦੇ ਹਿਜਾਬ ਉਤਾਰ ਦਿੱਤੇ ਗਏ। ਉਨ੍ਹਾਂ ਦੱਸਿਆ ਕਿ ਹਮਲਾਵਰਾਂ ਨੇ ਇਸ ਹਰਕਤ ਦੀ ਵੀਡੀਓ ਵੀ ਬਣਾ ਲਈ ਅਤੇ ਵੀਡੀਓ ਆਨਲਾਈਨ ਅਪਲੋਡ ਕਰ ਦਿੱਤੀ।
ਇਹ ਵੀ ਪੜ੍ਹੋ : ਬੰਦ ਕਮਰੇ 'ਚ ਅੰਗੀਠੀ ਬਾਲ ਕੇ ਸੌਂ ਰਹੇ ਸਨ ਪ੍ਰਵਾਸੀ ਮਜ਼ਦੂਰ, ਸਾਹ ਘੁੱਟਣ ਕਾਰਨ 3 ਦੀ ਮੌਤ
ਦੇਵਬੰਦ ਪੁਲਸ ਸਟੇਸ਼ਨ 'ਚ ਦਰਜ ਕਰਵਾਈ ਗਈ ਸ਼ਿਕਾਇਤ 'ਚ ਲੜਕੀਆਂ ਨੇ ਦੱਸਿਆ ਕਿ ਜਦੋਂ ਮੁਸਲਿਮ ਭਾਈਚਾਰੇ ਦੇ ਲੋਕਾਂ ਦੇ ਇਕ ਸਮੂਹ ਨੇ ਉਨ੍ਹਾਂ ਨੂੰ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਤਾਂ ਉਹ ਇਕ ਵਿਅਕਤੀ ਦੀ ਮਦਦ ਕਰ ਰਹੀਆਂ ਸਨ। ਪੁਲਸ ਸੁਪਰਡੈਂਟ (ਦਿਹਾਤੀ) ਸਾਗਰ ਜੈਨ ਨੇ ਦੱਸਿਆ ਕਿ ਇਹ ਘਟਨਾ ਬੁੱਧਵਾਰ ਨੂੰ ਵਾਪਰੀ, ਜਦੋਂ ਸ਼ਿਕਾਇਤਕਰਤਾ ਆਪਣੀ ਭੈਣ ਨਾਲ ਘਰ ਪਰਤ ਰਹੀ ਸੀ ਅਤੇ ਬਾਈਕ 'ਤੇ ਸਵਾਰ ਇਕ ਅਣਪਛਾਤਾ ਵਿਅਕਤੀ ਰਸਤਾ ਪੁੱਛਣ ਲਈ ਉਨ੍ਹਾਂ ਕੋਲ ਆਇਆ। ਪੀੜਤਾ ਨੇ ਤੰਗ-ਪ੍ਰੇਸ਼ਾਨ ਕਰਨ ਦਾ ਵਿਰੋਧ ਕੀਤਾ, ਪਰ ਸਥਿਤੀ ਉਦੋਂ ਵਿਗੜ ਗਈ ਜਦੋਂ ਨੌਜਵਾਨਾਂ ਨੇ ਘਟਨਾ ਦੀ ਰਿਕਾਰਡਿੰਗ ਕੀਤੀ ਅਤੇ ਵੀਡੀਓ ਨੂੰ ਆਨਲਾਈਨ ਵਾਇਰਲ ਕਰ ਦਿੱਤਾ।
ਪੁਲਸ ਨੇ ਦੱਸਿਆ ਕਿ ਸ਼ਿਕਾਇਤ ਦੇ ਆਧਾਰ 'ਤੇ ਅਣਪਛਾਤੇ ਲੋਕਾਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਇਨ੍ਹਾਂ 'ਚੋਂ ਇਕ ਨੂੰ ਪੁੱਛਗਿੱਛ ਲਈ ਹਿਰਾਸਤ 'ਚ ਲਿਆ ਗਿਆ ਹੈ। ਮਾਮਲੇ ਸਬੰਧੀ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8