ਏਜੰਟ ਨੇ IELTS ਪਾਸ ਕੁੜੀ ਦਾ ਦੱਬ ਲਿਆ 10 ਲੱਖ, ਨਾ ਲਵਾਇਆ ਵੀਜ਼ਾ ਤੇ ਨਾ ਮੋੜੇ ਪੈਸੇ, ਫ਼ਿਰ ਪਿਓ-ਧੀ ਨੇ ਜੋ ਕੀਤਾ...
Tuesday, Dec 10, 2024 - 06:11 AM (IST)
ਬਰਨਾਲਾ- ਠੱਗ ਏਜੰਟਾਂ ਵੱਲੋਂ ਲੋਕਾਂ ਨਾਲ ਠੱਗੀਆਂ ਦੇ ਨਿੱਤ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ, ਪਰ ਇਸ ਦੇ ਬਾਵਜੂਦ ਵੀ ਲੋਕ ਅਜਿਹੇ ਲੋਕਾਂ ਦੇ ਝਾਂਸੇ 'ਚ ਫਸ ਕੇ ਲੱਖਾਂ ਦਾ ਚੂਨਾ ਲਵਾ ਲੈਂਦੇ ਹਨ। ਅਜਿਹਾ ਹੀ ਇਕ ਮਾਮਲਾ ਬਰਨਾਲਾ ਜ਼ਿਲ੍ਹੇ ਤੋਂ ਆ ਰਿਹਾ ਹੈ, ਜਿੱਥੋਂ ਦੇ ਪਿੰਡ ਰੂੜੇਕੇ ਕਲਾਂ ਦੇ ਇਕ ਵਿਅਕਤੀ ਨੇ ਆਈਲੈਟਸ ਪਾਸ ਇਕ ਕੁੜੀ ਨੂੰ ਆਸਟ੍ਰੇਲੀਆ ਭੇਜਣ ਦਾ ਝਾਂਸਾ ਦੇ ਕੇ ਕੁੜੀ ਨਾਲ 10 ਲੱਖ ਰੁਪਏ ਦੀ ਠੱਗੀ ਮਾਰ ਲਈ ਹੈ। ਜਦੋਂ ਏਜੰਟ ਨੇ ਉਸ ਕੁੜੀ ਦਾ ਨਾ ਵੀਜ਼ਾ ਲਗਵਾਇਆ ਤੇ ਨਾ ਹੀ ਉਸ ਦੇ ਪੈਸੇ ਵਾਪਸ ਕੀਤੇ ਤਾਂ ਉਹ ਕੁੜੀ ਤੇ ਉਸ ਦੇ ਪਿਤਾ ਪਾਣੀ ਵਾਲੀ ਟੈਂਕੀ 'ਤੇ ਚੜ੍ਹ ਗਏ।
ਕੁੜੀ ਜਸਪ੍ਰੀਤ ਕੌਰ ਨੇ ਦੱਸਿਆ ਕਿ ਉਸ ਦੇ ਹੀ ਪਿੰਡ ਦੇ ਨੰਬਰਦਾਰ ਜਗਤਾਰ ਸਿੰਘ ਨੇ ਸਾਲ 2021 'ਚ ਉਸ ਨੂੰ ਆਸਟ੍ਰੇਲੀਆ ਭੇਜਣ ਦਾ ਝਾਂਸਾ ਦੇ ਕੇ ਉਸ ਤੋਂ 10 ਲੱਖ ਰੁਪਏ ਲੈ ਲਏ ਸੀ। ਇਸ ਮਗਰੋਂ ਉਸ ਨੇ 12 ਲੱਖ ਰੁਪਏ ਦੀ ਹੋਰ ਮੰਗ ਕੀਤੀ, ਪਰ ਉਸ ਕੋਲ ਹੋਰ ਪੈਸੇ ਨਹੀਂ ਸੀ ਤਾਂ ਉਸ ਨੇ ਆਪਣੇ ਪੈਸੇ ਤੇ ਸਾਰੇ ਡਾਕੂਮੈਂਟ ਵਾਪਸ ਮੰਗ ਲਏ, ਪਰ ਉਸ ਨੇ 3 ਸਾਲ ਬੀਤ ਜਾਣ ਦੇ ਬਾਵਜੂਦ ਵੀ ਉਸ ਦੇ ਪੈਸੇ ਵਾਪਸ ਨਹੀਂ ਕੀਤੇ।
ਇਹ ਵੀ ਪੜ੍ਹੋ- ਰੂਸ-ਯੂਕ੍ਰੇਨ ਦੀ ਜੰਗ ਦੌਰਾਨ 'ਮੌਤ ਦੇ ਮੂੰਹ' ਚੋਂ ਨਿਕਲ ਆਇਆ ਨੌਜਵਾਨ, ਬਿਆਨ-ਏ-ਹਾਲ ਸੁਣ ਕੰਬ ਜਾਵੇਗੀ ਰੂਹ
ਉਸ ਨੇ ਅੱਗੇ ਦੱਸਿਆ ਕਿ ਉਸ ਨੇ ਇਸ ਸਬੰਧੀ ਬਰਨਾਲਾ ਦੇ ਐੱਸ.ਐੱਸ.ਪੀ. ਨੂੰ ਵੀ ਸ਼ਿਕਾਇਤ ਕੀਤੀ ਸੀ ਤੇ ਇਸ ਦੀ ਜਾਂਚ ਦੌਰਾਨ ਏਜੰਟ ਪਰਿਵਾਰ ਵੱਲੋਂ ਪੈਸੇ ਵਾਪਸ ਕਰਨ ਲਈ ਇਕ ਸਾਲ ਦਾ ਹੋਰ ਸਮਾਂ ਮੰਗਿਆ ਗਿਆ ਸੀ। ਪਰ ਉਹ ਸਮਾਂ ਵੀ ਪੂਰਾ ਹੋ ਜਾਣ ਦੇ ਬਾਵਜੂਦ ਉਸ ਨੇ ਪੈਸੇ ਵਾਪਸ ਨਹੀਂ ਕੀਤੇ। ਇਸੇ ਕਾਰਨ ਉਹ ਅੱਜ ਪੈਟਰੋਲ ਲੈ ਕੇ ਪਾਣੀ ਵਾਲੀ ਟੈਂਕੀ 'ਤੇ ਚੜ੍ਹਨ ਲਈ ਮਜਬੂਰ ਹੋਏ ਹਨ, ਤਾਂ ਜੋ ਉਨ੍ਹਾਂ ਨੂੰ ਇਨਸਾਫ਼ ਮਿਲ ਸਕੇ। ਉਨ੍ਹਾਂ ਕਿਹਾ ਕਿ ਜਦੋਂ ਤੱਕ ਉਨ੍ਹਾਂ ਦਾ ਪੈਸਾ ਵਾਪਸ ਨਹੀਂ ਕੀਤਾ ਜਾਂਦਾ, ਉਦੋਂ ਤੱਕ ਉਹ ਟੈਂਕੀ ਤੋਂ ਹੇਠਾਂ ਨਹੀਂ ਉਤਰਨਗੇ।
ਇਸ ਘਟਨਾ ਦਾ ਪਤਾ ਲੱਗਦਿਆਂ ਹੀ ਥਾਣਾ ਰੂੜੇਕੇ ਕਲਾਂ ਦੇ ਐੱਸ.ਐੱਚ.ਓ. ਸ਼ਰੀਫ਼ ਖ਼ਾਨ ਵੀ ਮੌਕੇ 'ਤੇ ਪੁੱਜ ਗਏ, ਜਿਨ੍ਹਾਂ ਨੇ ਟੈਂਕੀ 'ਤੇ ਚੜ੍ਹੇ ਪਿਓ-ਧੀ ਨਾਲ ਗੱਲਬਾਤ ਕਰ ਕੇ ਸਮਝਾਉਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਕਿਹਾ ਕਿ ਦੂਜੀ ਧਿਰ ਨੂੰ ਥਾਣੇ ਬੁਲਾ ਲਿਆ ਗਿਆ ਹੈ ਤੇ ਮਾਮਲਾ ਸੁਲਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਇਸ ਮਗਰੋਂ ਕਾਰਵਾਈ ਦਾ ਭਰੋਸਾ ਦਿਵਾਉਂਦਿਆਂ ਉਕਤ ਪਿਓ-ਧੀ ਨੂੰ ਟੈਂਕੀ ਤੋਂ ਹੇਠਾਂ ਉਤਰਨ ਦੀ ਵੀ ਅਪੀਲ ਕੀਤੀ।
ਇਹ ਵੀ ਪੜ੍ਹੋ- ਸ਼ਰਾਬ ਪੀਂਦਿਆਂ ਹੋਈ ਬਹਿਸ ਮਗਰੋਂ ਮਾਰ'ਤਾ ਬੰਦਾ, ਫ਼ਿਰ ਲਾਸ਼ ਨਾਲ ਵੀ ਕੀਤੀ ਅਜਿਹੀ ਕਰਤੂਤ...
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e