ਆਂਗਣਵਾੜੀ ਵਰਕਰ ਨੇ ਕੀਤੀ ਖ਼ੁਦਕੁਸ਼ੀ, ਅਧਿਕਾਰੀਆਂ ''ਤੇ ਲਗਾਏ ਗੰਭੀਰ ਦੋਸ਼
Saturday, Jul 05, 2025 - 04:05 PM (IST)

ਜੈਪੁਰ- ਰਾਜਸਥਾਨ ਦੇ ਉਦੇਪੁਰ 'ਚ ਇਕ ਔਰਤ ਆਂਗਣਵਾੜੀ ਵਰਕਰ ਨੇ ਜ਼ਹਿਰ ਖਾ ਕੇ ਖ਼ੁਦਕੁਸ਼ੀ ਕਰ ਲਈ। ਔਰਤ ਨੇ ਇਕ ਵੀਡੀਓ 'ਚ ਸਿਹਤ ਵਿਭਾਗ ਦੇ ਅਧਿਕਾਰੀਆਂ 'ਤੇ ਉਤਪੀੜਨ ਦਾ ਦੋਸ਼ ਲਗਾਇਆ ਸੀ। ਪੁਲਸ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਅਨੁਸਾਰ ਆਂਗਣਵਾੜੀ ਵਰਕਰ ਨੇ ਸ਼ੁੱਕਰਵਾਰ ਰਾਤ ਧਾਨਮੰਡੀ ਥਾਣੇ 'ਚ ਦਿੱਲੀ ਗੇਟ ਸਥਿਤ ਹਨੂੰਮਾਨ ਮੰਦਰ ਕੋਲ ਜ਼ਹਿਰ ਖਾ ਲਿਆ। ਧਾਨਮੰਡੀ ਦੇ ਥਾਣਾ ਅਧਿਕਾਰੀ ਰਵਿੰਦਰ ਸਿੰਘ ਨੇ ਦੱਸਿਆ,''ਉਸ ਨੇ ਜ਼ਹਿਰ ਖਾਣ ਤੋਂ ਬਾਅਦ ਆਪਣੇ ਬੇਟੇ ਨੂੰ ਫੋਨ ਕੀਤਾ ਅਤੇ ਆਪਣੀ ਹਾਲਤ ਬਾਰੇ ਦੱਸਿਆ। ਪਰਿਵਾਰ ਦੇ ਮੈਂਬਰ ਮੌਕੇ 'ਤੇ ਪਹੁੰਚੇ ਅਤੇ ਉਸ ਨੂੰ ਜ਼ਿਲ੍ਹਾ ਹਸਪਤਾਲ ਲੈ ਗਏ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।''
ਇਹ ਵੀ ਪੜ੍ਹੋ : ਵਿਸ਼ਾਲ ਮੈਗਾ ਮਾਰਟ 'ਚ ਲੱਗੀ ਭਿਆਨਕ ਅੱਗ, ਲਿਫ਼ਟ 'ਚੋਂ ਮਿਲੀ ਨੌਜਵਾਨ ਦੀ ਲਾਸ਼
ਪੁਲਸ ਅਨੁਸਾਰ ਪੀੜਤਾ ਅੰਜੂਬਾਲਾ ਦਲਾਲ (55) ਨੇ ਮੌਤ ਤੋਂ ਪਹਿਲੇ ਇਕ ਵੀਡੀਓ ਰਿਕਾਰਡ ਕੀਤਾ ਸੀ, ਜਿਸ 'ਚ ਉਸ ਨੇ ਵਿਭਾਗ ਦੇ ਅਧਿਕਾਰੀਆਂ 'ਤੇ ਮਾਨਸਿਕ ਉਤਪੀੜਨ ਦਾ ਦੋਸ਼ ਲਗਾਇਆ ਸੀ। ਥਾਣਾ ਅਧਿਕਾਰੀ ਸਿੰਘ ਨੇ ਦੱਸਿਆ ਕਿ ਮਹਿਲਾ ਸੱਜਨਗੜ੍ਹ ਰੋਡ ਸਥਿਤ ਭੀਲੂ ਰਾਣਾ ਆਂਗਨਵਾੜੀ ਕੇਂਦਰ 'ਚ ਤਾਇਨਾਤ ਸੀ ਅਤੇ ਉਸ ਵਲੋਂ ਲਗਾਏ ਗਏ ਦੋਸ਼ਾਂ ਦੀ ਜਾਂਚ ਕੀਤੀ ਜਾ ਰਹੀ ਹੈ। ਸਿੰਘ ਨੇ ਦੱਸਿਆ ਕਿ ਔਰਤ ਦੇ ਬੇਟੇ ਅਨਮੋਲ ਦਲਾਲ ਨੇ ਮਾਮਲੇ 'ਚ ਰਿਪੋਰਟ ਦਰਜ ਕਰਵਾਈ ਹੈ। ਸਥਾਨਕ ਵਿਧਾਇਕ ਤਾਰਾਚੰਦ ਜੈਨ ਸ਼ੁੱਕਰਵਾਰ ਦੇਰ ਰਾਤ ਪੀੜਤ ਪਰਿਵਾਰ ਨੂੰ ਮਿਲਣ ਹਸਪਤਾਲ ਪਹੁੰਚੇ।
ਇਹ ਵੀ ਪੜ੍ਹੋ : ਸਿਰਫ਼ 20 ਰੁਪਏ 'ਚ ਇਲਾਜ ਕਰਨ ਵਾਲੇ ਮਸ਼ਹੂਰ ਡਾਕਟਰ ਦਾ ਦਿਹਾਂਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8