ਆਂਧਰਾ ਪ੍ਰਦੇਸ਼ ''ਚ ਬੱਚਿਆਂ ਸਮੇਤ ਇਕ ਹੀ ਪਰਿਵਾਰ ਦੇ 4 ਮੈਂਬਰਾਂ ਦੀਆਂ ਮਿਲੀਆਂ ਲਾਸ਼ਾਂ

Thursday, Sep 10, 2020 - 04:49 PM (IST)

ਆਂਧਰਾ ਪ੍ਰਦੇਸ਼ ''ਚ ਬੱਚਿਆਂ ਸਮੇਤ ਇਕ ਹੀ ਪਰਿਵਾਰ ਦੇ 4 ਮੈਂਬਰਾਂ ਦੀਆਂ ਮਿਲੀਆਂ ਲਾਸ਼ਾਂ

ਵਿਸ਼ਾਖਾਪਟਨਮ- ਆਂਧਰਾ ਪ੍ਰਦੇਸ਼ 'ਚ ਵਿਸ਼ਾਖਾਪਟਨਮ ਦੇ ਦਵਾਰਕਾ ਨਗਰ ਖੇਤਰ ਸਥਿਤ ਇਕ ਨਿੱਜੀ ਲਾਜ ਤੋਂ 2 ਬੱਚਿਆਂ ਸਮੇਤ ਇਕ ਹੀ ਪਰਿਵਾਰ ਦੇ 4 ਮੈਂਬਰਾਂ ਦੀਆਂ ਲਾਸ਼ਾਂ ਬਰਾਮਦ ਹੋਈਆਂ ਹਨ। ਪੁਲਸ ਨੇ ਵੀਰਵਾਰ ਨੂੰ ਦੱਸਿਆ ਕਿ ਚਾਰੇ ਲੋਕਾਂ ਦੀਆਂ ਲਾਸ਼ਾਂ ਬੁੱਧਵਾਰ ਰਾਤ ਬਰਾਮਦ ਕੀਤੀਆਂ ਗਈਆਂ। ਪੁਲਸ ਅਨੁਸਾਰ ਮ੍ਰਿਤਕਾਂ ਦੀ ਪਛਾਣ ਬੀ. ਅੱਪਲਰਾਜੂ (32), ਉਸ ਦੀ ਪਤਨੀ ਬੀ. ਮਨਸਾ (27) ਅਤੇ 2 ਬੱਚੇ ਬੀ. ਸਾਤਵਿਕ (6) ਅਤੇ ਬੀ. ਕੀਰਤੀ (5) ਦੇ ਤੌਰ 'ਤੇ ਹੋਈ ਹੈ। ਪੁਲਸ ਦਾ ਕਹਿਣਾ ਹੈ ਕਿ ਸ਼ੱਕ ਹੈ ਕਿ ਵਿਸ਼ਾਖਾਪਟਨਮ ਦੇ ਪੇਂਦੁਰਥੀ ਵਾਸੀ ਅੱਪਲਰਾਜੂ ਨੇ ਪਹਿਲਾਂ ਪਤਨੀ ਅਤੇ ਬੱਚਿਆਂ ਦੀ ਗਲਾ ਘੁੱਟ ਕੇ ਹੱਤਿਆ ਕੀਤੀ ਅਤੇ ਇਸ ਤੋਂ ਬਾਅਦ ਫਾਹਾ ਲਗਾ ਕੇ ਖ਼ੁਦਕੁਸ਼ੀ ਕਰ ਲਈ।

ਪੁਲਸ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ 'ਚ ਪਤਾ ਲੱਗਾ ਹੈ ਕਿ ਅੱਪਲਰਾਜੂ ਰੀਅਲ ਐਸਟੇਟ ਦਾ ਵਪਾਰੀ ਸੀ ਪਰ ਕਾਰੋਬਾਰ 'ਚ ਹਾਨੀ ਹੋਣ ਕਾਰਨ ਉਸ 'ਤੇ 1.20 ਕਰੋੜ ਰੁਪਏ ਦਾ ਕਰਜ਼ਾ ਹੋ ਗਿਆ ਸੀ। ਪੁਲਸ ਨੇ ਦੱਸਿਆ ਕਿ ਅੱਪਲਰਾਜੂ ਪਿਛਲੇ ਹਫ਼ਤੇ ਤੋਂ ਲਾਜ 'ਚ ਰਹਿ ਰਿਹਾ ਸੀ, ਜਦੋਂ ਕਿ ਉਸ ਦੀ ਪਤਨੀ ਅਤੇ ਬੱਚੇ ਇਕ ਹਫ਼ਤੇ ਤੋਂ ਇਸ ਲਾਜ 'ਚ ਰਹਿ ਰਹੇ ਸਨ। ਪੁਲਸ ਨੇ ਦੱਸਿਆ ਕਿ ਹਾਦਸੇ ਵਾਲੀ ਜਗ੍ਹਾ ਤੋਂ ਸੁਸਾਈਡ ਨੋਟ ਬਰਾਮਦ ਹੋਇਆ ਹੈ, ਜਿਸ 'ਚ ਅੱਪਲਰਾਜੂ ਨੇ ਵਿੱਤੀ ਸੰਕਟ ਨੂੰ ਖ਼ੁਦਕੁਸ਼ੀ ਦਾ ਕਾਰਨ ਦੱਸਿਆ ਹੈ।


author

DIsha

Content Editor

Related News