ਸਟੂਡੀਓ ’ਚ ਖ਼ਬਰਾਂ ਪੜ੍ਹ ਰਹੀ ਐਂਕਰ ਨੂੰ ਟੈਂਕ ਨੇ ਉਡਾਇਆ! ਰੂਸ-ਯੂਕ੍ਰੇਨ ਜੰਗ ਕਵਰਜੇ ਦੀ ਵੀਡੀਓ ਵਾਇਰਲ

Sunday, Feb 27, 2022 - 01:40 PM (IST)

ਸਟੂਡੀਓ ’ਚ ਖ਼ਬਰਾਂ ਪੜ੍ਹ ਰਹੀ ਐਂਕਰ ਨੂੰ ਟੈਂਕ ਨੇ ਉਡਾਇਆ! ਰੂਸ-ਯੂਕ੍ਰੇਨ ਜੰਗ ਕਵਰਜੇ ਦੀ ਵੀਡੀਓ ਵਾਇਰਲ

ਨੈਸ਼ਨਲ ਡੈਸਕ– ਰੂਸ ਅਤੇ ਯੂਕ੍ਰੇਨ ਵਿਚਾਲੇ ਜ਼ਬਰਦਸਤ ਜੰਗ ਜਾਰੀ ਹੈ। ਦੋਵੇਂ ਦੇਸ਼ ਇਕ-ਦੂਜੇ ਨੂੰ ਭਾਰੀ ਨੁਕਸਾਨ ਪਹੁੰਚਾਉਣ ਦਾ ਦਾਅਵਾ ਕਰ ਰਹੇ ਹਨ ਪਰ ਇਨ੍ਹਾਂ ਸਭ ਵਿਚਕਾਰ ਆਮ ਨਾਗਰਿਕਾਂ ਦੀ ਵੀ ਜਾਨ ਜਾ ਰਹੀ ਹੈ। ਰੂਸੀ ਫੌਜ ਯੂਕ੍ਰੇਨ ਦੀ ਰਾਜਧਾਨੀ ਕੀਵ ਤਕ ਪਹੁੰਚ ਚੁੱਕੀ ਹੈ। ਪੂਰੀ ਦੁਨੀਆ ਇਸ ਜੰਗ ਦਾ ਭਿਆਨ ਮੰਜਰ ਵੇਖ ਰਹੀ ਹੈ। 

ਭਾਰਤ ਸਮੇਤ ਦੁਨੀਆ ਭਰ ਦੇ ਮੀਡੀਆ ’ਚ ਰੂਸ ਅਤੇ ਯੂਕ੍ਰੇਨ ਜੰਗ ਦਾ ਹੀ ਜ਼ਿਕਰ ਹੈ। ਇਨ੍ਹਾਂ ਸਭ ਵਿਚਕਾਰ ਇਕ ਭਾਰਤੀ ਟੀ.ਵੀ. ਚੈਨਲ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਵਿਚ ਐਂਕਰ ਦੇ ਖ਼ਬਰਾਂ ਪੜ੍ਹਨ ਦੌਰਾਨ ਜਿਸ ਤਰ੍ਹਾਂ ਗ੍ਰਾਫਿਕਸ ਦਾ ਇਸਤੇਮਾਲ ਕੀਤਾ ਗਿਆ ਹੈ, ਉਹ ਸੋਸ਼ਲ ਮੀਡੀਆ ’ਤੇ ਕਾਫੀ ਵਾਇਰਲ ਹੋ ਰਿਹਾ ਹੈ। 

 

ਵਾਇਰਲ ਵੀਡੀਓ ’ਚ ਦਿਸ ਰਿਹਾ ਹੈ ਕਿ ਇਕ ਨਿਊਜ਼ ਐਂਕਰ ਖ਼ਬਰਾਂ ਪੜ੍ਹ ਰਹੀ ਹੈ ਕਿ ਅਚਾਨਕ ਸਕਰੀਨ ’ਚੋਂ ਇਕ ਟੈਂਕ ਬਾਹਰ ਨਿਕਲਕੇ ਉਸਨੂੰ ਉਡਾਅ ਦਿੰਦਾ ਹੈ। ਜਿਸ ਤਰ੍ਹਾਂ ਰੂਸ ਅਤੇ ਯੂਕ੍ਰੇਨ ਵਿਚਾਲੇ ਸਥਿਤੀ ਬਣੀ ਹੋਈ ਹੈ, ਇਹ ਤੀਜੀ ਵਿਸ਼ਵ ਜੰਗ ਦੀ ਸ਼ਕਲ ਲੈ ਰਹੀ ਹੈ। 


author

Rakesh

Content Editor

Related News