ਇੰਸਾਸ ਰਾਈਫਲ ਮੈਗਜ਼ੀਨ ਬਰਾਮਦਗੀ ਮਾਮਲਾ: ਵਿਧਾਇਕ ਅਨੰਤ ਸਿੰਘ ਨੂੰ 10 ਸਾਲਾਂ ਦੀ ਜੇਲ
Friday, Jul 22, 2022 - 11:27 AM (IST)
ਪਟਨਾ– ਬਿਹਾਰ ’ਚ ਪਟਨਾ ਦੀ ਇਕ ਵਿਸ਼ੇਸ਼ ਅਦਾਲਤ ਨੇ ਸਰਕਾਰੀ ਰਿਹਾਇਸ਼ੀ ਕੰਪਲੈਕਸ ਤੋਂ ਇੰਸਾਸ ਰਾਈਫਲ ਦੀ ਮੈਗਜ਼ੀਨ ਅਤੇ ਬੁਲੇਟ ਪਰੂਫ ਜੈਕੇਟ ਦੀ ਬਰਾਮਦਗੀ ਦੇ ਮਾਮਲੇ ’ਚ ਮੋਕਾਮਾ ਤੋਂ ਵਿਧਾਇਕ ਅਨੰਤ ਕੁਮਾਰ ਸਿੰਘ ਨੂੰ ਵੀਰਵਾਰ ਨੂੰ 10 ਸਾਲਾਂ ਦੀ ਸਖਤ ਕੈਦ ਦੇ ਨਾਲ ਹੀ 40,000 ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ। ਸੰਸਦ ਮੈਂਬਰਾਂ ਅਤੇ ਵਿਧਾਇਕਾਂ ਦੇ ਮਾਮਲਿਆਂ ਦੀ ਸੁਣਵਾਈ ਲਈ ਗਠਿਤ ਪਟਨਾ ਵਿਵਹਾਰ ਅਦਾਲਤ ਸਥਿਤ ਵਿਸ਼ੇਸ਼ ਅਦਾਲਤ ਦੇ ਜੱਜ ਤ੍ਰਿਲੋਕੀ ਦੁਬੇ ਨੇ ਮਾਮਲੇ ’ਚ ਸਜ਼ਾ ਦੇ ਬਿੰਦੂ ’ਤੇ ਸੁਣਵਾਈ ਤੋਂ ਬਾਅਦ ਅਨੰਤ ਨੂੰ ਇਹ ਸਜ਼ਾ ਸੁਣਾਈ ਹੈ।
ਜੁਰਮਾਨੇ ਦੀ ਰਕਮ ਨਾ ਦੇਣ ’ਤੇ ਇਕ ਸਾਲ ਦੀ ਸਖਤ ਕੈਦ ਦੀ ਵਾਧੂ ਸਜ਼ਾ ਭੁਗਤਣੀ ਪਵੇਗੀ। 2015 ’ਚ ਅਨੰਤ ਸਿੰਘ ਦੇ ਸਕੱਤਰੇਤ ਥਾਣਾ ਖੇਤਰ ਦੇ ਮਾਲ ਰੋਡ ਸਥਿਤ ਸਰਕਾਰੀ ਰਿਹਾਇਸ਼ ਦੀ ਤਲਾਸ਼ੀ ’ਚ ਇੰਸਾਸ ਰਾਈਫਲ ਦੀਆਂ 6 ਮੈਗਜ਼ੀਨ ਅਤੇ ਵਿਦੇਸ਼ੀ ਬੁਲੇਟ ਪਰੂਫ ਜੈਕੇਟ ਬਰਾਮਦ ਕੀਤੀ ਗਈ ਸੀ।