30 ਸਾਲ ਤੱਕ ਪਹਾੜ ਪੁੱਟ ਕੇ ਬਣਾਈ ਨਹਿਰ, ਇਹ ਵਪਾਰੀ ਗਿਫਟ ਕਰੇਗਾ ਟਰੈਕਟਰ

09/19/2020 9:39:27 PM

ਪਟਨਾ - ਬਿਹਾਰ 'ਚ ਇੱਕ ਸ਼ਖਸ ਅਜਿਹਾ ਵੀ ਹੈ ਜਿਸ ਨੇ 30 ਸਾਲ 'ਚ ਨਹਿਰ ਪੁੱਟ ਦਿੱਤੀ। 70 ਸਾਲ ਦੇ ਬਜ਼ੁਰਗ ਲੌਂਗੀ ਭੁਈਆਂ ਮਾਂਝੀ ਨੇ ਆਪਣੀ ਮਿਹਨਤ ਨਾਲ ਸੈਂਕੜੇ ਲੋਕਾਂ ਦੀਆਂ ਮੁਸ਼ਕਲਾਂ ਹੱਲ ਕਰ ਦਿੱਤੀਆਂ। ਉਨ੍ਹਾਂ ਨੇ ਪਹਾੜ ਪੁੱਟ ਕੇ ਪੰਜ ਕਿਲੋਮੀਟਰ ਲੰਬੀ ਨਹਿਰ ਬਣਾ ਦਿੱਤੀ। ਪਹਾੜ ਰਾਹੀਂ ਮੀਂਹ ਦਾ ਪਾਣੀ ਨਹਿਰ ਤੋਂ ਹੁੰਦੇ ਹੋਏ ਖੇਤਾਂ 'ਚ ਜਾ ਰਿਹਾ ਹੈ। ਜਿਸ ਨਾਲ ਤਿੰਨ ਪਿੰਡਾਂ ਦੇ ਲੋਕਾਂ ਨੂੰ ਫਾਇਦਾ ਹੋ ਰਿਹਾ ਹੈ। ਹੁਣ ਲੌਂਗੀ ਭੁਈਆਂ ਦੀ ਮਦਦ ਲਈ ਕਈ ਲੋਕ ਸਾਹਮਣੇ ਆਏ ਹਨ। ਇਨ੍ਹਾਂ 'ਚੋਂ ਇੱਕ ਵਪਾਰੀ ਆਨੰਦ ਮਹਿੰਦਰਾ ਹਨ ਜਿਨ੍ਹਾਂ ਨੇ ਲੌਂਗੀ ਮਾਂਝੀ ਨੂੰ ਟਰੈਕਟਰ ਦੇਣ ਦਾ ਐਲਾਨ ਕੀਤਾ ਹੈ।

ਹਾਲ ਹੀ 'ਚ ਯੂਜ਼ਰ ਰੋਹਿਨ ਕੁਮਾਰ ਨੇ ਟਵਿੱਟਰ 'ਤੇ ਲਿਖਿਆ ਕਿ ਲੌਂਗੀ ਮਾਂਝੀ ਨੇ ਆਪਣੀ ਜਿੰਦਗੀ ਦੇ 30 ਸਾਲ ਲਗਾ ਕੇ ਨਹਿਰ ਪੁੱਟ ਦਿੱਤੀ। ਉਨ੍ਹਾਂ ਨੂੰ ਅਜੇ ਵੀ ਕੁੱਝ ਨਹੀਂ ਚਾਹੀਦਾ ਹੈ, ਸਿਵਾ ਇੱਕ ਟਰੈਕਟਰ  ਦੇ। ਉਨ੍ਹਾਂ ਨੇ ਮੈਨੂੰ ਕਿਹਾ ਹੈ ਕਿ ਜੇਕਰ ਉਨ੍ਹਾਂ ਨੂੰ ਇੱਕ ਟਰੈਕਟਰ ਮਿਲ ਜਾਵੇ ਤਾਂ ਉਨ੍ਹਾਂ ਨੂੰ ਵੱਡੀ ਮਦਦ ਹੋ ਜਾਵੇਗੀ।

ਇਸ ਟਵੀਟ 'ਤੇ ਆਨੰਦ ਮਹਿੰਦਰਾ ਨੇ ਰਿਪਲਾਈ ਕਰਦੇ ਹੋਏ ਲਿਖਿਆ ਕਿ ਉਨ੍ਹਾਂ ਨੂੰ ਟਰੈਕਟਰ ਦੇਣਾ ਮੇਰੇ ਲਈ ਸਨਮਾਨ ਵਾਲੀ ਗੱਲ ਹੋਵੇਗੀ। ਮੈਂ ਪਹਿਲਾਂ ਵੀ ਟਵੀਟ ਕੀਤਾ ਸੀ ਕਿ ਮੈਨੂੰ ਲੱਗਦਾ ਹੈ ਕਿ ਉਨ੍ਹਾਂ ਦੀ ਨਹਿਰ ਤਾਜਮਹਲ ਜਾਂ ਪਿਰਾਮਿਡ ਦੇ ਸਮਾਨ ਪ੍ਰਭਾਵਸ਼ਾਲੀ ਹੈ। ਉਨ੍ਹਾਂ ਨੂੰ ਟਰੈਕਟਰ ਗਿਫਟ ਕਰਨਾ ਸਾਡੇ ਲਈ ਸਨਮਾਨ ਦੀ ਗੱਲ ਹੋਵੇਗੀ।

ਫਿਲਹਾਲ ਲੌਂਗੀ ਦੇ ਕੰਮ ਤੋਂ ਹਰ ਕੋਈ ਪ੍ਰਭਾਵਿਤ ਹੈ। ਅੱਜ ਉਨ੍ਹਾਂ ਦਾ ਨਾਮ ਦੇਸ਼ ਦੇ ਕੋਨੇ-ਕੋਨੇ 'ਚ ਲਿਆ ਜਾ ਰਿਹਾ ਹੈ। ਹਰ ਕੋਈ ਉਨ੍ਹਾਂ ਦੇ ਜਜ਼ਬੇ ਨੂੰ ਸਲਾਮ ਕਰ ਰਿਹਾ ਹੈ। ਜਿਨ੍ਹਾਂ ਨੇ 30 ਸਾਲ 'ਚ ਨਹਿਰ ਦਾ ਨਿਰਮਾਣ ਕੀਤਾ ਅਤੇ ਹਜ਼ਾਰਾਂ ਲੋਕਾਂ ਦੀਆਂ ਮੁਸ਼ਕਲਾਂ ਨੂੰ ਹੱਲ ਕਰ ਦਿੱਤਾ।
 


Inder Prajapati

Content Editor

Related News