ਪੰਜਾਬ ਕੇਸਰੀ ਗਰੁੱਪ ''ਤੇ ਕਾਰਵਾਈ ਦਾ ਭਾਜਪਾ ਸਣੇ ਪੂਰਾ ਪੰਜਾਬ ਵਿਰੋਧ ਕਰੇਗਾ : ਸੁਨੀਲ ਜਾਖੜ (ਵੀਡੀਓ)

Friday, Jan 16, 2026 - 11:55 AM (IST)

ਪੰਜਾਬ ਕੇਸਰੀ ਗਰੁੱਪ ''ਤੇ ਕਾਰਵਾਈ ਦਾ ਭਾਜਪਾ ਸਣੇ ਪੂਰਾ ਪੰਜਾਬ ਵਿਰੋਧ ਕਰੇਗਾ : ਸੁਨੀਲ ਜਾਖੜ (ਵੀਡੀਓ)

ਚੰਡੀਗੜ੍ਹ : ਭਾਰਤੀ ਜਨਤਾ ਪਾਰਟੀ ਦੇ ਪੰਜਾਬ ਪ੍ਰਧਾਨ ਸੁਨੀਲ ਜਾਖੜ ਵਲੋਂ ਪੰਜਾਬ ਕੇਸਰੀ ਗਰੁੱਪ ਖ਼ਿਲਾਫ਼ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਵਲੋਂ ਕੀਤੀ ਜਾ ਰਹੀ ਕਾਰਵਾਈ ਦੀ ਸਖ਼ਤ ਸ਼ਬਦਾਂ 'ਚ ਨਿੰਦਾ ਕੀਤੀ ਗਈ ਹੈ। ਉਨ੍ਹਾਂ ਨੇ ਇਸ ਬਾਰੇ ਬਿਆਨ ਦਿੰਦਿਆਂ ਕਿਹਾ-'ਵਿਨਾਸ਼ ਕਾਲੇ ਵਿਪਰੀਤ ਬੁੱਧੀ', ਅਤੇ ਰੱਬ ਜਦੋਂ ਮਾਰਦਾ ਹੈ ਮੱਤ ਮਾਰਦਾ ਹੈ। ਸੁਨੀਲ ਜਾਖੜ ਨੇ ਕਿਹਾ ਕਿ ਪੰਜਾਬ ਦੀ ਤਾਂ ਨੀਂਹ ਹੀ ਧੱਕੇ ਅਤੇ ਜ਼ਬਰ ਦੇ ਖ਼ਿਲਾਫ਼ ਰੱਖੀ ਗਈ ਹੈ ਅਤੇ ਆਪ ਪੰਜਾਬ 'ਚ ਆ ਕੇ ਅਜਿਹੀ ਧੱਕੇ ਵਾਲੀ ਸਿਆਸਤ ਕਰ ਰਹੀ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਹੱਡ ਚੀਰਵੀਂ ਠੰਡ ਵਿਚਾਲੇ ਮੌਸਮ ਵਿਭਾਗ ਦੀ ਨਵੀਂ ਭਵਿੱਖਬਾਣੀ, ਇਨ੍ਹਾਂ ਤਾਰੀਖ਼ਾਂ ਨੂੰ ਪਵੇਗਾ ਮੀਂਹ

ਉਨ੍ਹਾਂ ਕਿਹਾ ਕਿ ਪੰਜਾਬ ਕੇਸਰੀ ਗਰੁੱਪ 'ਤੇ ਹਮਲਾ ਜਿੱਥੇ ਲੋਕਤੰਤਰ ਦਾ ਘਾਣ ਹੈ, ਉੱਥੇ ਪੰਜਾਬ ਸਰਕਾਰ ਦੀ ਸੂਝ-ਬੂਝ ਦਾ ਦੀਵਾਲਾ ਵੀ ਇਹਦੇ ਨਾਲ ਪ੍ਰਗਟ ਹੁੰਦਾ ਹੈ। ਪੰਜਾਬ ਕੇਸਰੀ ਇਕ ਭਰੋਸੇਯੋਗ ਅਖ਼ਬਾਰ ਹੈ, ਜਿਸ ਨੂੰ ਇਨ੍ਹਾਂ ਨੇ ਹੱਥ ਪਾਇਆ ਹੈ। ਉਨ੍ਹਾਂ ਕਿਹਾ ਕਿ ਆਪ ਦੀ ਇਸ ਕਾਰਵਾਈ ਖ਼ਿਲਾਫ਼ ਪੂਰਾ ਪੰਜਾਬ ਵਿਰੋਧ ਕਰੇਗਾ ਅਤੇ ਇਕੱਲੀ ਭਾਜਪਾ ਹੀ ਨਹੀਂ, ਸਾਰੀਆਂ ਪਾਰਟੀਆਂ ਇਸ ਦੇ ਵਿਰੋਧ 'ਚ ਉਤਰਨਗੀਆਂ।

ਇਹ ਵੀ ਪੜ੍ਹੋ : ਪੰਜਾਬ ਕੇਸਰੀ ਗਰੁੱਪ ਨੂੰ ਨਿਸ਼ਾਨਾ ਬਣਾਉਣਾ ਮੀਡੀਆ ਦੀ ਆਜ਼ਾਦੀ 'ਤੇ ਹਮਲਾ : ਚੰਦੂਮਾਜਰਾ

ਉਨ੍ਹਾਂ ਕਿਹਾ ਕਿ ਅਸੀਂ ਰਾਜਪਾਲ ਕੋਲ ਵੀ ਇਹ ਮੁੱਦਾ ਲੈ ਕੇ ਜਾਵਾਂਗੇ। ਪਹਿਲਾਂ ਇਨ੍ਹਾਂ ਨੇ ਪੱਤਰਕਾਰਾਂ 'ਤੇ ਪਰਚੇ ਦਰਜ ਕੀਤੇ ਅਤੇ ਫਿਰ ਅਖ਼ਬਾਰਾਂ ਵਾਲਿਆਂ 'ਤੇ ਕੀਤੇ ਅਤੇ ਹੁਣ ਇਹ ਇੱਧਰ ਵਾਲੇ ਪਾਸੇ ਤੁਰ ਪਏ ਹਨ। ਸੁਨੀਲ ਜਾਖੜ ਨੇ ਵੱਡੀ ਗੱਲ ਆਖੀ ਕਿ ਆਮ ਆਦਮੀ ਪਾਰਟੀ ਆਪਣੀ ਸਿਆਸੀ ਕਬਰ ਖ਼ੁਦ ਖੋਦ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


 


author

Babita

Content Editor

Related News