ਬਜ਼ੁਰਗ ਬੋਲਦੈ ਫ਼ਰਾਟੇਦਾਰ ਅੰਗਰੇਜ਼ੀ ਪਰ ਮੁਸੀਬਤ ਦਾ ਮਾਰਿਆ ਪਹੁੰਚਿਆ SP ਦਫ਼ਤਰ

Thursday, Dec 05, 2024 - 03:24 PM (IST)

ਬਜ਼ੁਰਗ ਬੋਲਦੈ ਫ਼ਰਾਟੇਦਾਰ ਅੰਗਰੇਜ਼ੀ ਪਰ ਮੁਸੀਬਤ ਦਾ ਮਾਰਿਆ ਪਹੁੰਚਿਆ SP ਦਫ਼ਤਰ

ਸਹਰਸਾ- 80 ਸਾਲ ਦਾ ਬਜ਼ੁਰਗ ਫ਼ਰਾਟੇਦਾਰ ਅੰਗਰੇਜ਼ੀ ਬੋਲਦਾ ਹੈ ਅਤੇ ਉਸ ਦੀ ਅੰਗਰੇਜ਼ੀ ਅੱਗੇ ਚੰਗੇ-ਚੰਗੇ ਵੀ ਚਿੱਤ ਹੋ ਜਾਂਦੇ ਹਨ।ਮੁਰਤੁਜਾ ਖਾਨ1995 ਵਿਚ ਗਰੈਜੂਏਸ਼ਨ ਕਰਨ ਚੁੱਕਿਆ ਹੈ, ਉਹ ਵੀ ਇੰਗਲਿਸ਼ ਆਨਰਜ਼ ਤੋਂ। ਹੁਣ ਇਨ੍ਹਾਂ ਦੀ ਉਮਰ 80 ਸਾਲ ਹੈ ਅਤੇ 60 ਸਾਲਾਂ ਤੋਂ ਖੇਤੀ ਕਰ ਰਹੇ ਹਨ। ਅੰਗਰੇਜ਼ੀ ਬੋਲਣ ਦਾ ਅੰਦਾਜ਼ ਅਜਿਹਾ ਹੈ ਕਿ ਚੰਗੇ-ਚੰਗੇ ਚਿੱਤ ਹੋ ਜਾਂਦੇ ਹਨ। ਫਰਾਟੇਦਾਰ ਅੰਗਰੇਜ਼ੀ ਸੁਣ ਆਲੇ-ਦੁਆਲੇ ਦੇ ਲੋਕ ਇਸ ਬਜ਼ੁਰਗ ਦੀਆਂ ਤਾਰੀਫਾਂ ਕਰਦੇ ਨਹੀਂ ਥੱਕਦੇ।

ਗੁਆਂਢੀਆਂ ਨੇ ਕੀਤਾ ਜ਼ਮੀਨ 'ਤੇ ਕਬਜ਼ਾ

ਇਕ ਹਿੰਦੀ ਚੈਨਲ ਮੁਤਾਬਕ ਖੇਤੀਬਾੜੀ ਕਰ ਰਹੇ ਇਸ ਬਜ਼ੁਰਗ ਕਿਸਾਨ ਨਾਲ ਅਚਾਨਕ ਕੁਝ ਅਜਿਹਾ ਹੋਇਆ ਕਿ ਉਹ ਹੁਣ ਐੱਸ. ਪੀ. ਦਫ਼ਤਰ ਦੇ ਗੇੜੇ ਮਾਰਦਾ ਥੱਕ ਗਿਆ ਹੈ। ਦਰਅਸਲ ਪੂਰਾ ਮਾਮਲਾ ਸਹਰਸਾ ਜ਼ਿਲ੍ਹੇ ਦੇ ਨੌਹੱਟਾ ਇਲਾਕੇ ਦਾ ਹੈ, ਜਿੱਥੇ ਨੌਹੱਟਾ ਥਾਣੇ ਦੇ ਠੀਕ ਸਾਹਮਣੇ ਮੁਰਤੁਜਾ ਖਾਨ ਦਾ ਘਰ ਹੈ। ਮੁਰਤੁਜਾ ਖਾਨ ਦਾ ਦੋਸ਼ ਹੈ ਕਿ ਗੁਆਂਢੀ ਮੁਹੰਮਦ ਮਕਸੂਦ ਆਲਮ, ਇਸ਼ਿਤਯਾਕ ਆਲਮ, ਅਸ਼ਫ਼ਾਕ ਆਲਮ ਅਤੇ ਮੰਸੂਰ ਆਲਮ ਖਾਂ ਵਲੋਂ ਇਨ੍ਹਾਂ 'ਤੇ ਝੂਠਾ ਮੁਕੱਦਮਾ ਦਰਜ ਕਰਵਾ ਦਿੱਤਾ ਗਿਆ ਹੈ। ਵਿਰੋਧੀ ਧਿਰ ਆਰਥਿਕ ਰੂਪ ਨਾਲ ਕਾਫੀ ਮਜ਼ਬੂਤ ਹੈ। ਉਨ੍ਹਾਂ ਵਲੋਂ ਮੇਰੀ ਜ਼ਮੀਨ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ ਅਤੇ ਫਰਜ਼ੀ ਤਰੀਕੇ ਨਾਲ ਜ਼ਮੀਨ ਆਪਣੇ ਨਾਂ ਕਰਵਾ ਲਈ। ਇੰਨਾ ਹੀ ਨਹੀਂ ਇਸ ਕੇਸ ਵਿਚ ਪੂਰੇ ਪਰਿਵਾਰ ਨੂੰ ਉਲਝਾ ਦਿੱਤਾ ਗਿਆ। ਨੌਹੱਟਾ ਥਾਣੇ ਵਿਚ ਫਰਜ਼ੀ ਮੁਕੱਦਮਾ ਦਰਜ ਕਰ ਕੇ ਇਸ ਬਜ਼ੁਰਗ ਕਿਸਾਨ ਦੇ ਪਰਿਵਾਰ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ।

5 ਧੀਆਂ ਦਾ ਪਿਓ ਹੈ ਬਜ਼ੁਰਗ

ਬਜ਼ੁਰਗ ਦਾ ਕਹਿਣਾ ਹੈ ਕਿ ਉਸ ਦੀਆਂ 5 ਧੀਆਂ ਹਨ ਅਤੇ ਇਕ ਵੀ ਪੁੱਤਰ ਨਾ ਹੋਣ ਕਰ ਕੇ ਗੁਆਂਢੀ ਮੇਰੀ ਜ਼ਮੀਨ 'ਤੇ ਕਬਜ਼ਾ ਕਰ ਕੇ ਬੈਠੇ ਹਨ। ਇਸ ਮਾਮਲੇ ਨੂੰ ਲੈ ਕੇ ਕਈ ਵਾਰ ਐੱਸ. ਪੀ. ਦਫ਼ਤਰ ਸਮੇਤ ਕਈ ਸੀਨੀਅਰ ਅਧਿਕਾਰੀਆਂ ਨੂੰ ਮਿਲ ਕੇ ਜਾਂਚ ਦੀ ਮੰਗ ਕੀਤੀ ਪਰ ਕੋਈ ਕਾਰਵਾਈ ਨਹੀਂ ਹੋਈ। ਮੁਤੁਰਜਾ ਦਾ ਕਹਿਣਾ ਹੈ ਕਿ ਪੂਰਾ ਪਰਿਵਾਰ ਬਿਖਰ ਗਿਆ ਹੈ। ਠੰਡ ਦੇ ਮੌਸਮ ਵਿਚ ਪਰਿਵਾਰ ਦੇ ਲੋਕ ਕਿਸ ਹਾਲਤ ਵਿਚ ਹਨ, ਕੁਝ ਪਤਾ ਨਹੀਂ ਹੈ।


author

Tanu

Content Editor

Related News