Sri Lanka ਨੇ ਵੀ ਤੇਲ ਸੰਕਟ ਅੱਗੇ ਟੇਕੇ ਗੋਡੇ, ਹੁਣ ਹਫ਼ਤੇ ''ਚ ਸਿਰਫ਼ 4 ਦਿਨ ਖੁੱਲ੍ਹਣਗੇ ਦਫ਼ਤਰ ਤੇ ਸਕੂਲ

Tuesday, Mar 17, 2026 - 09:50 AM (IST)

Sri Lanka ਨੇ ਵੀ ਤੇਲ ਸੰਕਟ ਅੱਗੇ ਟੇਕੇ ਗੋਡੇ, ਹੁਣ ਹਫ਼ਤੇ ''ਚ ਸਿਰਫ਼ 4 ਦਿਨ ਖੁੱਲ੍ਹਣਗੇ ਦਫ਼ਤਰ ਤੇ ਸਕੂਲ

ਕੋਲੰਬੋ : ਮੱਧ ਪੂਰਬ (ਮਿਡਲ ਈਸਟ) ਵਿੱਚ ਵਧਦੇ ਤਣਾਅ ਅਤੇ ਡੂੰਘੇ ਹੋ ਰਹੇ ਊਰਜਾ ਸੰਕਟ ਦੇ ਮੱਦੇਨਜ਼ਰ ਸ਼੍ਰੀਲੰਕਾ ਸਰਕਾਰ ਨੇ ਇੱਕ ਵੱਡਾ ਫੈਸਲਾ ਲਿਆ ਹੈ। ਦੇਸ਼ ਵਿੱਚ ਈਂਧਨ (ਤੇਲ) ਦੀ ਬੱਚਤ ਕਰਨ ਲਈ ਹੁਣ ਸਰਕਾਰੀ ਅਦਾਰਿਆਂ, ਸਕੂਲਾਂ ਅਤੇ ਯੂਨੀਵਰਸਿਟੀਆਂ ਵਿੱਚ ਹਫ਼ਤੇ ਵਿੱਚ ਸਿਰਫ਼ 4 ਦਿਨ ਹੀ ਕੰਮ ਹੋਵੇਗਾ। ਸ਼੍ਰੀਲੰਕਾ ਸਰਕਾਰ ਨੇ ਸੋਮਵਾਰ, 16 ਮਾਰਚ ਨੂੰ ਦੇਸ਼ ਵਿੱਚ ਚਾਰ ਦਿਨਾਂ ਦਾ ਕਾਰਜ ਹਫ਼ਤਾ (4-day working week) ਲਾਗੂ ਕਰਨ ਦਾ ਐਲਾਨ ਕੀਤਾ ਹੈ। ਇਸ ਨਵੇਂ ਫੈਸਲੇ ਅਨੁਸਾਰ ਹੁਣ ਹਰ ਬੁੱਧਵਾਰ ਨੂੰ ਸਰਕਾਰੀ ਦਫ਼ਤਰਾਂ, ਸਕੂਲਾਂ ਅਤੇ ਯੂਨੀਵਰਸਿਟੀਆਂ ਵਿੱਚ ਛੁੱਟੀ ਰਹੇਗੀ। ਜ਼ਰੂਰੀ ਸੇਵਾਵਾਂ ਦੇ ਕਮਿਸ਼ਨਰ ਜਨਰਲ ਨੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਤੇਲ ਦੀ ਖਪਤ ਨੂੰ ਘਟਾਉਣ ਅਤੇ ਸੀਮਤ ਭੰਡਾਰ ਨੂੰ ਲੰਬੇ ਸਮੇਂ ਤੱਕ ਚਲਾਉਣ ਲਈ ਇਹ ਸਖ਼ਤ ਕਦਮ ਚੁੱਕਣਾ ਜ਼ਰੂਰੀ ਹੋ ਗਿਆ ਸੀ।

PunjabKesari

ਜ਼ਰੂਰੀ ਸੇਵਾਵਾਂ 'ਤੇ ਨਹੀਂ ਪਵੇਗਾ ਅਸਰ 

ਹਾਲਾਂਕਿ ਕੰਮ ਦੇ ਦਿਨ ਘਟਾ ਦਿੱਤੇ ਗਏ ਹਨ, ਪਰ ਸਿਹਤ, ਬੰਦਰਗਾਹ, ਪਾਣੀ ਦੀ ਸਪਲਾਈ ਅਤੇ ਕਸਟਮ ਵਰਗੇ ਮਹੱਤਵਪੂਰਨ ਵਿਭਾਗਾਂ ਵਿੱਚ ਕੰਮ ਪਹਿਲਾਂ ਵਾਂਗ ਜਾਰੀ ਰਹੇਗਾ। ਸਰਕਾਰ ਨੇ ਨਿੱਜੀ ਖੇਤਰ (ਪ੍ਰਾਈਵੇਟ ਸੈਕਟਰ) ਨੂੰ ਵੀ ਅਪੀਲ ਕੀਤੀ ਹੈ ਕਿ ਉਹ ਵੀ ਊਰਜਾ ਸੰਕਟ ਦੇ ਪ੍ਰਭਾਵ ਨੂੰ ਘਟਾਉਣ ਲਈ ਆਪਣੇ ਕਰਮਚਾਰੀਆਂ ਦੇ ਕਾਰਜ ਦਿਨ ਘਟਾਉਣ ਦੇ ਬਦਲ 'ਤੇ ਵਿਚਾਰ ਕਰਨ।

ਇਹ ਵੀ ਪੜ੍ਹੋ : ਪਾਕਿਸਤਾਨ ਦੀ ਅਫ਼ਗਾਨਿਸਤਾਨ 'ਤੇ ਵੱਡੀ AIRSTRIKE: ਬੰਬਾਰੀ ਨਾਲ ਕੰਬਿਆ ਕਾਬੁਲ, 400 ਲੋਕਾਂ ਦੀ ਮੌਤ

QR ਕੋਡ ਰਾਹੀਂ ਮਿਲੇਗਾ ਤੇਲ 

ਤੇਲ ਦੀ ਵੰਡ ਨੂੰ ਸੁਚਾਰੂ ਬਣਾਉਣ ਅਤੇ ਕਾਲਾਬਾਜ਼ਾਰੀ ਰੋਕਣ ਲਈ ਸਰਕਾਰ ਨੇ ਕਿਊ ਆਰ ਕੋਡ (QR Code) ਅਧਾਰਤ ਡਿਜੀਟਲ ਰਾਸ਼ਨਿੰਗ ਪ੍ਰਣਾਲੀ ਸ਼ੁਰੂ ਕੀਤੀ ਹੈ। ਇਸ ਪ੍ਰਣਾਲੀ ਤਹਿਤ ਵਾਹਨਾਂ ਦੀ ਕਿਸਮ ਦੇ ਅਧਾਰ 'ਤੇ ਹਫ਼ਤਾਵਾਰੀ ਕੋਟਾ ਤੈਅ ਕੀਤਾ ਜਾਵੇਗਾ, ਜਿਸ ਨੂੰ ਡਿਜੀਟਲ ਤੌਰ 'ਤੇ ਟ੍ਰੈਕ ਕੀਤਾ ਜਾਵੇਗਾ। ਅਧਿਕਾਰੀਆਂ ਨੂੰ ਉਮੀਦ ਹੈ ਕਿ ਬੁੱਧਵਾਰ ਦੀ ਛੁੱਟੀ ਨਾਲ ਆਵਾਜਾਈ ਵਿੱਚ ਵਰਤੇ ਜਾਣ ਵਾਲੇ ਤੇਲ ਦੀ ਵੱਡੀ ਬੱਚਤ ਹੋਵੇਗੀ। ਸ੍ਰੀਲੰਕਾ ਤੋਂ ਪਹਿਲਾਂ ਗੁਆਂਢੀ ਦੇਸ਼ ਪਾਕਿਸਤਾਨ ਵੀ ਇਸੇ ਤਰ੍ਹਾਂ ਦੇ ਤੇਲ ਸੰਕਟ ਦਾ ਸਾਹਮਣਾ ਕਰ ਚੁੱਕਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News