ਵਿਰੋਧੀ ਧਿਰ ਦੇ ਝੂਠ ਨੇ CAA ਸਬੰਧੀ ਦੇਸ਼ ’ਚ ਫੈਲਾਈ ਬਦਅਮਨੀ: ਸ਼ਾਹ

Saturday, Jan 11, 2020 - 06:55 PM (IST)

ਵਿਰੋਧੀ ਧਿਰ ਦੇ ਝੂਠ ਨੇ CAA ਸਬੰਧੀ ਦੇਸ਼ ’ਚ ਫੈਲਾਈ ਬਦਅਮਨੀ: ਸ਼ਾਹ

ਗਾਂਧੀਨਗਰ-ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦੋਸ਼ ਲਾਇਆ ਕਿ ਵਿਰੋਧੀ ਧਿਰ ਦੇ ਝੂਠ ਨੇ ਸੀ. ਏ. ਏ. ਸਬੰਧੀ ਸਾਰੇ ਦੇਸ਼ ’ਚ ਬਦਅਮਨੀ ਫੈਲਾਈ ਹੋਈ ਹੈ। ਅੱਜ ਭਾਵ ਸ਼ਨੀਵਾਰ ਇਥੇ ਗੁਜਰਾਤ ਪੁਲਸ ਦੀਆਂ ਵੱਖ-ਵੱਖ ਯੋਜਨਾਵਾਂ ਦੇ ਉਦਘਾਟਨ ਲਈ ਆਯੋਜਿਤ ਸਮਾਰੋਹ ’ਚ ਬੋਲਦਿਆਂ ਸ਼ਾਹ ਨੇ ਕਿਹਾ ਕਿ ਇਸ ਨਵੇਂ ਕਾਨੂੰਨ ਦਾ ਨਿਸ਼ਾਨਾ 3 ਗੁਆਂਢੀ ਦੇਸ਼ਾਂ ਦੀਆਂ ਸਰਕਾਰਾਂ ਵੱਲੋਂ ਸਤਾਏ ਗਏ ਲੋਕਾਂ ਨੂੰ ਨਾਗਰਿਕਤਾ ਦੇਣੀ ਹੈ। ਅਸੀਂ ਕਿਸੇ ਕੋਲੋਂ ਉਸ ਦੀ ਨਾਗਰਿਕਤਾ ਖੋਹ ਨਹੀਂ ਰਹੇ। ਵਿਰੋਧੀ ਪਾਰਟੀਆਂ ਇਸ ਸਬੰਧੀ ਝੂਠ ਬੋਲ ਕੇ ਦੇਸ਼ਵਾਸੀਆਂ ਨੂੰ ਗੁੰਮਰਾਹ ਕਰ ਰਹੀਆਂ ਹਨ।

ਕੇਂਦਰੀ ਗ੍ਰਹਿ ਮੰਤਰੀ ਨੇ ਭਾਜਪਾ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਘਰ-ਘਰ ਜਾ ਕੇ ਲੋਕਾਂ ਨੂੰ ਨਵੇਂ ਕਾਨੂੰਨ ਦੀਆਂ ਵਿਵਸਥਾਵਾਂ ਸਬੰਧੀ ਜਾਣਕਾਰੀ ਦੇਣ। ਵਿਰੋਧੀ ਧਿਰ ਕੋਲ ਕੋਈ ਮੁੱਦਾ ਨਹੀਂ ਹੈ, ਇਸ ਲਈ ਉਸ ਵੱਲੋਂ ਸੀ.ਏ.ਏ. ਸਬੰਧੀ ਝੂਠ ਫੈਲਾਇਆ ਜਾ ਰਿਹਾ ਹੈ, ਜਿਸ ਕਾਰਣ ਪੂਰੇ ਦੇਸ਼ ’ਚ ਅਰਾਜਕਤਾ ਵਾਲਾ ਮਾਹੌਲ ਬਣਿਆ ਹੋਇਆ ਹੈ।


author

Iqbalkaur

Content Editor

Related News