''ਇਤਿਹਾਸ ''ਚ ਸੁਨਹਿਰੀ ਅੱਖਰਾਂ ''ਚ ਲਿਖੇ ਜਾਣਗੇ ਪ੍ਰਧਾਨ ਮੰਤਰੀ ਵਜੋਂ ਨਰਿੰਦਰ ਮੋਦੀ ਦੇ 11 ਸਾਲ'' ; ਅਮਿਤ ਸ਼ਾਹ

Tuesday, May 27, 2025 - 12:59 PM (IST)

''ਇਤਿਹਾਸ ''ਚ ਸੁਨਹਿਰੀ ਅੱਖਰਾਂ ''ਚ ਲਿਖੇ ਜਾਣਗੇ ਪ੍ਰਧਾਨ ਮੰਤਰੀ ਵਜੋਂ ਨਰਿੰਦਰ ਮੋਦੀ ਦੇ 11 ਸਾਲ'' ; ਅਮਿਤ ਸ਼ਾਹ

ਮੁੰਬਈ- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮੰਗਲਵਾਰ ਨੂੰ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ 11 ਸਾਲ ਦਾ ਸ਼ਾਸਨ ਇਤਿਹਾਸ 'ਚ ਸੁਨਹਿਰੀ ਅੱਖਰਾਂ 'ਚ ਲਿਖਿਆ ਜਾਵੇਗਾ। ਮਾਧਵਬਾਗ ਲਕਸ਼ਮੀਨਾਰਾਇਣ ਮੰਦਰ ਦੀ 150ਵੀਂ ਵਰ੍ਹੇਗੰਢ 'ਤੇ ਗੁਜਰਾਤੀ 'ਚ ਬੋਲਦੇ ਹੋਏ ਅਮਿਤ ਸ਼ਾਹ ਨੇ ਕਿਹਾ ਕਿ ਜੋ ਲੋਕ 'ਇਕ ਚੁਟਕੀ ਸਿੰਦੂਰ' ਦਾ ਮਹੱਤਵ ਨਹੀਂ ਜਾਣਗੇ, ਉਨ੍ਹਾਂ ਨੂੰ 'ਆਪਰੇਸ਼ਨ ਸਿੰਦੂਰ' ਦੇ ਮਾਧਿਅਮ ਨਾਲ ਇਸ ਦੀ ਜਾਣਕਾਰੀ ਦਿੱਤੀ ਗਈ। ਉਨ੍ਹਾਂ ਕਿਹਾ,''ਮੋਦੀ ਨੇ ਪ੍ਰਧਾਨ ਮੰਤਰੀ ਵਜੋਂ 11 ਸਾਲ ਪੂਰੇ ਕਰ ਲਏ ਹਨ। ਗੁਜਰਾਤ ਦੇ ਪੁੱਤ ਦੇਸ਼ ਦੇ ਵਿਕਾਸ, ਆਰਥਿਕ ਵਿਕਾਸ ਅਤੇ ਰਾਸ਼ਟਰੀ ਸੁਰੱਖਿਆ ਲਈ ਵਚਨਬੱਧ ਹੈ। ਰਾਸ਼ਟਰੀ ਸੁਰੱਖਿਆ ਦੀ ਉਲੰਘਣਾ ਕਰਨ ਵਾਲਿਆਂ ਨੂੰ ਸਬਕ ਸਿਖਾਇਆ ਗਿਆ ਹੈ।''

ਇਹ ਵੀ ਪੜ੍ਹੋ : ਹੈਰਾਨੀਜਨਕ ! ਪਤਨੀ ਪੁਲਸ 'ਚ ਤਾਇਨਾਤ, ਪਤੀ ਨਿਕਲਿਆ ਲੁਟੇਰਾ

ਗ੍ਰਹਿ ਮੰਤਰੀ ਨੇ ਕਿਹਾ ਕਿ ਪੀ.ਐੱਮ. ਮੋਦੀ ਨੇ ਲੋਕਾਂ ਨੂੰ ਭਾਰਤੀ ਹੋਣ 'ਤੇ ਮਾਣ ਮਹਿਸੂਸ ਕਰਵਾਇਆ ਹੈ ਅਤੇ ਵਿਦੇਸ਼ਾਂ 'ਚ ਭਾਰਤੀ ਪਾਸਪੋਰਟ ਦਾ ਮਹੱਤਵ ਵਧਾਇਆ ਹੈ। ਸ਼ਾਹ ਨੇ ਕਿਹਾ ਕਿ ਇਹ ਮਜ਼ਬੂਤ ਰਾਜਨੀਤਕ ਇੱਛਾ ਸ਼ਕਤੀ ਕਾਰਨ ਹੀ ਸੀ ਕਿ ਮੋਦੀ ਦੇ ਕਾਰਜਕਾਲ 'ਚ ਅਯੁੱਧਿਆ 'ਚ ਰਾਮ ਮੰਦਰ ਅਤੇ ਕਾਸ਼ੀ ਵਿਸ਼ਵਨਾਥ ਕੋਰੀਡੋਰ ਦਾ ਨਿਰਮਾਣ ਹੋਇਆ। ਉਨ੍ਹਾਂ ਨੇ ਮੁੰਬਈ ਦੇ ਲਕਸ਼ਮੀਨਾਰਾਇਣ ਮੰਦਰ ਦੇ ਸੰਚਾਲਨ 'ਚ ਟਰੱਸਟੀਆਂ ਦੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ। ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਸੰਸਥਾ 'ਚ ਸਮਾਜ ਸੇਵਾ ਦੀ ਭਾਵਨਾ ਹੈ, ਜਿਸ ਨੇ ਇਸ ਨੂੰ ਸੰਸਕ੍ਰਿਤਕ, ਧਾਰਮਿਕ ਅਤੇ ਸਮਾਜਿਕ ਗਤੀਵਿਧੀਆਂ ਦਾ ਕੇਂਦਰ ਬਣਾ ਦਿੱਤਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News