6 ਛੱਕੇ, 11 ਚੌਕੇ... 19 ਸਾਲਾ ਬੱਲੇਬਾਜ਼ ਨੇ ਸੈਂਕੜਾ ਜੜ T20 ਵਿਸ਼ਵ ਕੱਪ 'ਚ ਰਚਿਆ ਇਤਿਹਾਸ

Tuesday, Feb 17, 2026 - 09:06 PM (IST)

6 ਛੱਕੇ, 11 ਚੌਕੇ... 19 ਸਾਲਾ ਬੱਲੇਬਾਜ਼ ਨੇ ਸੈਂਕੜਾ ਜੜ T20 ਵਿਸ਼ਵ ਕੱਪ 'ਚ ਰਚਿਆ ਇਤਿਹਾਸ

ਸਪੋਰਟਸ ਡੈਸਕ- ਟੀ-20 ਵਿਸ਼ਵ ਕੱਪ 2026 ਵਿੱਚ ਕੈਨੇਡਾ ਦੇ 19 ਸਾਲਾ ਬੱਲੇਬਾਜ਼ ਯੁਵਰਾਜ ਸਾਮਰਾ ਨੇ ਉਹ ਕਮਾਲ ਕਰ ਦਿੱਤਾ ਹੈ, ਜਿਸ ਦੀ ਗੂੰਜ ਪੂਰੀ ਦੁਨੀਆ ਵਿੱਚ ਸੁਣਾਈ ਦੇ ਰਹੀ ਹੈ। ਚੇਨਈ ਦੇ ਮੈਦਾਨ 'ਤੇ ਨਿਊਜ਼ੀਲੈਂਡ ਖਿਲਾਫ ਖੇਡਦਿਆਂ ਸਾਮਰਾ ਨੇ ਮਹਿਜ਼ 65 ਗੇਂਦਾਂ ਵਿੱਚ 110 ਦੌੜਾਂ ਦੀ ਤੂਫਾਨੀ ਪਾਰੀ ਖੇਡ ਕੇ ਇਤਿਹਾਸਕ ਰਿਕਾਰਡ ਆਪਣੇ ਨਾਂ ਕਰ ਲਿਆ ਹੈ।

ਸਾਮਰਾ ਨੇ ਆਪਣਾ ਅਰਧ ਸੈਂਕੜਾ 36 ਗੇਂਦਾਂ ਵਿੱਚ ਪੂਰਾ ਕੀਤਾ ਪਰ ਅਗਲੀਆਂ 22 ਗੇਂਦਾਂ ਵਿੱਚ 50 ਦੌੜਾਂ ਹੋਰ ਠੋਕ ਕੇ ਸਿਰਫ 58 ਗੇਂਦਾਂ ਵਿੱਚ ਸੈਂਕੜਾ ਪੂਰਾ ਕਰ ਲਿਆ। ਉਸ ਨੇ ਕਪਤਾਨ ਦਿਲਪ੍ਰੀਤ ਬਾਜਵਾ ਨਾਲ ਪਹਿਲੀ ਵਿਕਟ ਲਈ 116 ਦੌੜਾਂ ਦੀ ਸਾਂਝੇਦਾਰੀ ਕੀਤੀ। ਕੈਨੇਡਾ ਨੇ ਨਿਰਧਾਰਤ 20 ਓਵਰਾਂ ਵਿੱਚ 173/4 ਦਾ ਮਜ਼ਬੂਤ ਸਕੋਰ ਖੜ੍ਹਾ ਕੀਤਾ।

ਇਹ ਵੀ ਪੜ੍ਹੋ- T20 ਵਰਲਡ ਕੱਪ 'ਚੋਂ ਇੱਕੋ ਝਟਕੇ 'ਚ 3 ਟੀਮਾਂ ਬਾਹਰ, ਇਨ੍ਹਾਂ ਨੇ ਕੀਤਾ ਸੁਪਰ-8 'ਚ ਕੁਆਲੀਫਾਈ

ਹਾਲਾਂਕਿ ਟੀਮ ਨੂੰ ਨਹੀਂ ਮਿਲੀ ਜਿੱਤ ਯੁਵਰਾਜ ਦੇ ਇਤਿਹਾਸਕ ਸੈਂਕੜੇ ਦੇ ਬਾਵਜੂਦ ਕੈਨੇਡਾ ਦੀ ਟੀਮ ਇਹ ਮੈਚ ਜਿੱਤਣ ਵਿੱਚ ਨਾਕਾਮ ਰਹੀ। ਨਿਊਜ਼ੀਲੈਂਡ ਨੇ 174 ਦੌੜਾਂ ਦਾ ਟੀਚਾ ਮਹਿਜ਼ 15.1 ਓਵਰਾਂ ਵਿੱਚ 2 ਵਿਕਟਾਂ ਗੁਆ ਕੇ ਹਾਸਲ ਕਰ ਲਿਆ। 

ਇਸ ਸ਼ਾਨਦਾਰ ਪਾਰੀ ਦੇ ਨਾਲ ਹੀ ਯੁਵਰਾਜ ਸਾਮਰਾ ਟੀ-20 ਵਿਸ਼ਵ ਕੱਪ ਦੇ ਇਤਿਹਾਸ ਵਿੱਚ ਸੈਂਕੜਾ ਲਗਾਉਣ ਵਾਲਾ ਸਭ ਤੋਂ ਘੱਟ ਉਮਰ ਦਾ ਬੱਲੇਬਾਜ਼ ਬਣ ਗਿਆ ਹੈ। ਉਸ ਨੇ 19 ਸਾਲ 141 ਦਿਨ ਦੀ ਉਮਰ ਵਿੱਚ ਇਹ ਉਪਲਬਧੀ ਹਾਸਲ ਕਰਕੇ ਪਾਕਿਸਤਾਨ ਦੇ ਅਹਿਮਦ ਸ਼ਹਿਜ਼ਾਦ (22 ਸਾਲ 127 ਦਿਨ) ਦਾ ਰਿਕਾਰਡ ਤੋੜ ਦਿੱਤਾ ਹੈ। ਸਾਮਰਾ ਨੇ ਆਪਣੀ ਪਾਰੀ ਦੌਰਾਨ 11 ਚੌਕੇ ਅਤੇ 6 ਗਗਨਚੁੰਬੀ ਛੱਕੇ ਜੜੇ।

ਇਹ ਵੀ ਪੜ੍ਹੋ- T20 ਵਰਲਡ ਕੱਪ 'ਚ ਹੋਇਆ ਵੱਡਾ ਉਲਟਫੇਰ, ਬਿਨਾਂ ਮੈਚ ਖੇਡੇ ਸੁਪਰ-8 'ਚ ਪੁੱਜੀ ਜ਼ਿੰਬਾਬਵੇ!

ਦਿਲਚਸਪ ਗੱਲ ਇਹ ਹੈ ਕਿ ਯੁਵਰਾਜ ਸਾਮਰਾ ਦਾ ਨਾਂ ਭਾਰਤ ਦੇ ਦਿੱਗਜ ਆਲਰਾਊਂਡਰ ਯੁਵਰਾਜ ਸਿੰਘ ਦੇ ਨਾਂ 'ਤੇ ਰੱਖਿਆ ਗਿਆ ਹੈ। ਉਸ ਦੇ ਪਿਤਾ ਬਲਜੀਤ ਸਾਮਰਾ ਯੁਵਰਾਜ ਸਿੰਘ ਦੇ ਬਹੁਤ ਵੱਡੇ ਪ੍ਰਸ਼ੰਸਕ ਹਨ। ਯੁਵਰਾਜ ਸਾਮਰਾ ਹੁਣ ਤੱਕ ਯੁਵਰਾਜ ਸਿੰਘ ਨੂੰ ਦੋ ਵਾਰ ਮਿਲ ਵੀ ਚੁੱਕਾ ਹੈ। ਉਸ ਦੇ ਪਿਤਾ ਦਾ ਸੁਪਨਾ ਹੈ ਕਿ ਉਨ੍ਹਾਂ ਦਾ ਬੇਟਾ ਆਈ.ਪੀ.ਐੱਲ. (IPL) ਖੇਡੇ, ਖਾਸ ਕਰਕੇ ਮੁੰਬਈ ਇੰਡੀਅਨਜ਼ ਦੀ ਟੀਮ ਲਈ।

ਯੁਵਰਾਜ ਨੂੰ ਇਸ ਮੁਕਾਮ ਤੱਕ ਪਹੁੰਚਾਉਣ ਲਈ ਉਸ ਦੇ ਪਰਿਵਾਰ ਨੇ ਵੱਡਾ ਤਿਆਗ ਕੀਤਾ ਹੈ। ਉਸ ਦੀ ਮਾਂ ਨੇ ਆਪਣੀ ਨੌਕਰੀ ਛੱਡ ਦਿੱਤੀ ਤਾਂ ਜੋ ਉਹ ਬੇਟੇ ਦੇ ਨਾਲ ਰਹਿ ਸਕੇ। ਸਾਮਰਾ ਨੇ 11ਵੀਂ-12ਵੀਂ ਦੀ ਪੜ੍ਹਾਈ ਵੀ ਹੋਮ-ਸਕੂਲਿੰਗ ਰਾਹੀਂ ਪੂਰੀ ਕੀਤੀ ਤਾਂ ਜੋ ਉਹ ਆਪਣੀ ਖੇਡ 'ਤੇ ਧਿਆਨ ਦੇ ਸਕੇ।

ਇਹ ਵੀ ਪੜ੍ਹੋ- TEAM INDIA ਨਾਲ ਹੋਇਆ ਵੱਡਾ ਉਲਟਫੇਰ, UAE ਹੱਥੋਂ ਹਾਰੀ T20 ਮੈਚ


author

Rakesh

Content Editor

Related News