ਦਿੱਲੀ : ਮਜ਼ਦੂਰਾਂ ਦੇ ਖਾਤਿਆ 'ਚ ਜਲਦ ਆਉਣਗੇ 10-10 ਹਜ਼ਾਰ, ਅੱਧੇ ਕਾਮੇ ਕਰਨਗੇ ਵਰਕ ਫਰਾਮ ਹੋਮ

Wednesday, Dec 17, 2025 - 11:58 AM (IST)

ਦਿੱਲੀ : ਮਜ਼ਦੂਰਾਂ ਦੇ ਖਾਤਿਆ 'ਚ ਜਲਦ ਆਉਣਗੇ 10-10 ਹਜ਼ਾਰ, ਅੱਧੇ ਕਾਮੇ ਕਰਨਗੇ ਵਰਕ ਫਰਾਮ ਹੋਮ

ਨਵੀਂ ਦਿੱਲੀ- ਦਿੱਲੀ 'ਚ ਵਧਦੇ ਖ਼ਤਰਨਾਕ ਹਵਾ ਪ੍ਰਦੂਸ਼ਣ ਨੂੰ ਦੇਖਦੇ ਹੋਏ ਭਾਜਪਾ ਸਰਕਾਰ ਨੇ ਵੱਡਾ ਫੈਸਲਾ ਲਿਆ ਹੈ। ਬੁੱਧਵਾਰ ਨੂੰ ਸਰਕਾਰ ਨੇ ਸਾਰੇ ਸਰਕਾਰੀ ਅਤੇ ਨਿੱਜੀ ਦਫ਼ਤਰਾਂ 'ਚ 50 ਫੀਸਦੀ ਵਰਕ ਫਰੌਮ ਹੋਮ ਲਾਗੂ ਕਰ ਦਿੱਤਾ ਹੈ। ਇਸ ਤਹਿਤ ਹੁਣ ਹਰ ਦਫ਼ਤਰ 'ਚ ਸਿਰਫ਼ ਅੱਧੇ ਕਰਮਚਾਰੀ ਹੀ ਹਾਜ਼ਰ ਹੋਣਗੇ, ਜਦਕਿ ਬਾਕੀ ਅੱਧੇ ਘਰੋਂ ਕੰਮ ਕਰਨਗੇ। ਇਹ ਨਿਯਮ ਵੀਰਵਾਰ ਤੋਂ ਲਾਗੂ ਹੋਣਗੇ। ਦਿੱਲੀ ਸਰਕਾਰ ਦੇ ਮੰਤਰੀ ਕਪਿਲ ਮਿਸ਼ਰਾ ਨੇ ਪ੍ਰੈੱਸ ਕਾਨਫਰੰਸ ਵਿੱਚ ਦੱਸਿਆ ਕਿ ਹੈਲਥਕੇਅਰ, ਫਾਇਰ ਸਰਵਿਸ, ਜੇਲ੍ਹ ਪ੍ਰਸ਼ਾਸਨ, ਪਬਲਿਕ ਟਰਾਂਸਪੋਰਟ ਅਤੇ ਡਿਜਾਸਟਰ ਮੈਨੇਜਮੈਂਟ ਵਰਗੀਆਂ ਜ਼ਰੂਰੀ ਸੇਵਾਵਾਂ ਨੂੰ ਇਸ ਨਿਯਮ ਤੋਂ ਛੂਟ ਦਿੱਤੀ ਗਈ ਹੈ।

GRAP-III ਕਾਰਨ ਨਿਰਮਾਣ ਕੰਮ ਬੰਦ, ਮਜ਼ਦੂਰਾਂ ਲਈ ਰਾਹਤ

ਕਪਿਲ ਮਿਸ਼ਰਾ ਨੇ ਕਿਹਾ ਕਿ ਪ੍ਰਦੂਸ਼ਣ ਦੇ ਮੱਦੇਨਜ਼ਰ GRAP-III ਲਾਗੂ ਹੋਣ ਕਾਰਨ ਦਿੱਲੀ 'ਚ ਨਿਰਮਾਣ ਕੰਮ ਪੂਰੀ ਤਰ੍ਹਾਂ ਬੰਦ ਹੈ, ਜਿਸ ਨਾਲ ਦਿਹਾੜੀ ਮਜ਼ਦੂਰ ਸਭ ਤੋਂ ਵੱਧ ਪ੍ਰਭਾਵਿਤ ਹੋਏ ਹਨ। ਇਸ ਨੂੰ ਧਿਆਨ 'ਚ ਰੱਖਦੇ ਹੋਏ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਸਾਰੇ ਰਜਿਸਟਰਡ ਅਤੇ ਵੇਰੀਫਾਇਡ ਨਿਰਮਾਣ ਮਜ਼ਦੂਰਾਂ ਦੇ ਖਾਤਿਆਂ 'ਚ 10,000 ਰੁਪਏ ਮੁਆਵਜ਼ੇ ਵਜੋਂ ਟਰਾਂਸਫਰ ਕੀਤੇ ਜਾਣਗੇ।

ਦਿੱਲੀ ਦੀ ਹਵਾ ‘ਬਹੁਤ ਖਰਾਬ’, ਦੁਨੀਆ ਦਾ ਤੀਜਾ ਸਭ ਤੋਂ ਪ੍ਰਦੂਸ਼ਿਤ ਸ਼ਹਿਰ

ਬੁੱਧਵਾਰ ਸਵੇਰੇ ਦਿੱਲੀ ਦੀ ਹਵਾ ਦੀ ਗੁਣਵੱਤਾ 'ਚ ਹਲਕਾ ਸੁਧਾਰ ਦੇਖਿਆ ਗਿਆ। AQI 328 ਦਰਜ ਹੋਇਆ, ਜੋ ਇਕ ਦਿਨ ਪਹਿਲਾਂ 377 ਸੀ। ਇਸ ਦੇ ਬਾਵਜੂਦ ਹਵਾ 'ਬਹੁਤ ਖਰਾਬ' ਸ਼੍ਰੇਣੀ 'ਚ ਰਹੀ ਅਤੇ ਸ਼ਹਿਰ 'ਚ ਸਮੌਗ ਛਾਇਆ ਰਿਹਾ। ਸਵੇਰੇ 9 ਵਜੇ ਦੇ ਅੰਕੜਿਆਂ ਮੁਤਾਬਕ 40 'ਚੋਂ 30 ਏਅਰ ਕਵਾਲਟੀ ਮੋਨੀਟਰਿੰਗ ਸਟੇਸ਼ਨਾਂ 'ਤੇ ਹਵਾ 'ਬਹੁਤ ਖਰਾਬ' ਰਹੀ। ਬਵਾਨਾ ਇਲਾਕੇ 'ਚ ਸਭ ਤੋਂ ਵੱਧ AQI 376 ਦਰਜ ਕੀਤਾ ਗਿਆ। ਧੁੰਦ ਅਤੇ ਸਮੌਗ ਕਾਰਨ ਕਈ ਇਲਾਕਿਆਂ 'ਚ ਵਿਜ਼ੀਬਿਲਟੀ ਵੀ ਘੱਟ ਰਹੀ। ਮੰਗਲਵਾਰ ਨੂੰ ਦਿੱਲੀ ਦਾ AQI 378 ਸੀ। 


author

DIsha

Content Editor

Related News