2026 ''ਚ ਨਹੀਂ ਹੋਵੇਗੀ ਕੋਈ Confusion ! ਇਕੋ ਦਿਨ ਮਨਾਏ ਜਾਣਗੇ ਸਾਰੇ ਤਿਉਹਾਰ, ਦੇਖ ਲਓ ਪੂਰੀ ਲਿਸਟ
Wednesday, Dec 17, 2025 - 04:24 PM (IST)
ਨਵੀਂ ਦਿੱਲੀ- ਬੀਤੇ ਕੁਝ ਸਮੇਂ ਦੌਰਾਨ ਦੇਸ਼ ਦੇ ਵੱਖ-ਵੱਖ ਤਿਉਹਾਰਾਂ ਦੇ ਦਿਨ ਤੇ ਸਮੇਂ ਨੂੰ ਲੈ ਕੇ ਕਈ ਤਰ੍ਹਾਂ ਦੇ ਮਤਭੇਦ ਸਾਹਮਣੇ ਆਉਂਦੇ ਰਹੇ ਹਨ, ਜਿਸ ਕਾਰਨ ਕਈ ਤਿਉਹਾਰ ਕਈ ਥਾਈਂ 2-2 ਦਿਨ ਵੀ ਮਨਾਏ ਗਏ ਹਨ। ਇਸ ਦੁਚਿੱਤੀ ਨੂੰ ਦੂਰ ਕਰਦਿਆਂ 'ਸਨਾਤਨ ਸੰਵਤ 2083 ਹਿੰਦੂ ਤਿਉਹਾਰ ਕੈਲੰਡਰ ਹਾਰਮਨੀ' ਤਿਆਰ ਕੀਤਾ ਗਿਆ ਹੈ, ਜਿਸ ਅਨੁਸਾਰ ਪੂਰੇ ਦੇਸ਼ 'ਚ ਸਾਰੇ ਮੁੱਖ ਤਿਉਹਾਰਾਂ ਲਈ ਦਿਨ ਨਿਸ਼ਚਿਤ ਕਰ ਦਿੱਤੇ ਗਏ ਹਨ ਤੇ ਇਹ ਤਿਉਹਾਰ ਪੂਰੇ ਭਾਰਤ 'ਚ ਇਸੇ ਦਿਨ ਮਨਾਏ ਜਾਣਗੇ। ਕੋਈ ਵੀ ਮੁੱਖ ਤਿਉਹਾਰ ਦੋ ਦਿਨ ਨਹੀਂ ਆ ਰਿਹਾ।
ਆਚਾਰਿਆ ਡਾ. ਮਹੇਂਦਰ ਸ਼ਰਮਾ ਮਹੇਸ਼ ਤੇ ਡਾ. ਦੇਵਾਂਸ਼ੂ ਸ਼ਰਮਾ (ਪਾਨੀਪਤ) ਵੱਲੋਂ ਤਿਆਰ ਕੀਤੇ ਗਏ ਇਸ ਕੈਲੰਡਰ ਮੁਤਾਬਕ ਸਾਲ 2026 ਵਿੱਚ ਕਈ ਵੱਡੇ ਤਿਉਹਾਰਾਂ ਦੀਆਂ ਮਿਤੀਆਂ ਹੇਠ ਲਿਖੇ ਅਨੁਸਾਰ ਨਿਰਧਾਰਿਤ ਕੀਤੀਆਂ ਗਈਆਂ ਹਨ, ਜੋ ਕਿ ਤਰੀਕਾਂ ਨੂੰ ਲੈ ਕੇ ਉਲਝਣ ਨੂੰ ਖਤਮ ਕਰਨਗੀਆਂ :
• ਸ਼੍ਰੀ ਦੁਰਗਾ ਅਸ਼ਟਮੀ ਅਤੇ ਸ਼੍ਰੀ ਰਾਮ ਨਵਮੀ ਦੋਵੇਂ 26 ਮਾਰਚ 2026
• ਸ਼੍ਰੀ ਭਗਵਾਨ ਪਰਸ਼ੂਰਾਮ ਜਯੰਤੀ 19 ਅਪ੍ਰੈਲ 2026
• ਨਿਰਜਲਾ ਇਕਾਦਸ਼ੀ ਵਰਤ 25 ਜੂਨ 2026
• ਗੁਰੂ ਪੂਰਨਿਮਾ 29 ਜੁਲਾਈ 2026
• ਰੱਖੜੀ (ਰਕਸ਼ਾਬੰਧਨ) ਦਾ ਤਿਉਹਾਰ 28 ਅਗਸਤ 2026
• ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ 4 ਸਤੰਬਰ 2026
• ਸ਼੍ਰੀ ਰਾਧਾ ਅਸ਼ਟਮੀ 19 ਸਤੰਬਰ 2026
• ਦੁਸਹਿਰਾ (ਵਿਜੇ ਦਸ਼ਮੀ) 20 ਅਕਤੂਬਰ 2026 ਨੂੰ ਹੋਵੇਗਾ, ਜਦੋਂ ਕਿ ਸਰਦ ਰੁੱਤ ਦੀ ਸ਼੍ਰੀ ਦੁਰਗਾ ਅਸ਼ਟਮੀ ਇਸ ਤੋਂ ਇੱਕ ਦਿਨ ਪਹਿਲਾਂ 19 ਅਕਤੂਬਰ 2026 ਨੂੰ ਮਨਾਈ ਜਾਵੇਗੀ।
• ਦੀਵਾਲੀ (ਦੀਪਾਵਲੀ) ਦਾ ਮਹਾਨ ਤਿਉਹਾਰ 8 ਨਵੰਬਰ 2026
• ਸ੍ਰੀ ਗੁਰੂ ਨਾਨਕ ਦੇਵ ਜਯੰਤੀ 24 ਨਵੰਬਰ 2026
ਕੈਲੰਡਰ ਅਨੁਸਾਰ, ਜੇਠ ਮਹੀਨੇ ਦਾ ਪੁਰਸ਼ੋਤਮ ਮਾਸ 15 ਮਈ ਤੋਂ ਸ਼ੁਰੂ ਹੋ ਕੇ 15 ਜੂਨ ਤੱਕ ਚੱਲੇਗਾ। ਸਾਵਣ ਸ਼ਿਵਰਾਤਰੀ 19 ਅਗਸਤ 2026 ਨੂੰ ਹੈ, ਜਦਕਿ ਭਗਵਾਨ ਵਾਲਮੀਕੀ ਜਯੰਤੀ 26 ਅਕਤੂਬਰ 2026 ਨੂੰ ਮਨਾਈ ਜਾਵੇਗੀ ਅਤੇ ਉੱਤਰੀ ਭਾਰਤ ਵਿੱਚ ਹਨੂੰਮਾਨ ਜਯੰਤੀ 7 ਨਵੰਬਰ 2026 ਨੂੰ ਮਨਾਈ ਜਾਵੇਗੀ।
