ਗੋਆ ’ਚ ਅਮਿਤ ਪਾਲੇਕਰ ਹੋਣਗੇ ‘ਆਪ’ ਦਾ CM ਉਮੀਦਵਾਰ, ਕੇਜਰੀਵਾਲ ਨੇ ਕੀਤਾ ਐਲਾਨ
Wednesday, Jan 19, 2022 - 03:55 PM (IST)
ਨਵੀਂ ਦਿੱਲੀ– ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਗਦ ਕੇਜਰੀਵਾਲ ਬੁੱਧਵਾਰ ਨੂੰ ਗੋਆ ’ਚ ਮੁੱਖ ਮੰਤਰੀ ਚਿਹਰੇ ਦਾ ਐਲਾਨ ਕੀਤਾ। ਉਨ੍ਹਾਂ ਐਲਾਨ ਕੀਤਾ ਕਿ ਇਸ ਵਾਰ ਗੋਆ ਵਿਧਾਨ ਸਭਾ ਚੋਣਾਂ ’ਚ ‘ਆਪ’ ਪਾਰਟੀ ਵਲੋਂ ਮੁੱਖ ਮੰਤਰੀ ਦੇ ਉਮੀਦਵਾਰ ਅਮਿਤ ਪਾਲੇਕਰ ਹੋਣਗੇ।
ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਅਮਿਤ ਪਾਲੇਕਰ ਪੇਸ਼ੇ ਤੋਂ ਵਕੀਲ ਹਨ ਅਤੇ ਭੰਡਾਰੀ ਭਾਈਚਾਰੇ ਤੋਂ ਆਉਂਦੇ ਹਨ। ਕੇਜਰੀਵਾਲ ਨੇ ਕਿਹਾ ਕਿ ਅਮਿਤ ਗੋਆ ਦੇ ਹਰ ਭਾਈਚਾਰੇ ਦੇ ਲੋਕਾਂ ਦੀ ਮਦਦ ਕਰਦੇ ਆਏ ਹਨ। ਉਨ੍ਹਾਂ ਸਭ ਤੋਂ ਜ਼ਿਆਦਾ ਮਦਦ ਕੋਰੋਨਾ ਦੌਰਾਨ ਕੀਤੀ ਹੈ। ਦਰਅਸਲ, ਕੋਰੋਨਾ ਦੀ ਦੂਜੀ ਲਹਿਰ ’ਚ ਜਦੋਂ ਗੋਆ ’ਚ ਆਕਸੀਜਨ ਦੀ ਘਾਟ ਕਾਰਨ ਕਈ ਲੋਕਾਂ ਦੀ ਮੌਤ ਹੋਈ ਉਦੋਂ ਅਮਿਤ ਪਾਲੇਕਰ ਨੇ ਹੀ ਬਾਂਬੇ ਹਾਈ ਕੋਰਟ ’ਚ ਪਟੀਸ਼ਨ ਦਾਇਰ ਕਰਕੇ ਕੋਰਟ ਨੂੰ ਦਖਲ ਦੇਣ ਦੀ ਮੰਗ ਕੀਤੀ ਸੀ। ਕੇਜਰੀਵਾਲ ਨੇ ਆਪਣੀ ਕਾਨਫਰੰਸ ’ਚ ਕਿਹਾ ਕਿ ਗੋਆ ’ਚ ਭੰਡਾਰੀ ਭਾਈਚਾਰੇ ਦੇ ਲੋਕਾਂ ਨੂੰ ਤਰੱਕੀ ਤੋਂ ਵਾਂਝਾ ਰੱਖਿਆ ਗਿਆ ਹੈ। ਇਸ ਸਮਾਜ ਦੇ ਲੋਕਾਂ ਨੇ ਖੂਨ-ਪਸੀਨੇ ਨਾਲ ਗੋਆ ਦੀ ਤਰੱਕੀ ’ਚ ਯੋਗਦਾਨ ਦਿੱਤਾ। ਹੁਣ ਤਕ ਗੋਆ ’ਚ ਇਕ ਬਹੁਤ ਵੱਡਾ ਸਮਾਜ ਦਾ ਹਿੱਸਾ ਹੈ ਭੰਡਾਰੀ ਸਮਾਜ, ਉਨ੍ਹਾਂ ਦੇ ਮਨ ’ਚ ਇੰਜਸਟਿਸ ਦੀ ਫਿਲਿੰਗ ਹੈ।
Amit Palekar will be AAP's chief ministerial candidate for the Goa Assembly polls pic.twitter.com/irvTdpLTeg
— ANI (@ANI) January 19, 2022
ਉਨ੍ਹਾਂ ਕਿਹਾ ਕਿ ਗੋਆ ਦੀ ਜਨਤਾ ਫਿਲਹਾਲ ਮੌਜੂਦਾ ਪਾਰਟੀਆਂ ਤੋਂ ਤੰਗ ਆ ਗਈ ਹੈ। ਗੋਆ ਦੇ ਲੋਕ ਬਲਾਅ ਮੰਗ ਰਹੇ ਹਨ। ਉਨ੍ਹਾਂ ਕੋਲ ਆਪਸ਼ਨ ਨਹੀਂ ਸਨ ਪਰ ਹੁਣ ਆਮ ਆਦਮੀ ਪਾਰਟੀ ਆ ਗਈ ਹੈ। ਉਨ੍ਹਾਂ ਕਿਹਾ, ‘ਮੈਨੂੰ ਪੂਰਾ ਵਿਸ਼ਵਾਸ ਹੈ ਕਿ ਜਨਤਾ ਅਮਿਤ ਪਾਲੇਕਰ ਨੂੰ ਸਪੋਰਟ ਕਰੇਗੀ ਅਤੇ ਆਮ ਆਦਮੀ ਪਾਰਟੀ ਨੂੰ ਇਕ ਮੌਕਾ ਜ਼ਰੂਰ ਦੇਵੇਗੀ।