ਚੰਦਰਯਾਨ-3 ਦੀ ਤਕਨਾਲੋਜੀ ਸਾਂਝੀ ਕਰਨਾ ਚਾਹੁੰਦੇ ਸਨ ਅਮਰੀਕੀ ਮਾਹਿਰ : ਇਸਰੋ ਮੁਖੀ

Monday, Oct 16, 2023 - 01:26 PM (IST)

ਚੰਦਰਯਾਨ-3 ਦੀ ਤਕਨਾਲੋਜੀ ਸਾਂਝੀ ਕਰਨਾ ਚਾਹੁੰਦੇ ਸਨ ਅਮਰੀਕੀ ਮਾਹਿਰ : ਇਸਰੋ ਮੁਖੀ

ਰਾਮੇਸ਼ਵਰਮ (ਭਾਸ਼ਾ)- ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੇ ਚੇਅਰਮੈਨ ਐੱਸ. ਸੋਮਨਾਥ ਨੇ ਐਤਵਾਰ ਨੂੰ ਕਿਹਾ ਕਿ ਅਮਰੀਕਾ ’ਚ ਗੁੰਝਲਦਾਰ ਰਾਕੇਟ ਮਿਸ਼ਨ ’ਚ ਸ਼ਾਮਲ ਮਾਹਿਰਾਂ ਨੇ ਜਦੋਂ ਚੰਦਰਯਾਨ-3 ਪੁਲਾੜ ਗੱਡੀ ਨੂੰ ਵਿਕਸਿਤ ਕਰਨ ਦੀਆਂ ਗਤੀਵਿਧੀਆਂ ਨੂੰ ਵੇਖਿਆ ਤਾਂ ਭਾਰਤ ਨੂੰ ਸੁਝਾਅ ਦਿੱਤਾ ਕਿ ਉਹ ਉਨ੍ਹਾਂ ਨਾਲ ਪੁਲਾੜ ਤਕਨਾਲੋਜੀ ਸਾਂਝੀ ਕਰਨ। ਇੱਥੇ ਆਯੋਜਿਤ ਇਕ ਪ੍ਰੋਗਰਾਮ ’ਚ ਬੋਲਦਿਆਂ ਉਨ੍ਹਾਂ ਕਿਹਾ ਕਿ ਸਮਾਂ ਬਦਲ ਗਿਆ ਹੈ ਅਤੇ ਭਾਰਤ ਬਿਹਤਰੀਨ ਯੰਤਰ ਤੇ ਰਾਕੇਟ ਬਣਾਉਣ ’ਚ ਸਮਰੱਥ ਹੈ, ਇਹੀ ਕਾਰਨ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੁਲਾੜ ਖੇਤਰ ਨੂੰ ਨਿੱਜੀ ਖੇਤਰ ਲਈ ਖੋਲ੍ਹਿਆ ਹੈ।

ਇਹ ਵੀ ਪੜ੍ਹੋ : ਕਤਲ ਦੇ 49 ਸਾਲ ਪੁਰਾਣੇ ਮਾਮਲੇ 'ਚ ਆਇਆ ਫ਼ੈਸਲਾ, 80 ਸਾਲਾ ਬਜ਼ੁਰਗ ਨੂੰ ਸੁਣਾਈ ਗਈ ਉਮਰ ਕੈਦ

ਸੋਮਨਾਥ ਐਤਵਾਰ ਨੂੰ ਮਰਹੂਮ ਸਾਬਕਾ ਰਾਸ਼ਟਰਪਤੀ ਡਾ. ਏ.ਪੀ.ਜੇ. ਅਬਦੁਲ ਕਲਾਮ ਆਜ਼ਾਦ ਦੇ 92ਵੇਂ ਜਨਮ ਦਿਨ ਮੌਕੇ ਡਾ. ਏ.ਪੀ.ਜੇ. ਅਬਦੁਲ ਕਲਾਮ ਫਾਊਂਡੇਸ਼ਨ ਵੱਲੋਂ ਕਰਵਾਏ ਇਕ ਪ੍ਰੋਗਰਾਮ ’ਚ ਵਿਦਿਆਰਥੀਆਂ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ,‘‘ਸਾਡਾ ਦੇਸ਼ ਬਹੁਤ ਸ਼ਕਤੀਸ਼ਾਲੀ ਰਾਸ਼ਟਰ ਹੈ। ਤੁਸੀਂ ਸਮਝ ਗਏ? ਸਾਡਾ ਦੇਸ਼ ਗਿਆਨ ਅਤੇ ਸਿਆਣਪ ਦੇ ਪੱਧਰ ਦੇ ਮਾਮਲੇ ’ਚ ਦੁਨੀਆ ਦੇ ਸਭ ਤੋਂ ਵਧੀਆ ਦੇਸ਼ਾਂ ਵਿਚੋਂ ਇਕ ਹੈ।’’

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News