20 ਸਾਲ ਬਾਅਦ ਅਮਰੀਕਾ ਤੋਂ ਮਿਲਿਆ ਅਗਵਾ ਹੋਇਆ ਪੁੱਤ, ਮਾਪਿਆਂ ਨੂੰ ਮਿਲ ਹੋਇਆ ਭਾਵੁਕ

09/11/2019 2:00:37 PM

ਚੇਨਈ— 20 ਸਾਲ ਪਹਿਲਾਂ ਚੇਨਈ ਦੇ ਨਾਗੇਸ਼ਵਰ ਰਾਵ ਅਤੇ ਸ਼ਿਵਗਾਮੀ ਦੇ 2 ਸਾਲ ਦੇ ਬੇਟੇ ਅਵਿਨਾਸ਼ ਨੂੰ ਇਕ ਆਟੋ ਰਿਕਸ਼ਾ ਵਾਲੇ ਨੇ ਅਗਵਾ ਕਰ ਕੇ ਉਸ ਨੂੰ ਮਲੇਸ਼ੀਅਨ ਸੋਸ਼ਲ ਸਰਵਿਸ ਨਾਮੀ ਸੰਸਥਾ ਨੂੰ ਵੇਚ ਦਿੱਤਾ। ਇਸ ਸੰਸਥਾ ਨੇ 1999 'ਚ ਚੇਨਈ ਦੇ 300 ਤੋਂ ਵਧ ਬੇਸਹਾਰਾ ਬੱਚਿਆਂ ਨੂੰ ਗੈਰ-ਕਾਨੂੰਨੀ ਰੂਪ ਨਾਲ ਬਾਹਰ ਦੇਸ਼ਾਂ 'ਚ ਭੇਜ ਦਿੱਤਾ ਸੀ। ਇਨ੍ਹਾਂ 'ਚੋਂ ਜ਼ਿਆਦਾਤਰ ਬੱਚਿਆਂ ਨੂੰ ਅਮਰੀਕਾ, ਆਸਟ੍ਰੇਲੀਆ ਅਤੇ ਨੀਦਰਲੈਂਡ ਭੇਜਿਆ ਗਿਆ।

PunjabKesariਡੀ.ਐੱਨ.ਏ. ਟੈਸਟ ਤੋਂ ਲੱਗਾ ਪਤਾ
ਇਨ੍ਹਾਂ 'ਚੋਂ ਅਮਰੀਕਾ ਦੇ ਇਕ ਜੋੜੇ ਨੇ ਅਵਿਨਾਸ਼ ਨੂੰ ਗੋਦ ਲੈ ਲਿਆ। ਦੂਜੇ ਪਾਸੇ ਮਾਮਲਾ ਜਾਂਚ ਲਈ ਸੀ.ਬੀ.ਆਈ. ਨੂੰ ਸੌਂਪਿਆ ਗਿਆ। ਸੀ.ਬੀ.ਆਈ. ਨੇ ਪਤਾ ਲਗਾਇਆ ਕਿ ਅਵਿਨਾਸ਼ ਨੂੰ ਅਮਰੀਕੀ ਜੋੜੇ ਨੇ ਗੋਦ ਲਿਆ ਹੈ। 2009 'ਚ ਅਵਿਨਾਸ਼ ਦਾ ਡੀ.ਐੱਨ.ਏ. ਟੈਸਟ ਕਰਵਾਇਆ ਗਿਆ। ਇਸ 'ਚ ਇਹ ਸਾਬਤ ਹੋ ਗਿਆ ਕਿ ਅਵਿਨਾਸ਼ ਪੇਂਟਰ ਨਾਗੇਸ਼ਵਰ ਰਾਵ ਦਾ ਹੀ ਬੇਟਾ ਹੈ ਪਰ ਇੱਥੇ ਇਕ ਹੋਰ ਰੁਕਾਵਟ ਆ ਗਈ। ਅਮਰੀਕੀ ਕਾਨੂੰਨ ਅਨੁਸਾਰ ਗੋਦ ਲੈਣ ਤੋਂ ਬਾਅਦ ਬੱਚੇ ਨੂੰ ਉਸ ਦੇ ਦਾਅਵੇਦਾਰ ਤੋਂ ਉਦੋਂ ਤੱਕ ਨਹੀਂ ਮਿਲਣ ਦਿੱਤਾ ਜਾਂਦਾ, ਜਦੋਂ ਤੱਕ ਕਿ ਬੱਚਾ ਬਾਲਗ ਨਾ ਹੋ ਜਾਵੇ। ਹੁਣ ਰਾਵ ਜੋੜੇ ਕੋਲ ਇੰਤਜ਼ਾਰ ਤੋਂ ਇਲਾਵਾ ਕੋਈ ਰਸਤਾ ਨਹੀਂ ਬਚਿਆ ਪਰ ਇਸ ਮਹੀਨੇ ਅਵਿਨਾਸ਼ 22 ਸਾਲ ਦਾ ਹੋਇਆ, ਉਹ ਮਾਂ ਨੂੰ ਮਿਲਣ ਆ ਗਿਆ।

ਮਾਪਿਆਂ ਨੂੰ ਮਿਲ ਭਾਵੁਕ ਹੋਇਆ ਅਵਿਨਾਸ਼
5 ਸਤੰਬਰ ਨੂੰ ਅਵਿਨਾਸ਼ ਜਦੋਂ ਮਾਂ ਨੂੰ ਸ਼ਿਵਗਾਮੀ ਅਤੇ ਪਿਤਾ ਨਾਗੇਸ਼ਵਰ ਰਾਵ ਨੂੰ ਮਿਲਿਆ ਤਾਂ ਭਾਵੁਕ ਹੋ ਗਿਆ। ਅਵਿਨਾਸ਼ ਨੂੰ ਮਾਂ ਦੀ ਤਮਿਲ ਭਾਸ਼ਾ ਸਮਝ ਨਹੀਂ ਆ ਰਹੀ ਸੀ ਅਤੇ ਮਾਂ ਨੂੰ ਅਵਿਨਾਸ਼ ਦੀ ਅੰਗਰੇਜ਼ੀ। ਫਿਰ ਵੀ ਦੋਵੇਂ ਖੁਸ਼ ਸਨ। ਮੋਹਨਵਦੀਵੇਲਨ ਨਾਮੀ ਸ਼ਖਸ ਨੇ ਮਾਂ-ਬੇਟੇ ਦਰਮਿਆਨ ਟਰਾਂਸਲੇਟਰ ਦੇ ਰੂਪ 'ਚ ਸਹਿਯੋਗਕੀਤਾ। ਸ਼ਿਵਗਾਮੀ ਅਤੇ ਨਾਗੇਸ਼ਵਰ ਰਾਵ ਦਾ ਕਹਿਣਾ ਸੀ ਕਿ ਖੁਸ਼ੀ ਵੰਡਣ ਨਾਲ ਵਧਦੀ ਹੈ ਅਤੇ ਅਸੀਂ ਚਾਹੁੰਦੇ ਹਾਂ ਕਿ ਸਾਡਾ ਬੇਟਾ ਹਮਸ਼ਾ ਖੁਸ਼ ਰਹੇ। ਫਿਰ ਭਾਵੇਂ ਉਹ ਅਮਰੀਕਾ 'ਚ ਰਹੇ ਜਾਂ ਭਾਰਤ 'ਚ।'' ਦੂਜੇ ਪਾਸੇ ਅਵਿਨਾਸ਼ ਨੇ ਕਿਹਾ,''ਮੈਂ ਬਹੁਤ ਕੁਝ ਕਰਨਾ ਚਾਹੁੰਦਾ ਹਾਂ ਪਰ ਫਿਲਹਾਲ ਮੈਂ ਵਾਪਸ ਜਾ ਰਿਹਾ ਹਾਂ। ਦੁਬਾਰਾ ਫਿਰ ਜ਼ਰੂਰ ਆਵਾਂਗਾ।''


DIsha

Content Editor

Related News