ਮੋਦੀ ਨੇ ਸੋਲਰ ਪਾਰਕ ਦਾ ਕੀਤਾ ਉਦਘਾਟਨ, ਗਾਂਧੀ ''ਤੇ ਜਾਰੀ ਕੀਤਾ ਡਾਕ ਟਿਕਟ
Wednesday, Sep 25, 2019 - 10:06 AM (IST)

ਵਾਸ਼ਿੰਗਟਨ/ਨਵੀਂ ਦਿੱਲੀ (ਬਿਊਰੋ)— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਸੰਯੁਕਤ ਰਾਸ਼ਟਰ ਦੇ ਹੈੱਡਕੁਆਰਟਰ ਵਿਚ 50 ਕਿਲੋਵਾਟ ਦੇ ਗਾਂਧੀ ਸੋਲਰ ਪਾਰਕ ਦਾ ਉਦਘਾਟਨ ਕੀਤਾ। ਨਿਊਯਾਰਕ ਵਿਚ ਇਸ ਮੌਕੇ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਅਤੇ ਦੱਖਣੀ ਕੋਰੀਆ ਦੇ ਰਾਸ਼ਟਰਪਤੀ ਮੂਨ-ਜੇਈ-ਇਨ ਸਮੇਤ ਵਿਸ਼ਵ ਦੇ ਕਈ ਨੇਤਾ ਵੀ ਮੌਜੂਦ ਸਨ। ਉਨ੍ਹਾਂ ਨੇ ਪੀ.ਐੱਮ. ਮੋਦੀ ਨਾਲ ਖੜ੍ਹੇ ਹੋ ਕੇ ਗਾਂਧੀ ਸੋਲਰ ਪਾਰਕ ਦਾ ਉਦਘਾਟਨ ਕੀਤਾ।
USA: World leaders including Prime Minister Narendra Modi, Bangladesh PM Sheikh Hasina and President of South Korea Moon-Jae-in inaugurate Gandhi Solar Park at the UN headquarters, in New York. #UNGA pic.twitter.com/Iln1TrgdUW
— ANI (@ANI) September 24, 2019
ਮੋਦੀ ਨੇ ਇਸ ਮੌਕੇ 'ਤੇ ਕਿਹਾ,''ਗਾਂਧੀ ਜੀ ਨੇ ਉਨ੍ਹਾਂ ਲੋਕਾਂ ਨੂੰ ਵੀ ਪ੍ਰੇਰਨਾ ਦਿੱਤੀ ਜੋ ਉਨ੍ਹਾਂ ਨਾਲ ਕਦੇ ਨਹੀਂ ਮਿਲੇ। ਮਾਰਟੀਨ ਲੂਥਰ ਕੰਗ ਅਤੇ ਨੈਲਸਨ ਮੰਡੇਲਾ ਦੀਆਂ ਨੀਤੀਆਂ ਅਤੇ ਵਿਚਾਰਧਾਰਾਵਾਂ ਮਹਾਤਮਾ ਗਾਂਧੀ ਦੇ ਦ੍ਰਿਸ਼ਟੀਕੋਣ 'ਤੇ ਹੀ ਆਧਾਰਿਤ ਸਨ।'' ਉਨ੍ਹਾਂ ਨੇ ਅੱਗੇ ਕਿਹਾ,''ਗਾਂਧੀ ਜੀ ਨੇ ਆਪਣੇ ਜੀਵਨ ਵਿਚ ਕਦੇ ਪ੍ਰਭਾਵ ਪੈਦਾ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਪਰ ਇਹ ਪ੍ਰੇਰਨਾ ਦੇ ਸਰੋਤ ਬਣ ਗਿਆ। ਅਸੀਂ ਅਜਿਹੇ ਯੁੱਗ ਵਿਚ ਰਹਿ ਰਹੇ ਹਾਂ ਜਿੱਥੇ 'ਕਿਵੇਂ ਪ੍ਰਭਾਵਿਤ ਕਰੀਏ' ਦਾ ਰਿਵਾਜ ਹੈ ਪਰ ਗਾਂਧੀ ਜੀ ਦਾ ਦ੍ਰਿਸ਼ਟੀਕੋਣ 'ਕਿਵੇਂ ਪ੍ਰੇਰਿਤ ਕਰੀਏ' ਵਾਲਾ ਸੀ।''
ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਕਿਹਾ,''ਗਾਂਧੀ ਜੀ ਇਕ ਸੱਚੇ ਦੇਸ਼ਭਗਤ, ਰਾਜਨੇਤਾ ਅਤੇ ਸੰਤ ਸਨ। ਉਨ੍ਹਾਂ ਨੇ ਆਪਣਾ ਜੀਵਨ ਮਨੁੱਖੀ ਜਾਤੀ ਲਈ ਸਮਰਪਿਤ ਕਰ ਦਿੱਤਾ। ਉਹ ਆਸ ਦੀ ਕਿਰਨ ਅਤੇ ਹਨੇਰੇ ਵਿਚ ਪ੍ਰਕਾਸ਼ ਵਾਂਗ ਸਨ। ਆਮ ਲੋਕਾਂ ਪ੍ਰਤੀ ਗਾਂਧੀ ਜੀ ਦੇ ਪਿਆਰ ਅਤੇ ਅਹਿੰਸਾ ਦੇ ਆਦਰਸ਼ਾਂ ਨੇ ਉਸ ਸਮੇਂ ਦੇ ਪਾਕਿਸਤਾਨੀ ਨੇਤਾਵਾਂ ਦੇ ਸ਼ਾਂਤੀਪ੍ਰਿਅ ਬੰਗਾਲੀਆਂ ਦੇ ਸ਼ੋਸ਼ਣ ਅਤੇ ਅੱਤਿਆਚਾਰ ਵਿਰੁੱਧ ਬੰਗਬੰਧੁ ਸ਼ੇਖ ਮੁਜੀਬ ਦੇ ਸੰਘਰਸ਼, ਅਸਹਿਯੋਗ ਦੇ ਦ੍ਰਿਸ਼ਟੀਕੋਣ ਨੂੰ ਆਕਾਰ ਦੇਣ ਵਿਚ ਯੋਗਦਾਨ ਦਿੱਤਾ।''
USA: Prime Minister Narendra Modi and other leaders also launched a United Nations (UN) postage stamp of Mahatma Gandhi, at the programme 'Relevance of Mahatma Gandhi in the Contemporary World' at the UN headquarters. https://t.co/uNJaOBT4oo pic.twitter.com/ns8OZEVMBq
— ANI (@ANI) September 24, 2019
ਸੰਯੁਕਤ ਰਾਸ਼ਟਰ ਹੈੱਡਕੁਆਰਟਰ ਵਿਚ ਆਯੋਜਿਤ ਪ੍ਰੋਗਰਾਮ 'ਮਹਾਤਮਾ ਗਾਂਧੀ ਦਾ ਵਿਸ਼ਵ ਨਾਲ ਸੰਬੰਧ' ਵਿਚ ਨੇਤਾਵਾਂ ਨੇ ਮਹਾਤਮਾ ਗਾਂਧੀ ਦੇ ਨਾਮ 'ਤੇ ਇਕ ਡਾਕ ਟਿਕਟ ਵੀ ਜਾਰੀ ਕੀਤਾ। ਇਹ ਪ੍ਰੋਗਰਾਮ ਮਹਾਤਮਾ ਗਾਂਧੀ ਦੀ 150ਵੀਂ ਜਯੰਤੀ ਮਨਾਉਣ ਲਈ ਆਯੋਜਿਤ ਕੀਤਾ ਗਿਆ ਸੀ ਜੋ ਅੱਜ ਦੁਨੀਆ ਵਿਚ ਗਾਂਧੀਵਾਦੀ ਵਿਚਾਰਾਂ ਅਤੇ ਮੁੱਲਾਂ ਦੇ ਲਗਾਤਾਰ ਪ੍ਰਸਾਰ ਨੂੰ ਰੇਖਾਂਕਿਤ ਕਰੇਗਾ। ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਐਂਟੋਨਿਓ ਗੁਤਾਰੇਸ ਦੇ ਨਾਲ ਕਈ ਰਾਸ਼ਟਰ ਪ੍ਰਧਾਨਾਂ ਨੇ ਇਸ ਮੌਕੇ 'ਤੇ ਗਾਂਧੀ ਜੀ ਨੂੰ ਸ਼ਰਧਾਂਜਲੀ ਭੇਂਟ ਕੀਤੀ ਅਤੇ ਉਨ੍ਹਾਂ ਦੇ ਸੰਦੇਸ਼ ਦੇ ਮਹੱਤਵ ਨੂੰ ਯਾਦ ਕੀਤਾ।