ਐਂਬੂਲੈਂਸ ਨਹੀਂ ਮਿਲੀ ਤਾਂ ਗਰਭਵਤੀ ਪਤਨੀ ਨੂੰ ਠੇਲੇ ''ਤੇ ਲੈ ਕੇ ਪਹੁੰਚਿਆ ਹਸਪਤਾਲ

Tuesday, Jul 02, 2019 - 10:26 AM (IST)

ਐਂਬੂਲੈਂਸ ਨਹੀਂ ਮਿਲੀ ਤਾਂ ਗਰਭਵਤੀ ਪਤਨੀ ਨੂੰ ਠੇਲੇ ''ਤੇ ਲੈ ਕੇ ਪਹੁੰਚਿਆ ਹਸਪਤਾਲ

ਕੰਨੌਜ— ਕੰਨੌਜ 'ਚ ਪ੍ਰਾਇਮਰੀ, ਉੱਚ ਸਿੱਖਿਆ ਅਤੇ ਸਿਹਤ ਰਾਜ ਮੰਤਰੀ ਦੇ ਆਉਣ ਤੋਂ ਪਹਿਲਾਂ ਵਿਨੋਦ ਦੀਕਸ਼ਤ ਹਸਪਤਾਲ 'ਚ ਸਿਹਤ ਸੇਵਾਵਾਂ ਦੀ ਪੋਲ ਖੁੱਲ੍ਹ ਗਈ। ਗਰਭਵਤੀ ਪਤਨੀ ਦੀ ਹਾਲਤ ਵਿਗੜਨ 'ਤੇ ਪਤੀ ਨੇ ਐਂਬੂਲੈਂਸ ਨੂੰ ਫੋਨ ਕੀਤਾ। ਅੱਧੇ ਘੰਟੇ ਬਾਅਦ ਵੀ ਐਂਬੂਲੈਂਸ ਨਹੀਂ ਪਹੁੰਚੀ। ਬਾਅਦ 'ਚ ਪਤੀ ਪਤਨੀ ਨੂੰ ਠੇਲੇ 'ਤੇ ਲੈ ਕੇ ਵਿਨੋਦ ਦੀਕਸ਼ਤ ਹਸਪਤਾਲ ਪਹੁੰਚਾਇਆ। ਹਸਪਤਾਲ ਦੇ ਬਾਹਰ ਵੀ ਸਟਰੈਕਚਰ ਨਹੀਂ ਸੀ। ਇਸ 'ਤੇ ਪਤੀ ਮਜ਼ਬੂਰ ਹੋ ਕੇ ਪਤਨੀ ਨੂੰ ਠੇਲੇ 'ਤੇ ਹੀ ਲੈ ਕੇ ਵਾਰਡ ਤੱਕ ਪਹੁੰਚਿਆ। ਮਾਮਲਾ ਵਿਗੜਦਾ ਦੇਖ ਡਾਕਟਰਾਂ ਨੇ ਤੁਰੰਤ ਔਰਤ ਦਾ ਇਲਾਜ ਸ਼ੁਰੂ ਕੀਤਾ। ਕੁਝ ਸਿਹਤ ਕਰਮਚਾਰੀਆਂ ਨੂੰ ਸਿਰਫ ਇਸ ਲਈ ਲਗਾਇਆ ਗਿਆ ਕਿ ਪਤਨੀ ਨੂੰ ਲੈ ਕੇ ਆਇਆ ਨੌਜਵਾਨ ਮੰਤਰੀ ਤੱਕ ਨਾ ਪਹੁੰਚ ਸਕੇ।

ਗਰਭਪਾਤ ਦੀ ਦਵਾਈ ਕਾਰਨ ਵਿਗੜੀ ਹਾਲਤ
ਸ਼ਹਿਰ ਦੇ ਮੁਕਰੀ ਟੋਲਾ ਮੁਹੱਲਾ ਵਾਸੀ ਕਿਰਨ (35) ਪਤਨੀ ਅਜੇ ਨੇ ਗਰਭਪਾਤ ਲਈ ਐਤਵਾਰ ਰਾਤ ਦਵਾਈ ਖਾਧੀ ਸੀ। ਇਸ ਨਾਲ ਸੋਮਵਾਰ ਸਵੇਰੇ ਹਾਲਤ ਵਿਗੜ ਗਈ। ਪਤੀ ਨੇ 108 ਅਤੇ 102 ਐਂਬੂਲੈਂਸ ਨੂੰ ਕਈ ਵਾਰ ਫੋਨ ਕੀਤਾ। ਕੰਟਰੋਲ ਰੂਮ ਤੋਂ ਵਾਰ-ਵਾਰ ਇੰਤਜ਼ਾਰ ਕਰਨ ਲਈ ਕਿਹਾ ਜਾਂਦਾ ਰਿਹਾ। ਅੱਧਾ ਘੰਟਾ ਇੰਤਜ਼ਾਰ ਕਰਨ ਤੋਂ ਬਾਅਦ ਵੀ ਐਂਬੂਲੈਂਸ ਨਹੀਂ ਪਹੁੰਚੀ। ਹਾਲਤ ਵਿਗੜਦੀ ਦੇਖ ਪਤੀ ਨੇ ਗੁਆਂਢੀ ਤੋਂ ਠੇਲਾ ਕਿਰਾਏ 'ਤੇ ਲਿਆ। ਉਹ ਕਰੀਬ 2 ਕਿਲੋਮੀਟਰ ਤੱਕ ਪੈਦਲ ਹੀ ਪਤਨੀ ਨੂੰ ਲੈ ਕੇ ਹਸਪਤਾਲ ਪਹੁੰਚਿਆ। ਹਸਪਤਾਲ ਪਹੁੰਚਣ 'ਤੇ ਇੰਤਜ਼ਾਮ ਹੋਰ ਵੀ ਖਰਾਬ ਮਿਲੇ। ਵਾਰਡ ਤੱਕ ਲਿਜਾਉਣ ਲਈ ਸਟਰੈਕਚਰ ਤੱਕ ਨਹੀਂ ਸੀ। ਇਸ ਲਈ ਉਸ ਨੇ ਪਤਨੀ ਨੂੰ ਠੇਲੇ ਨਾਲ ਵੀ ਵਾਰਡ ਤੱਕ ਪਹੁੰਚਾਇਆ। ਇਸ ਤੋਂ ਬਾਅਦ ਉਸ ਦਾ ਇਲਾਜ ਸ਼ੁਰੂ ਹੋ ਸਕਿਆ। ਸੀ.ਐੱਮ.ਓ. ਡਾ. ਕ੍ਰਿਸ਼ਨ ਸਵਰੂਪ ਨੇ ਦੱਸਿਆ ਕਿ ਐਂਬੂਲੈਂਸ ਨਾ ਮਿਲਣ ਦੀਆਂ ਕਈ ਵਾਰ ਸ਼ਿਕਾਇਤਾਂ ਆ ਚੁਕੀਆਂ ਹਨ। ਸਟਰੈਕਚਰ ਨਾ ਹੋਣ 'ਤੇ ਕਿਹਾ ਕਿ ਉਹ ਮਾਮਲੇ ਦੀ ਜਾਂਚ ਕਰਵਾਉਣਗੇ, ਜੋ ਵੀ ਦੋਸ਼ੀ ਹਨ, ਉਨ੍ਹਾਂ ਵਿਰੁੱਧ ਕਾਰਵਾਈ ਹੋਵੇਗੀ।


author

DIsha

Content Editor

Related News