ਰੇਲਗੱਡੀ ਦੀਆਂ ਪਟੜੀਆਂ ''ਤੇ ਜਨਾਨੀ ਸਮੇਤ ਦੋ ਬੱਚੀਆਂ ਦੀਆਂ ਮਿਲੀਆਂ ਲਾਸ਼ਾਂ

Wednesday, Jun 17, 2020 - 05:58 PM (IST)

ਅੰਬਾਲਾ (ਭਾਸ਼ਾ)— ਹਰਿਆਣਾ ਵਿਚ ਅੰਬਾਲਾ ਛਾਉਣੀ ਦੇ ਨੇੜੇ ਅੰਬਾਲਾ-ਦਿੱਲੀ ਡਵੀਜ਼ਨ ਦੀ ਰੇਲਗੱਡੀ ਦੀਆਂ ਪਟੜੀਆਂ 'ਤੇ ਇਕ ਜਨਾਨੀ ਅਤੇ ਦੋ ਕੁੜੀਆਂ ਦੀਆਂ ਲਾਸ਼ਾਂ ਮਿਲੀਆਂ ਹਨ। ਰੇਲਵੇ ਪੁਲਸ ਦੇ ਅਧਿਕਾਰੀਆਂ ਨੇ ਬੁੱਧਵਾਰ ਨੂੰ ਦੱਸਿਆ ਕਿ ਇਕ ਹੋਰ ਬੱਚਾ ਗੰਭੀਰ ਰੂਪ ਨਾਲ ਜ਼ਖ਼ਮੀ ਮਿਲਿਆ ਹੈ। ਉਹ ਲਾਸ਼ਾਂ ਨੇੜੇ ਪਿਆ ਹੋਇਆ ਸੀ। ਉਸ ਨੂੰ ਪੀ. ਜੀ. ਆਈ. ਐੱਮ. ਈ. ਆਰ. ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ। 

ਅਧਿਕਾਰੀਆਂ ਨੇ ਦੱਸਿਆ ਕਿ ਅੰਬਾਲਾ ਛਾਉਣੀ ਵਿਚ ਜੀ. ਆਰ. ਪੀ. ਥਾਣੇ ਨੂੰ ਮੰਗਲਵਾਰ-ਬੁੱਧਵਾਰ ਦੀ ਦਰਮਿਆਨੀ ਰਾਤ ਕਰੀਬ ਢਾਈ ਵਜੇ ਰੇਲਵੇ ਸਟੇਸ਼ਨ ਦੇ ਅਧਿਕਾਰੀਆਂ ਨੇ ਸੂਚਿਤ ਕੀਤਾ ਕਿ ਰੇਲਗੱਡੀ ਦੀਆਂ ਪਟੜੀਆਂ 'ਤੇ ਤਿੰਨ ਲਾਸ਼ਾਂ ਪਈਆਂ ਹਨ। ਉਨ੍ਹਾਂ ਨੇ ਦੱਸਿਆ ਕਿ ਜੀ. ਆਰ. ਪੀ. ਦੀ ਟੀਮ ਮੌਕੇ 'ਤੇ ਪੁੱਜੀ ਅਤੇ ਉਸ ਨੂੰ ਇਕ ਜਨਾਨੀ ਅਤੇ ਦੋ ਬੱਚੀਆਂ ਦੀਆਂ ਲਾਸ਼ਾਂ ਮਿਲੀਆਂ। ਜਨਾਨੀ ਦੀ ਉਮਰ 40 ਸਾਲ ਦੇ ਆਲੇ-ਦੁਆਲੇ ਹੋਵੇਗੀ। ਉੱਥੇ ਹੀ ਇਕ ਬੱਚੀ ਕਰੀਬ 9 ਸਾਲ ਦੀ ਹੈ ਅਤੇ ਦੂਜੀ 3 ਸਾਲ ਦੀ ਹੈ। ਉਨ੍ਹਾਂ ਦੱਸਿਆ ਕਿ ਜ਼ਖ਼ਮੀ ਬੱਚੇ ਦੀ ਉਮਰ ਕਰੀਬ 4 ਸਾਲ ਹੈ। ਉਹ ਉੱਥੇ ਪਿਆ ਮਿਲਿਆ ਸੀ।

ਜੀ. ਆਰ. ਪੀ. ਦੇ ਅਧਿਕਾਰੀਆਂ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ ਮੁਤਾਬਕ ਲੱਗਦਾ ਹੈ ਕਿ ਉਹ ਰੇਲਗੱਡੀ ਦੀ ਲਪੇਟ ਵਿਚ ਆਏ ਗਏ। ਅੰਬਾਲਾ ਜੀ. ਆਰ. ਪੀ. ਦੇ ਸਬ-ਇੰਸਪੈਕਟਰ ਓਮ ਪ੍ਰਕਾਸ਼ ਨੇ ਕਿਹਾ ਕਿ ਲਾਸ਼ਾਂ ਦੀ ਹਾਲੇ ਤੱਕ ਪਛਾਣ ਨਹੀਂ ਹੋ ਸਕੀ ਹੈ।


Tanu

Content Editor

Related News