ਅਮਰਨਾਥ ਯਾਤਰਾ ਸੰਪੰਨ, 2.85 ਲੱਖ ਤੋਂ ਵੱਧ ਸ਼ਰਧਾਲੂਆਂ ਨੇ ਕੀਤੇ ਪਵਿੱਤਰ ਗੁਫਾ ਦੇ ਦਰਸ਼ਨ
Monday, Aug 27, 2018 - 12:00 PM (IST)

ਸ਼੍ਰੀਨਗਰ- ਦੱਖਣੀ ਕਸ਼ਮੀਰ ਦੇ ਹਿਮਾਲਿਆ ਵਿਚ ਸਥਿਤ ਅਮਰਨਾਥ ਦੀ ਪਵਿੱਤਰ ਗੁਫਾ ਦੀ 60 ਦਿਨਾ ਲੰਬੀ ਯਾਤਰਾ ਐਤਵਾਰ ਪੂਰੇ ਧਾਰਮਕ ਮਾਹੌਲ ਅਤੇ ਭਜਨਾਂ ਦੇ ਜਾਪ ਦਰਮਿਆਨ ਸੰਪੰਨ ਹੋ ਗਈ। ਐਤਵਾਰ ਤੱਕ 2.85 ਲੱਖ ਤੋਂ ਵੱਧ ਸ਼ਰਧਾਲੂਆਂ ਨੇ ਪਵਿੱਤਰ ਗੁਫਾ ਦੇ ਦਰਸ਼ਨ ਕੀਤੇ ਸਨ।
ਰਾਜ ਭਵਨ ਦੇ ਜਨ ਸੰਪਰਕ ਅਧਿਕਾਰੀ ਨੇ ਦੱਸਿਆ ਕਿ ਅਮਰਨਾਥ ਸ਼ਰਾਈਨ ਬੋਰਡ ਦੇ ਐਡੀਸ਼ਨਲ ਮੁੱਖ ਕਾਰਜਕਾਰੀ ਅਧਿਕਾਰੀ ਭੁਪਿੰਦਰ ਕੁਮਾਰ ਨੇ ਗੰਦੇਰਬਲ ਦੇ ਡਿਪਟੀ ਕਮਿਸ਼ਨਰ ਪਿਊਸ਼ ਸਿੰਗਲਾ ਨਾਲ ਐਤਵਾਰ ਸਵੇਰੇ ਪਵਿੱਤਰ ਗੁਫਾ ਦਾ ਦੌਰਾ ਕੀਤਾ ਅਤੇ ਸੂਬੇ ਵਿਚ ਸ਼ਾਂਤੀ, ਸਦਭਾਵਨਾ, ਪ੍ਰਗਤੀ ਤੇ ਖੁਸ਼ਹਾਲੀ ਦੀ ਪ੍ਰਾਰਥਣਾ ਕੀਤੀ। ਯਾਤਰਾ 28 ਜੂਨ ਨੂੰ ਸ਼ੁਰੂ ਹੋਈ ਸੀ।