ਅਮਰਨਾਥ ਯਾਤਰਾ : ਫਸੇ ਹੋਏ 15 ਹਜ਼ਾਰ ਤੀਰਥ ਯਾਤਰੀਆਂ ਨੂੰ ਸੁਰੱਖਿਅਤ ਸਥਾਨਾਂ ''ਤੇ ਪਹੁੰਚਾਇਆ ਗਿਆ

Saturday, Jul 09, 2022 - 09:56 AM (IST)

ਅਮਰਨਾਥ ਯਾਤਰਾ : ਫਸੇ ਹੋਏ 15 ਹਜ਼ਾਰ ਤੀਰਥ ਯਾਤਰੀਆਂ ਨੂੰ ਸੁਰੱਖਿਅਤ ਸਥਾਨਾਂ ''ਤੇ ਪਹੁੰਚਾਇਆ ਗਿਆ

ਨਵੀਂ ਦਿੱਲੀ/ਸ਼੍ਰੀਨਗਰ (ਭਾਸ਼ਾ)- ਜੰਮੂ-ਕਸ਼ਮੀਰ 'ਚ ਅਮਰਨਾਥ ਦੀ ਪਵਿੱਤਰ ਗੁਫਾ ਨੇੜੇ ਬੱਦਲ ਫਟਣ ਕਾਰਨ ਆਏ ਹੜ੍ਹ ਕਾਰਨ ਫਸੇ ਘੱਟੋ-ਘੱਟ 15,000 ਸ਼ਰਧਾਲੂਆਂ ਨੂੰ ਇੱਥੋਂ ਦੇ ਹੇਠਲੇ ਬੇਸ ਕੈਂਪ, ਪੰਜਤਰਨੀ ਭੇਜ ਦਿੱਤਾ ਗਿਆ ਹੈ। ਆਈ.ਟੀ.ਬੀ.ਪੀ. ਦੇ ਬੁਲਾਰੇ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਬੁਲਾਰੇ ਨੇ ਦੱਸਿਆ ਕਿ ਆਈ.ਟੀ.ਬੀ.ਪੀ. ਨੇ ਪਵਿੱਤਰ ਗੁਫਾ ਦੇ ਹੇਠਲੇ ਹਿੱਸੇ ਤੋਂ ਪੰਜਤਰਨੀ ਤੱਕ ਰੂਟ 'ਤੇ ਤਾਇਨਾਤ ਟੀਮਾਂ ਦੀ ਗਿਣਤੀ ਵੀ ਵਧਾ ਦਿੱਤੀ ਹੈ। ਦੱਖਣੀ ਕਸ਼ਮੀਰ 'ਚ ਅਮਰਨਾਥ ਗੁਫਾ ਦੇ ਨੇੜੇ ਸ਼ੁੱਕਰਵਾਰ ਸ਼ਾਮ ਨੂੰ ਆਏ ਹੜ੍ਹ 'ਚ ਘੱਟੋ-ਘੱਟ 15 ਲੋਕਾਂ ਦੀ ਮੌਤ ਹੋ ਗਈ ਅਤੇ ਟੈਂਟਾਂ ਅਤੇ ਕਮਿਊਨਿਟੀ ਰਸੋਈਆਂ 'ਚ ਪਾਣੀ ਭਰ ਗਿਆ। ਪ੍ਰਸ਼ਾਸਨ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ 30 ਜੂਨ ਨੂੰ ਸ਼ੁਰੂ ਹੋਈ ਅਮਰਨਾਥ ਯਾਤਰਾ ਨੂੰ ਇਸ ਹਾਦਸੇ ਤੋਂ ਬਾਅਦ ਮੁਲਤਵੀ ਕਰ ਦਿੱਤਾ ਗਿਆ ਹੈ ਅਤੇ ਬਚਾਅ ਕਾਰਜ ਖ਼ਤਮ ਹੋਣ ਤੋਂ ਬਾਅਦ ਇਸ ਨੂੰ ਮੁੜ ਸ਼ੁਰੂ ਕਰਨ ਬਾਰੇ ਫ਼ੈਸਲਾ ਲਿਆ ਜਾਵੇਗਾ।

ਇਹ ਵੀ ਪੜ੍ਹੋ : ਸ਼੍ਰੀ ਅਮਰਨਾਥ ਗੁਫਾ ਨੇੜੇ ਫਟਿਆ ਬੱਦਲ, 12 ਸ਼ਰਧਾਲੂਆਂ ਦੀ ਮੌਤ ਤੇ 40 ਲਾਪਤਾ (ਵੀਡੀਓ)

ਉਨ੍ਹਾਂ ਕਿਹਾ,''ਕੱਲ ਸ਼ਾਮ ਆਏ ਹੜ੍ਹ ਕਾਰਨ ਪਵਿੱਤਰ ਗੁਫ਼ਾ ਖੇਤਰ ਕੋਲ ਫਸੇ ਜ਼ਿਆਦਾਤਰ ਯਾਤਰੀਆਂ ਨੂੰ ਪੰਜਤਰਨੀ ਭੇਜ ਦਿੱਤਾ ਗਿਆ ਹੈ। ਨਿਕਾਸੀ ਮੁਹਿੰਮ ਤੜਕੇ 3.38 ਵਜੇ ਤੱਕ ਚੱਲੀ।'' ਭਾਰਤ-ਤਿੱਬਤ ਸਰਹੱਦੀ ਪੁਲਸ (ਆਈ.ਟੀ.ਬੀ.ਪੀ.) ਦੇ ਬੁਲਾਰੇ ਨੇ ਕਿਹਾ,''ਰਸਤੇ 'ਚ ਕੋਈ ਯਾਤਰੀ ਨਹੀਂ ਹੈ। ਹੁਣ ਤੱਕ ਕਰੀਬ 15000 ਲੋਕਾਂ ਨੂੰ ਸੁਰੱਖਿਅਤ ਸਥਾਨ 'ਤੇ ਪਹੁੰਚਾਇਆ ਜਾ ਚੁਕਿਆ ਹੈ।'' ਸਰਹੱਦੀ ਸੁਰੱਖਿਆ ਫ਼ੋਰਸ (ਬੀ.ਐੱਸ.ਐੱਫ.) ਦੇ ਇਕ ਬੁਲਾਰੇ ਨੇ ਕਿਹਾ ਕਿ ਨੀਮ ਫ਼ੌਜੀ ਫ਼ੋਰਸ ਦੇ ਡਾਕਟਰ ਅਤੇ ਮੈਡੀਕਲ ਕਰਮੀਆਂ ਨੇ ਹੜ੍ਹ 'ਚ ਗੰਭੀਰ ਰੂਪ ਨਾਲ ਜ਼ਖ਼ਮੀ 9 ਮਰੀਜ਼ਾਂ ਦਾ ਇਲਾਜ ਕੀਤਾ। ਉਨ੍ਹਾਂ ਕਿਹਾ,''ਉਨ੍ਹਾਂ ਨੂੰ ਘੱਟ ਉੱਚਾਈ ਵਾਲੀ ਨੀਲਗ੍ਰਾਥ ਆਧਾਰ ਕੈਂਪ ਪਹੁੰਚਾਇਆ ਗਿਆ ਹੈ।'' ਪਵਿੱਤਰ ਗੁਫ਼ਾ ਤੋਂ ਆਉਣ ਵਾਲੇ ਤੀਰਥ ਯਾਤਰੀਆਂ ਦੀ ਮਦਦ ਲਈ ਨੀਲਗ੍ਰਾਥ ਹੈਲੀਪੈਡ 'ਤੇ ਬੀ.ਐੱਸ.ਐੱਫ. ਦੀ ਇਕ ਛੋਟੀ ਟੀਮ ਵੀ ਤਾਇਨਾਤ ਹੈ। ਉਨ੍ਹਾਂ ਦੱਸਿਆ ਕਿ ਸ਼ੁੱਕਰਵਾਰ ਰਾਤ ਪੰਜਤਰਨੀ 'ਚ ਬਣਾਏ ਗਏ ਬੀ.ਐੱਸ.ਐੱਫ. ਕੈਂਪ 'ਚ ਕਰੀਬ 150 ਯਾਤਰੀ ਰੁਕੇ ਸਨ ਅਤੇ ਸ਼ਨੀਵਾਰ ਸਵੇਰੇ 15 ਮਰੀਜ਼ਾਂ ਨੂੰ ਹਵਾਈ ਮਾਰਗ ਰਾਹੀਂ ਬਾਲਟਾਲ ਪਹੁੰਚਾਇਆ ਗਿਆ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News