ਸਾਬਕ ਸਪਾ ਨੇਤਾ ਅਮਰ ਸਿੰਘ ਵੀ ਟਵਿੱਟਰ ਅਕਾਊਂਟ ''ਤੇ ਬਣੇ ''ਚੌਕੀਦਾਰ ਅਮਰ ਸਿੰਘ''

03/22/2019 10:05:06 PM

ਨਵੀਂ ਦਿੱਲੀ - ਰਾਜ ਸਭਾ ਦੇ ਸੰਸਦੀ ਮੈਂਬਰ ਅਤੇ ਸਾਬਕਾ ਸਪਾ ਨੇਤਾ ਅਮਰ ਸਿਘ ਯਾਦਵ ਨੇ ਟਵਿੱਟਰ ਅਕਾਊਂਟ 'ਤੇ ਆਪਣਾ ਨਾਂ 'ਚੌਕੀਦਾਰ ਅਮਰ ਸਿੰਘ' ਕਰ ਲਿਆ ਹੈ। ਦੱਸ ਦਈਏ ਕਿ ਇਹ ਉਨ੍ਹਾਂ ਦਾ ਆਫੀਸ਼ੀਅਲ ਅਕਾਊਂਟ ਹੈ। ਅੱਜ ਉਨ੍ਹਾਂ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਇਕ ਤੋਂ ਬਾਅਦ ਇੱਕ ਕਈ ਟਵੀਟ ਕਰ ਵਿਰੋਧੀ ਧਿਰ 'ਤੇ ਨਿਸ਼ਾਵਾ ਵਿੰਨ੍ਹਿਆ।

PunjabKesari
ਇਸ ਤੋਂ ਪਹਿਲਾਂ ਉਹ ਆਪਣੀ ਸਾਰੀ ਜਾਇਦਾਦ ਆਰ. ਐੱਸ. ਐੱਸ. ਦੇ ਨਾਂ ਕਰ ਚੁੱਕੇ ਹਨ। ਦੱਸ ਦਈਏ ਕਿ ਅਮਰ ਸਿੰਘ ਭਾਜਪਾ ਦੇ ਸਹਿਯੋਗ ਨਾਲ ਰਾਜ ਸਭਾ ਪਹੁੰਚੇ ਹਨ ਅਤੇ ਸਪਾ ਤੋਂ ਵੱਖ ਤੋਂ ਬਾਅਦ ਲਗਾਤਾਰ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਸਾਥ ਦਿੰਦੇ ਰਹੇ ਹਨ ਅਤੇ ਇਸ ਸਮੇਂ 'ਚ ਉਨ੍ਹਾਂ ਨੇ ਇਕ ਵਾਰ ਫਿਰ ਆਪਣੇ ਨਾਂ ਦੇ ਅੱਗੇ ਚੌਕੀਦਾਰ ਲਾ ਕੇ ਪ੍ਰਧਾਨ ਮੰਤਰੀ ਦੀ ਮੁਹਿੰਮ ਦਾ ਸਮਰਥਨ ਕੀਤਾ ਹੈ।


Khushdeep Jassi

Content Editor

Related News